ਦਿੱਲੀ ‘ਚ ਪਟਾਕਿਆਂ ਦੀ ਵਿਕਰੀ ਦਾ ਲਾਇਸੈਂਸ ਰੱਦ, ਵੇਚਣ ਵਾਲਿਆਂ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

Licences issued for sale of firecrackers: ਕੋਰੋਨਾ ਸੰਕਟ ਅਤੇ ਲਗਾਤਾਰ ਹਵਾ ਦੇ ਵਿਗੜ ਰਹੇ ਪੱਧਰ ਦੇ ਮੱਦੇਨਜ਼ਰ ਕਈ ਰਾਜਾਂ ਦੀ ਤਰ੍ਹਾਂ ਰਾਜਧਾਨੀ ਦਿੱਲੀ ਵਿੱਚ ਪਟਾਕਿਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧ ਵਿੱਚ ਦਿੱਲੀ ਪੁਲਿਸ ਦੇ ਲਾਇਸੈਂਸ ਵਿਭਾਗ ਨੇ ਪਟਾਕੇ ਵੇਚਣ ਲਈ ਦਿੱਤੇ ਗਏ ਸਾਰੇ ਅਸਥਾਈ ਲਾਇਸੈਂਸ ਰੱਦ ਕਰ ਦਿੱਤੇ ਹਨ । ਲਾਇਸੈਂਸ ਵਿਭਾਗ ਨੇ ਰਾਜਧਾਨੀ ਵਿੱਚ ਪਟਾਕੇ ਵੇਚਣ ਲਈ ਦਿੱਤੇ ਸਾਰੇ ਅਸਥਾਈ ਲਾਇਸੈਂਸ ਰੱਦ ਕਰ ਦਿੱਤੇ ਹਨ। ਲਾਇਸੈਂਸ ਰੱਦ ਹੋਣ ਤੋਂ ਬਾਅਦ ਵੀ ਜੇਕਰ ਕੋਈ ਪਟਾਕੇ ਵੇਚਦਾ ਹੈ ਤਾਂ ਉਸ ਖਿਲਾਫ NGT ਦੇ ਆਦੇਸ਼ਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਦਿੱਲੀ ਵਿੱਚ ਸਰਕਾਰ ਵੱਲੋਂ 7 ਨਵੰਬਰ ਤੋਂ 30 ਨਵੰਬਰ ਤੱਕ ਪਟਾਕੇ ਵੇਚਣ ‘ਤੇ ਪਾਬੰਦੀ ਲਗਾਈ ਗਈ ਹੈ।

Licences issued for sale of firecrackers
Licences issued for sale of firecrackers

ਇਸ ਤੋਂ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਏ ਜਾਣ ਦੇ ਫੈਸਲੇ‘ ਤੇ BJP ਵੱਲੋਂ ਨਾਰਾਜ਼ਗੀ ਜਤਾਈ ਗਈ ਅਤੇ ਇਸ ਖਿਲਾਫ ਰੌਲਾ ਵੀ ਪਾਇਆ ਗਿਆ । ਭਾਜਪਾ ਨੇ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ । ਜਿਸ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਪਟਾਕੇ ਚਲਾਉਣ ‘ਤੇ ਪਾਬੰਦੀ ਨਹੀਂ ਲਗਾਈ ਜਾਂਦੀ ਤਾਂ ਵੀ ਉਹ ਲੋਕ ਸਵਾਲ ਕਰਦੇ ਕਿ ਅਜਿਹਾ ਕਿਉਂ ਨਹੀਂ ਕੀਤਾ।

Licences issued for sale of firecrackers
Licences issued for sale of firecrackers

ਇਸ ਸਬੰਧੀ ਸਿਹਤ ਮੰਤਰੀ ਜੈਨ ਨੇ ਕਿਹਾ ਕਿ 7 ਤੋਂ 30 ਨਵੰਬਰ ਤੱਕ ਹਰ ਤਰ੍ਹਾਂ ਦੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ । ਪ੍ਰਦੂਸ਼ਣ ਅਤੇ ਕੋਰੋਨਾ ਦੋਵੇਂ ਖਤਰਨਾਕ ਚੀਜ਼ਾਂ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਨਵੰਬਰ ਵਿੱਚ ਬਿਨ੍ਹਾਂ ਮਾਸਕ ਦੇ ਬਾਹਰ ਨਾ ਜਾਣ ਦੀ ਸਹੁੰ ਖਾ ਲੈਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ  ਉਸ ਸਮੇਂ ਤੱਕ ਮਾਸਕ ਦੀ ਵਰਤੋਂ ਵੈਕਸੀਨ ਦੇ ਤੌਰ ‘ਤੇ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਦੂਸ਼ਣ ਕਾਰਨ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇਕਰ ਦੀਵਾਲੀ ਵਾਲੇ ਦਿਨ ਪਟਾਕੇ ਚਲਾਏ ਜਾਂਦੇ ਹਨ ਤਾਂ ਰਾਤ ਦੇ 4-5 ਘੰਟੇ ਵੀ ਸਾਹ ਨਹੀਂ ਲਿਆ ਜਾਂਦਾ।’

Licences issued for sale of firecrackers

ਦੱਸ ਦੇਈਏ ਕਿ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ, ਹਰਿਆਣਾ, ਪੱਛਮੀ ਬੰਗਾਲ ਅਤੇ ਰਾਜਸਥਾਨ ਤੋਂ ਬਾਅਦ  ਉੜੀਸਾ ਸਰਕਾਰ ਨੇ ਵੀ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉੜੀਸਾ ਸਰਕਾਰ ਨੇ 10 ਤੋਂ 30 ਨਵੰਬਰ ਤੱਕ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾਈ ਦਿੱਤੀ ਹੈ । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਲਈ 2 ਘੰਟੇ ਦੀ ਇਜਾਜ਼ਤ ਦੇ ਦਿੱਤੀ ਹੈ।

The post ਦਿੱਲੀ ‘ਚ ਪਟਾਕਿਆਂ ਦੀ ਵਿਕਰੀ ਦਾ ਲਾਇਸੈਂਸ ਰੱਦ, ਵੇਚਣ ਵਾਲਿਆਂ ‘ਤੇ ਹੋਵੇਗੀ ਕਾਨੂੰਨੀ ਕਾਰਵਾਈ appeared first on Daily Post Punjabi.



Previous Post Next Post

Contact Form