US Elections 2020: ਓਬਾਮਾ ਤੋਂ ਲੈ ਕੇ ਬਿਲ ਕਲਿੰਟਨ ਤੱਕ….ਜੋ ਬਿਡੇਨ ਨੇ ਤੋੜੇ ਅਮਰੀਕਾ ‘ਚ ਸਾਰਿਆਂ ਦੇ ਰਿਕਾਰਡ

Joe Biden wins more votes: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੀ ਗਿਣਤੀ ਵਿੱਚ ਜੋ ਨਤੀਜੇ ਸਾਹਮਣੇ ਆਏ ਹਨ, ਉਸ ਵਿੱਚ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਜਿੱਤਦੇ ਦਿਖਾਈ ਦੇ ਰਹੇ ਹਨ । ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਨੇ ਰਾਸ਼ਟਰਪਤੀ ਅਹੁਦੇ ਲਈ ਨਿਰਧਾਰਿਤ 270 ਇਲੈਕਟੋਰਲ ਵੋਟਾਂ ਵਿੱਚੋਂ 264 ਵੋਟਾਂ ਹਾਸਿਲ ਕਰ ਲਈਆਂ ਹਨ, ਜਦੋਂਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 214 ਵੋਟਾਂ ਹਾਸਿਲ ਹੋਈਆਂ ਹਨ। ਪਰ ਇਸ ਦੌਰਾਨ ਜੋ ਬਿਡੇਨ ਨੇ ਵੀ ਇੱਕ ਰਿਕਾਰਡ ਬਣਾਇਆ ਹੈ ਜੋ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਹੋਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਨਹੀਂ ਬਣਾਇਆ।

Joe Biden wins more votes
Joe Biden wins more votes

ਮੀਡੀਆ ਰਿਪੋਰਟਾਂ ਅਨੁਸਾਰ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਨੇ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਹਨ । ਹੁਣ ਤੱਕ ਦੀ ਗਿਣਤੀ ਵਿੱਚ ਤਕਰੀਬਨ 70 ਮਿਲੀਅਨ ਤੋਂ ਵੱਧ ਵੋਟਾਂ ਹਾਸਿਲ ਕਰ ਕੇ ਜੋ ਬਿਡੇਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ । ਹੁਣ ਤੱਕ ਦੇ ਨਤੀਜਿਆਂ ਦੇ ਅਨੁਸਾਰ ਜੋ ਬਿਡੇਨ ਨੂੰ 72,049,341 ਵੋਟਾਂ ਮਿਲੀਆਂ ਹਨ, ਜੋ ਕਿਸੇ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਨਾਲੋਂ ਕਿਤੇ ਵੱਧ ਹਨ । ਇਸ ਤੋਂ ਪਹਿਲਾਂ 2008 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ 69,498,516 ਵੋਟਾਂ ਮਿਲੀਆਂ ਸਨ, ਜੋ ਅੱਜ ਤਕ ਦਾ ਰਿਕਾਰਡ ਸੀ । ਪਰ ਜੋ ਬਿਡੇਨ ਨੇ ਉਨ੍ਹਾਂ ਤੋਂ ਵੱਧ ਵੋਟਾਂ ਲੈ ਕੇ ਪਿਛਲਾ ਵੋਟ ਰਿਕਾਰਡ ਤੋੜ ਦਿੱਤਾ ਹੈ । ਸਾਲ 1996 ਵਿੱਚ ਬਿਲ ਕਲਿੰਟਨ ਨੂੰ 47401185 ਵੋਟਾਂ ਮਿਲੀਆਂ ਸਨ।

Joe Biden wins more votes
Joe Biden wins more votes

ਫਿਲਹਾਲ ਇਹ ਦੇਖਣਾ ਹੋਵੇਗਾ ਕਿ ਅਮਰੀਕਾ ਦੀ ਵਾਗਡੋਰ ਫਿਰ ਤੋਂ ਡੋਨਾਲਡ ਟਰੰਪ ਦੇ ਹੱਥ ਵਿੱਚ ਹੋਵੇਗੀ ਜਾਂ ਫਿਰ ਬਿਡੇਨ ਸੱਤਾ ਸੰਭਾਲਣਗੇ, ਇਹ ਫੈਸਲਾ ਗਿਣਤੀ ਦੇ ਜ਼ਰੀਏ ਕੀਤਾ ਜਾ ਰਿਹਾ ਹੈ । ਪਰ ਹੁਣ ਤੱਕ ਦੇ ਨਤੀਜਿਆਂ ਅਨੁਸਾਰ ਜੋ ਬਿਡੇਨ ਇਲੈਕਟੋਰਲ ਵੋਟਾਂ ਦੇ ਨਾਲ-ਨਾਲ ਲਗਭਗ 3463182 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ । ਵੋਟ ਪ੍ਰਤੀਸ਼ਤ ਵਿੱਚ ਵੀ ਲਗਭਗ ਚਾਰ ਪ੍ਰਤੀਸ਼ਤ ਦਾ ਅੰਤਰ ਦਿਖਾਈ ਦੇ ਰਿਹਾ ਹੈ।

Joe Biden wins more votes

ਦੱਸ ਦੇਈਏ ਕਿ ਕੈਲੀਫੋਰਨੀਆ ਸਮੇਤ ਹਾਲੇ ਕਰੋੜਾਂ ਵੋਟਾਂ ਦੀ ਗਿਣਤੀ ਬਾਕੀ ਹੈ, ਜਿਸ ਵਿੱਚ ਕੈਲੀਫੋਰਨੀਆ ਵਿੱਚ ਵੀ ਸ਼ਾਮਿਲ ਹੈ। ਕੈਲੀਫੋਰਨੀਆ ਵਿੱਚ ਹੁਣ ਤੱਕ ਲਗਭਗ 64 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ । ਹਾਲਾਂਕਿ, ਟਰੰਪ ਨੂੰ 68,586,160 ਵੋਟਾਂ ਮਿਲੀਆਂ ਹਨ, ਜੋ ਕਿ ਓਬਾਮਾ ਦੀਆਂ ਵੋਟਾਂ ਦੇ ਨੇੜੇ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡੋਨਾਲਡ ਟਰੰਪ ਓਬਾਮਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਛੂਹ ਲੈਣਗੇ ।

The post US Elections 2020: ਓਬਾਮਾ ਤੋਂ ਲੈ ਕੇ ਬਿਲ ਕਲਿੰਟਨ ਤੱਕ….ਜੋ ਬਿਡੇਨ ਨੇ ਤੋੜੇ ਅਮਰੀਕਾ ‘ਚ ਸਾਰਿਆਂ ਦੇ ਰਿਕਾਰਡ appeared first on Daily Post Punjabi.



source https://dailypost.in/news/international/joe-biden-wins-more-votes/
Previous Post Next Post

Contact Form