ਗੁਰਦਾਸਪੁਰ : ਨਕਲੀ ਮਠਿਆਈਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ

Health department cracks : ਗੁਰਦਾਸਪੁਰ : ਦੀਵਾਲੀ ਦਾ ਤਿਓਹਾਰ ਨੇੜੇ ਆਉਣ ਵਾਲਾ ਹੈ। ਇਸ ਮੌਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਾਜ਼ਾਰਾਂ ਤੋਂ ਖਰੀਦਦੇ ਹਨ ਤੇ ਇਕ-ਦੂਜੇ ਨੂੰ ਤੋਹਫੇ ਦੇ ਰੂਪ ‘ਚ ਦਿੰਦੇ ਹਨ ਪਰ ਕਈ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਖਰਾਬ ਮਠਿਆਈਆਂ ਵੇਚੀਆਂ ਜਾ ਰਹੀਆਂ ਹਨ ਪਰ ਸਿਹਤ ਵਿਭਾਗ ਵੱਲੋਂ ਇਸ ਵਿਰੁੱਧ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਤਿਓਹਾਰਾਂ ‘ਤੇ ਨਕਲੀ ਦੁੱਧ ਅਤੇ ਖੋਏ ਤੋਂ ਮਠਿਆਈਆਂ ਤਿਆਰ ਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ।

Health department cracks

ਅੱਜ ਗੁਰਦਾਸਪੁਰ ਵਿੱਚ ਸਿਹਤ ਵਿਭਾਗ ਦੀ ਟੀਮ ਵਲੋਂ ਇੱਕ ਆਟੋ ਨੂੰ ਚੈਕ ਕੀਤਾ ਗਿਆ ਜੋ ਦੂਸਰੇ ਜਿਲ੍ਹੇ ਵਿਚੋਂ ਮਠਿਆਈਆਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ ਜਿਸ ਨੂੰ ਚੈਕ ਕਰਨ ਤੇ ਉਸ ਕੋਲੋਂ 50 ਕਿਲੋ ਦੇ ਕਰੀਬ ਨਾ-ਖਾਣ ਯੋਗ ਮਠਿਆਈ ਬਰਾਮਦ ਹੋਈ ਜਿਸ ਨੂੰ ਸਿਹਤ ਵਿਭਾਗ ਵੱਲੋਂ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਬਾਕੀਆਂ ਮਠਿਆਈਆਂ ਦੇ ਸੈਂਪਲ ਲੈ ਕੇ ਲੈਬਾਰਟਰੀ ਭੇਜ ਦਿੱਤੇ ਗਏ ਹਨ ।

Health department cracks

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ . ਐੱਸ. ਪੰਨੂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੋਂ ਮਠਿਆਈਆਂ ਦੇ ਸੈਂਪਲ ਲਏ ਜਾ ਰਹੇ ਹਨ ਇਸ ਤਹਿਤ ਅੱਜ ਗੁਰਦਾਸਪੁਰ ਦੇ ਤਿਬੜੀ ਬਾਈਪਾਸ ਤੇ ਇੱਕ ਆਟੋ ਚਾਲਕ ਨੂੰ ਚੈਕ ਕੀਤਾ ਹੈ ਜੋ ਦੂਸਰੇ ਜਿਲ੍ਹੇ ਵਿਚੋਂ ਮਠਿਆਈਆਂ ਲਿਆ ਕੇ ਗੁਰਦਾਸਪੁਰ ਵਿੱਚ ਵੇਚਦਾ ਸੀ।

ਜਿਸ ਨੂੰ ਚੈਕ ਕਰਨ ਤੇ ਉਸ ਕੋਲੋਂ 50 ਕਿਲੋ ਦੇ ਕਰੀਬ ਉਲੀ ਲੱਗੀ ਹੋਈ Health department cracksਮਿਠਿਆਈ ਮਿਲੀ ਹੈ ਜਿਸਨੂੰ ਮੌਕੇ ਤੇ ਹੀ ਨਸ਼ਟ ਕਰ ਦਿਤਾ ਗਿਆ ਹੈ ਅਤੇ ਬਾਕੀ ਮਠਿਆਈ ਦੇ ਸੈਂਪਲ ਲੈਕੇ ਲੈਬੋਰਟਰੀ ਭੇਜ ਦਿੱਤੇ ਹਨ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

The post ਗੁਰਦਾਸਪੁਰ : ਨਕਲੀ ਮਠਿਆਈਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ appeared first on Daily Post Punjabi.



source https://dailypost.in/news/punjab/health-department-cracks/
Previous Post Next Post

Contact Form