gurdaspur Widow woman attack: ਕੁਲਵਿੰਦਰ ਕੌਰ, ਇੱਕ ਵਿਧਵਾ ਔਰਤ ਜੋ ਕਿ ਆਪਣੇ 2 ਛੋਟੇ ਬੱਚਿਆਂ ਨਾਲ ਘਰ ਵਿੱਚ ਇਕੱਲਾ ਰਹਿੰਦੀ ਹੈ ਅਤੇ ਉਸਦੀ ਮਾਂ ਅਤੇ ਭੈਣ ਜੋ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਹਸਨਪੁਰਾ ਵਿੱਚ ਇੱਕ ਘਰ ਵਿੱਚ ਰਹਿੰਦੀ ਹੈ। ਉਦੋਂ ਹੀ ਇੱਕ ਮਨਿੰਦਰ ਸਿੰਘ ਨਾਮੀ ਵਿਅਕਤੀ ਨੇ ਆਪਣੇ 14-15 ਗੁੰਡਿਆਂ ਨਾਲ ਔਰਤ ਦੇ ਘਰ ਅੱਗੇ ਫਾਇਰਿੰਗ ਕੀਤੀ ਜਿਸ ਨਾਲ ਉਸਦੇ ਕੁੱਤੇ ‘ਤੇ ਵੀ ਗੋਲੀ ਚਲਾਈ ਗਈ, ਫਿਰ ਪਰਿਵਾਰਕ ਮੈਂਬਰਾਂ ਪਾਸੋਂ ਇਕ ਵੀਡੀਓ ਵੀ ਬਣਾਇਆ ਗਿਆ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ।

ਔਰਤ ਦੱਸਿਆਂ ਕਿ ਪਰਿਵਾਰ ਮਨਿੰਦਰ ਸਿੰਘ ਸਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਦੱਸਿਆਂ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਟੋਏ ਵੀ ਪੁੱਟੇ ਗਏ। ਜਿਸ ਕਾਰਨ ਉਨ੍ਹਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਔਰਤ ਨੇ ਕਿਹਾ ਜੇਕਰ ਅਸੀਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਹ ਸਾਨੂੰ ਆਪਣੇ 14-15 ਗੁੰਡਿਆਂ ਤੋਂ ਮਰਵਾ ਦੇਵੇਗਾ। ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਹਮਲਾ ਕੀਤਾ ਗਿਆ, ਪੁਲਿਸ ਉਸ ‘ਤੇ ਕੋਈ ਕਾਰਵਾਈ ਨਹੀਂ ਕਰਦੀ। ਮੌਕੇ ‘ਤੇ ਇਕ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਅਤੇ ਮਾਮਲਾ ਦਰਜ ਕਰ ਲਿਆ ਗਿਆ ਸੀ।
The post ਵਿਧਵਾ ਔਰਤ ‘ਤੇ 14-15 ਗੁੰਡਿਆਂ ਵੱਲੋਂ ਜਾਨਲੇਵਾ ਹਮਲਾ, ਘਰ ਦੇ ਅੱਗੇ ਕੀਤੀ ਫਾਇਰਿੰਗ appeared first on Daily Post Punjabi.
source https://dailypost.in/news/punjab/majha/gurdaspur-widow-woman-attack/