ਦਿੱਲੀ ‘ਚ ਕੋਰੋਨਾ ਦੀ ‘ਤੀਜੀ ਲਹਿਰ’, CM ਕੇਜਰੀਵਾਲ ਨੇ ਅੱਜ ਬੁਲਾਈ ਸਮੀਖਿਆ ਬੈਠਕ

Delhi facing third wave of coronavirus: ਦੇਸ਼ ਵਿੱਚ ਕੁੱਲ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 83 ਲੱਖ ਨੂੰ ਪਾਰ ਕਰ ਗਿਆ ਹੈ । ਇਕੱਲੇ ਦਿੱਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਗਈ ਹੈ। ਬੀਤੇ ਕੁਝ ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਨਵੇਂ ਕੇਸ ਸਾਹਮਣੇ ਆਏ ਹਨ । ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਇਹ ਕੋਰੋਨਾ ਦੀ ਤੀਜੀ ਲਹਿਰ ਹੈ। ਹੁਣ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਉੱਚ ਪੱਧਰੀ ਬੈਠਕ ਬੁਲਾਈ ਹੈ।

Delhi facing third wave of coronavirus
Delhi facing third wave of coronavirus

ਇਸ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇੱਕ ਸਮੀਖਿਆ ਬੈਠਕ ਬੁਲਾਈ ਗਈ ਹੈ । ਵੀਰਵਾਰ ਸ਼ਾਮ ਨੂੰ 4 ਵਜੇ ਕੋਰੋਨਾ ‘ਤੇ ਇੱਕ ਬੈਠਕ ਹੋਵੇਗੀ। ਇਸ ਬੈਠਕ ਵਿੱਚ ਆਈਸੀਯੂ ਬੈੱਡ, ਵੈਂਟੀਲੇਟਰਾਂ ਅਤੇ ਬੈੱਡ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਹਾਲ ਹੀ ਵਿੱਚ ਕੋਰੋਨਾ ਮਾਮਲੇ ਵਧਣ ਤੋਂ ਬਾਅਦ ਕਈ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਕਮੀ ਹੋ ਗਈ ਹੈ। ਇਸ ਬਾਰੇ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ।

Delhi facing third wave of coronavirus
Delhi facing third wave of coronavirus

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਿੱਲੀ ਵਿੱਚ ਕੋਰੋਨਾ ਮਾਮਲੇ ਕਾਫੀ ਵਧੇ ਹਨ । ਇਸ ਨੂੰ ਤੀਜੀ ਲਹਿਰ ਕਿਹਾ ਜਾ ਸਕਦਾ ਹੈ। ਕੱਲ ਇਸਨੂੰ ਲੈ ਕੇ ਸਮੀਖਿਆ ਮੀਟਿੰਗ ਹੋ ਰਹੀ ਹੈ। ਹਸਪਤਾਲਾਂ ਵਿੱਚ ਬੈਡਾਂ ਦੀ ਘਾਟ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਸੀਂ ਪ੍ਰਾਈਵੇਟ ਹਸਪਤਾਲਾਂ ਵਿੱਚ ਆਈਸੀਯੂ ਬੈੱਡ ਲਈ ਸੁਪਰੀਮ ਕੋਰਟ ਵੀ ਜਾ ਰਹੇ ਹਾਂ।

Delhi facing third wave of coronavirus

ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਜਾਂਚ ਰਿਪੋਰਟ ਵਿੱਚ 6,725 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕਿਸੇ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ । ਦਿੱਲੀ ਵਿੱਚ ਕੇਸਾਂ ਦੀ ਕੁੱਲ ਗਿਣਤੀ 4,03,096 ਹੋ ਗਈ ਹੈ । ਇਸ ਤੋਂ ਪਹਿਲਾਂ 30 ਅਕਤੂਬਰ ਨੂੰ 5,891 ਨਵੇਂ ਕੇਸ ਦਰਜ ਹੋਏ ਸਨ।

The post ਦਿੱਲੀ ‘ਚ ਕੋਰੋਨਾ ਦੀ ‘ਤੀਜੀ ਲਹਿਰ’, CM ਕੇਜਰੀਵਾਲ ਨੇ ਅੱਜ ਬੁਲਾਈ ਸਮੀਖਿਆ ਬੈਠਕ appeared first on Daily Post Punjabi.



source https://dailypost.in/news/national/delhi-facing-third-wave-of-coronavirus/
Previous Post Next Post

Contact Form