IPL 2020 ਦੀ ਜੇਤੂ ਤੇ ਉਪ ਜੇਤੂ ਟੀਮਾਂ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਕਿਸਨੂੰ ਮਿਲੀ ਕਿੰਨੀ ਰਾਸ਼ੀ

IPL 2020 prize money: ਦਿੱਲੀ ਕੈਪਿਟਲਸ ਨੂੰ IPL ਦੇ 13ਵੇਂ ਸੀਜ਼ਨ ਦੇ ਫਾਈਨਲ ਮੁਕਾਬਲੇ ਵਿੱਚ ਮਾਤ ਦੇ ਕੇ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐਲ ਟਰਾਫੀ ‘ਤੇ ਕਬਜ਼ਾ ਕੀਤਾ । ਮੁੰਬਈ ਇੰਡੀਅਨਜ਼ ਨੇ ਆਈਪੀਐਲ ਦਾ ਪੰਜਵਾਂ ਖਿਤਾਬ ਜਿੱਤ ਕੇ ਆਈਪੀਐਲ ਵਿੱਚ ਆਪਣੀ ਉੱਤਮਤਾ ਦਾ ਸਬੂਤ ਦਿੱਤਾ । ਇਸ ਤੋਂ ਪਹਿਲਾਂ ਮੁੰਬਈ ਨੇ 2013, 2015, 2017 ਅਤੇ 2019 ਵਿੱਚ ਇਹ ਖਿਤਾਬ ਜਿੱਤਿਆ ਸੀ।

IPL 2020 prize money
IPL 2020 prize money

ਫਾਈਨਲ ਵਿੱਚ ਰੋਹਿਤ ਦੇ ਧੁਰੰਧਰਾਂ ਨੇ ਦਿਖਾਇਆ ਕਿ ਉਨ੍ਹਾਂ ਦੀ ਟੀਮ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਆਈਪੀਐਲ ਦੇ 13ਵੇਂ ਸੀਜ਼ਨ ਦੇ ਫਾਈਨਲ ਤੋਂ ਬਾਅਦ ਇਨਾਮਾਂ ਦੀ ਬਾਰਸ਼ ਹੋਈ। ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ । ਫਾਈਨਲ ਵਿੱਚ ਹਾਰੀ ਦਿੱਲੀ ਕੈਪਿਟਲਸ ਦੀ ਟੀਮ 12.5 ਕਰੋੜ ਰੁਪਏ ਦੇ ਇਨਾਮ ਦੀ ਹੱਕਦਾਰ ਬਣੀ ।

ਕੌਣ ਕਿੰਨੀ ਵਾਰ ਬਣਿਆ IPL ਚੈਂਪੀਅਨ
1. ਮੁੰਬਈ ਇੰਡੀਅਨਜ਼ – 5 ਵਾਰ (2013, 2015, 2017, 2019 ਅਤੇ 2020) ਕਪਤਾਨ ਰੋਹਿਤ ਸ਼ਰਮਾ
2. ਚੇੱਨਈ ਸੁਪਰ ਕਿੰਗਜ਼ – 3 ਵਾਰ (2010, 2011 ਅਤੇ 2018) ਕਪਤਾਨ ਮਹਿੰਦਰ ਸਿੰਘ ਧੋਨੀ
3. ਕੋਲਕਾਤਾ ਨਾਈਟ ਰਾਈਡਰਜ਼ – 2 ਵਾਰ (2012 ਅਤੇ 2014) ਕਪਤਾਨ ਗੌਤਮ ਗੰਭੀਰ
4. ਸਨਰਾਈਜ਼ਰਸ ਹੈਦਰਾਬਾਦ – 1 ਵਾਰ (2016) ਕਪਤਾਨ ਡੇਵਿਡ ਵਾਰਨਰ
5. ਡੈੱਕਨ ਚਾਰਜਰਸ – 1 ਵਾਰ (2009) ਕਪਤਾਨ ਐਡਮ ਗਿਲਕ੍ਰਿਸਟ
6. ਰਾਜਸਥਾਨ ਰਾਇਲਜ਼ – 1 ਵਾਰ (2008) ਕਪਤਾਨ ਸ਼ੇਨ ਵਾਰਨ

IPL 2020 prize money
IPL 2020 prize money

ਜ਼ਿਕਰਯੋਗ ਹੈ ਕਿ ਮੁੰਬਈ 2013 ਵਿੱਚ ਪਹਿਲਾ ਚੈਂਪੀਅਨ ਬਣਿਆ ਸੀ। ਇਸ ਤੋਂ ਬਾਅਦ ਉਸਨੇ 2015, 2017, 2019 ਅਤੇ 2020 ਵਿੱਚ ਵੀ ਇਹ ਖਿਤਾਬ ਜਿੱਤਿਆ । ਇਸ ਤਰ੍ਹਾਂ ਇਹ ਪਹਿਲਾ ਮੌਕਾ ਹੈ ਜਦੋਂ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਵਿੱਚ ਸਫਲ ਰਿਹਾ ਹੈ। ਇਸ ਤੋਂ ਪਹਿਲਾਂ ਸਿਰਫ ਚੇੱਨਈ ਸੁਪਰ ਕਿੰਗਜ਼ (2010 ਅਤੇ 2011) ਅਜਿਹਾ ਕਰਨ ਵਿੱਚ ਸਫਲ ਰਹੀ ਸੀ। ਮੁੰਬਈ ਦੋ ਵਾਰ ਚੈਂਪੀਅਨਜ਼ ਲੀਗ ਦਾ ਚੈਂਪੀਅਨ ਵੀ ਰਹੀ ਹੈ। ਦਿੱਲੀ ਦੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ ਅਤੇ ਆਈਪੀਐਲ ਵਿੱਚ ਇਹ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।

IPL 2020 prize money

ਮੁੰਬਈ ਨੇ ਇਸ ਸੀਜ਼ਨ ਵਿੱਚ ਚੌਥੀ ਵਾਰ ਦਿੱਲੀ ‘ਤੇ ਆਸਾਨ ਜਿੱਤ ਦਰਜ ਕੀਤੀ । ਉਸ ਨੇ ਗੇਂਦਬਾਜ਼ੀ ਤੋਂ ਬਾਅਦ ਹਮਲਾਵਰ ਬੱਲੇਬਾਜ਼ੀ ਵੀ ਸ਼ੁਰੂ ਕੀਤੀ । ਆਈਪੀਐਲ ਸੀਜ਼ਨ 13 ਦੇ ਆਖਰੀ ਮੈਚ ਵਿੱਚ ਦਿੱਲੀ ਕੈਪਿਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ । ਉੱਥੇ ਹੀ ਦੂਜੇ ਪਾਸੇ ਦਿੱਲੀ ਕੈਪਿਟਲਸ ਲਈ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ 56 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਮੁੰਬਈ ਇੰਡੀਅਨਜ਼ ਨੇ 18.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 157 ਦੌੜਾਂ ਬਣਾਈਆਂ ਤੇ ਜਿੱਤ ਹਾਸਿਲ ਕੀਤੀ । ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਵੱਲੋਂ ਸਭ ਤੋਂ ਵੱਧ 68 ਦੌੜਾਂ ਬਣਾਈਆਂ ।

The post IPL 2020 ਦੀ ਜੇਤੂ ਤੇ ਉਪ ਜੇਤੂ ਟੀਮਾਂ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਕਿਸਨੂੰ ਮਿਲੀ ਕਿੰਨੀ ਰਾਸ਼ੀ appeared first on Daily Post Punjabi.



source https://dailypost.in/news/sports/ipl-2020-prize-money/
Previous Post Next Post

Contact Form