ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਆਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨਪ੍ਰੀਤ, ਵੇਖੋ ਵੀਡੀਓ

neha rohan enjoying honeymoon dubai:ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਦੋਵਾਂ ਨੇ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ । ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।ਏਨੀਂ ਦਿਨੀਂ ਇਹ ਨਵਾਂ ਵਿਆਹਿਆ ਜੋੜਾ ਦੁਬਈ ‘ਚ ਹਨੀਮੂੰਨ ਲਈ ਪਹੁੰਚਿਆ ਹੋਇਆ ਹੈ । ਦੋਵੇਂ ਆਪਣੇ ਹਨੀਮੂੰਨ ਨੂੰ ਪੂਰਾ ਇਨਜੁਆਏ ਕਰ ਰਹੇ ਨੇ ।ਹਾਲ ਹੀ ‘ਚ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਵੀਡੀਓ ‘ਚ ਦੋਵੇਂ ਗੱਡੀ ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ।

ਇਸ ਦੇ ਨਾਲ ਹੀ ਰੋਹਨਪ੍ਰੀਤ ਤੇ ਨੇਹਾ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਰੋਹਨਪਰੀਤ ਦੁਬਈ ਪਹੁੰਚੇ ਗੋਰੀਆਂ ਨੂੰ ਵੇਖ ਕੇ ਸ਼ਰਮਾ ਜਾਂਦੇ ਹਨ ਤੇ ਕਿ ਇੱਥੇ ਤੱਕ ਕਿ ਮੁੰਹ ਹੀ ਲੁਕੋ ਲੈਂਦੇ ਹਨ ਤੇ ਇਹ ਵੇਖ ਨੇਹਾ ਕੱਕੜ ਕਹਿੰਦੀ ਹੈ ਕਿ ਇਹ ਕਹੋ ਵਟ ਅ ਵਿਊ।ਇਹ ਵੀ ਦੋਨੋਂ ਮਸਤੀ ਮਜਾਕ ਹੀ ਕਰ ਰਹੇ ਹਨ ਤੇ ਆਪਣੀ ਹਨੀਮੂਨ ਨੂੰ ਖੂਬ ਇੰਨਜੁਆਏ ਕਰ ਰਹੇ ਹਨ,ਤੇ ਦੋਵੇਂ  ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ਉੱਤੇ ਵੀ ਆਪਣੇ ਇੰਨਾਂ ਖਾਸ ਪਲਾਂ ਨੂੰ ਸ਼ੇਅਰ ਕਰ ਰਹੇ ਹਨ। ਦੋਵਾਂ ਬਹੁਤ ਹੀ ਖ਼ੁਸ ਨਜ਼ਰ ਆ ਰਹੇ ਨੇ ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਬਈ ਜਾਂਦੇ ਦੀ ਇਨ੍ਹਾਂ ਦੀ ਵੀਡੀਓ ਸਾਹਮਣੇ ਆਈਆਂ ਸਨ ਜਿੱਥੇ ਇੰਨਾ ਦੇ ਹੋਟਲ ਰੂਮ ਤੋਂ ਵਿਊ ਸ਼ੇਅਰ ਕੀਤਾ ਗਿਆ ਅਤੇ ਏਅਰਪੋਰਟ ਤੋਂ ਵੀ ਕੁੱਝ ਝਲਕ ਸਾਹਮਣ ਆਈ ਸੀ।

ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਕਰਵਾਚੌਥ ਵਾਲੇ ਦਿਨ ਗਾਇਕਾ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਲਈ ਵਰਤ ਰੱਖਿਆ ਸੀ।ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ ਅਤੇ ਆਪਣੇ ਪਤੀ ਯਾਨੀ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਦਿੱਲੀ ਵਿੱਚ ਵਿਆਹ ਕਰਵਾਇਆ ਸੀ। ਕੋਰੋਨਾ ਕਾਰਨ ਮਹਿਮਾਨ ਜ਼ਿਆਦਾ ਨਹੀਂ ਆਏ, ਪਰ ਇਸ ਵਿਆਹ ’ਤੇ ਹਰ ਇੱਕ ਦੀ ਨਜ਼ਰ ਸੀ ।

The post ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਆਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨਪ੍ਰੀਤ, ਵੇਖੋ ਵੀਡੀਓ appeared first on Daily Post Punjabi.



source https://dailypost.in/news/entertainment/pollywood/neha-rohan-enjoying-honeymoon-dubai/
Previous Post Next Post

Contact Form