PM Modi congratulates Joe Biden: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋ ਬਿਡੇਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਯੋਗਦਾਨ ਦਾ ਵੀ ਜ਼ਿਕਰ ਕੀਤਾ । ਪੀਐੱਮ ਮੋਦੀ ਨੇ ਆਪਣੇ ਟਵੀਟ ਵਿੱਚ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਜਿੱਤ ਨੂੰ ਭਾਰਤੀ-ਅਮਰੀਕੀਆਂ ਲਈ ਮਾਣ ਵਾਲੀ ਗੱਲ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ, ‘ਜੋ ਬਿਡੇਨ, ਤੁਹਾਨੂੰ ਤੁਹਾਡੀ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ । ਉਪ ਰਾਸ਼ਟਰਪਤੀ ਹੋਣ ਦੇ ਨਾਤੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਤੁਹਾਡਾ ਯੋਗਦਾਨ ਮਹੱਤਵਪੂਰਣ ਅਤੇ ਅਨਮੋਲ ਸੀ । ਮੈਂ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਉੱਚਾਈਆਂ ‘ਤੇ ਲਿਜਾਉਣ ਲਈ ਇੱਕ ਵਾਰ ਫਿਰ ਇਕੱਠੇ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ। ਉਨ੍ਹਾਂ ਕਿਹਾ, ‘ਕਮਲਾ ਹੈਰਿਸ, ਤੁਹਾਨੂੰ ਸ਼ੁੱਭਕਾਮਨਾਵਾਂ। ਤੁਹਾਡੀ ਜਿੱਤ ਇੱਕ ਮਾਰਗ ਦਰਸ਼ਕ ਹੈ ਅਤੇ ਇਹ ਸਾਰੇ ਭਾਰਤੀ-ਅਮਰੀਕੀਆਂ ਲਈ ਵੀ ਮਾਣ ਵਾਲੀ ਗੱਲ ਹੈ।’
ਦੱਸ ਦੇਈਏ ਕਿ ਅਮਰੀਕੀ ਰਾਜਨੀਤੀ ਵਿੱਚ ਤਕਰੀਬਨ ਪੰਜ ਦਹਾਕਿਆਂ ਤੋਂ ਸਰਗਰਮ ਜੋ ਬੀਡੇਨ ਨੇ ਸਭ ਤੋਂ ਘੱਟ ਉਮਰ ਦੇ ਸੈਨੇਟਰ ਤੋਂ ਲੈ ਕੇ ਸਭ ਤੋਂ ਪੁਰਾਣੇ ਅਮਰੀਕੀ ਰਾਸ਼ਟਰਪਤੀ ਤੱਕ ਦਾ ਸ਼ਾਨਦਾਰ ਸਫ਼ਰ ਕਰਕੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ । 77 ਸਾਲਾ ਬਿਡੇਨ ਛੇ ਵਾਰ ਸੀਨੇਟਰ ਰਹੇ ਅਤੇ ਹੁਣ ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਦੇਸ਼ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ । ਅਜਿਹਾ ਨਹੀਂ ਕਿ ਇਹ ਕਾਮਯਾਬੀ ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਪ੍ਰਾਪਤ ਕੀਤੀ ਹੈ। ਬਿਡੇਨ ਨੂੰ ਸਾਲ 1988 ਅਤੇ 2008 ਵਿੱਚ ਰਾਸ਼ਟਰਪਤੀ ਦੀ ਦੌੜ ਅਸਫਲਤਾ ਮਿਲੀ ਸੀ।
ਉਥੇ ਹੀ ਦੂਜੇ ਪਾਸੇ ਭਾਰਤਵੰਸ਼ੀ ਕਮਲਾ ਦੇਵੀ ਹੈਰਿਸ ਨੇ ਇਤਿਹਾਸ ਰਚਿਆ ਹੈ। ਉਹ ਅਮਰੀਕਾ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਹੈ। ਇੰਨਾ ਹੀ ਨਹੀਂ, ਹੈਰਿਸ ਦੇਸ਼ ਦੀ ਪਹਿਲੀ ਭਾਰਤਵੰਸ਼ੀ ਤੇ ਅਫਰੀਕੀ ਅਮਰੀਕੀ ਉਪ ਰਾਸ਼ਟਰਪਤੀ ਹੋਵੇਗੀ।
The post PM ਮੋਦੀ ਨੇ ਬਿਡੇਨ ਤੇ ਕਮਲਾ ਹੈਰਿਸ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ- ਇਕੱਠੇ ਮਿਲ ਕੇ ਕੰਮ ਕਰਨ ਦੀ ਉਮੀਦ appeared first on Daily Post Punjabi.
source https://dailypost.in/news/national/pm-modi-congratulates-joe-biden/