punjabi actor dies of heart attack:ਇਸ ਸਮੇਂ ਪੰਜਾਬੀ ਇੰਡਸਟਰੀ ਤੋਂ ਬੁਰੀ ਖਬਰ ਆ ਰਹੀ ਹੈ ਕਿ ਪੰਜਾਬੀ ਫਿਲਮਾਂ ਵਿੱਚ ਛੋਟੇ ਮੋਟੇ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਗੁਰਪ੍ਰੀਤ ਲਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ।ਜੀ ਹਾਂ ਦੱਸ ਦੇਈਏ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਉਹ ਸਹਿ ਬਾਲ ਕਲਾਕਾਰ ਦੇ ਵਲੋਂ ਰੋਲ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਮੌਤ ਦੀ ਜਾਣਕਾਰੀ ਵੀ ਗੁਰਚੇਤ ਚਿੱਤਰਕਾਰ ਨੇ ਸੋਸ਼ਲ ਮੀਡੀਆ ਤੇ ਜ਼ਰੀਏ ਦਿੱਤੀ ਉਨ੍ਹਾਂ ਲਿਖਿਆ “ਗੁਰਪ੍ਰੀਤ ਲਾਡੀ ਜਿਸ ਨੂੰ ਫਿਲਮਾਂ ਵਿੱਚ ਬਹੁਤ ਵੇਖਿਆ , ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ।5 ਨਵੰਬਰ ਨੂੰ ਗਾਣੇ ਦਾ ਰੈਪ ਕੀਤਾ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ ਰਾਤ ਨੂੰ ਕਿੳੇ ਅਟੈਕ ਆ ਗਿਆ। ਸਵੇਰੇ 6 ਨਵੰਬਰ ਨੂੰ ਨੌਂ ਵਜੇ ਵੇਖਿਆ…ਦਮਨ ਨੇ ਬਹੁਤ ਆਵਾਜਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਬਚਪਨ ਵਿੱਚ ਪਿਤਾ ਦਾ ਸਾਇਆਂ ਸਿਰ ਤੋਂ ਉੱਠ ਗਿਆ ਸੀ, 15 ਨਵੰਬਰ ਨੂੰ ਭੋਗ ਉਸ ਦੇ ਜੱਦੀ ਪਿੰਡ ਲਿੱਦੜਾਂ(ਸੰਗਰੂਰ) ਵਿਖੇ ਪਾਇਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਕਿਸੀ ਹੋਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਮ ਆਈ ਸੀ ਬੋਲੇ ਸੋ ਨਿਹਾਲ,,, ਜਿਸ ਵਿਚ ਗੁਰਚੇਤ ਚਿੱਤਰਕਾਰ ਨੇ ਇੱਕ ਖਾੜਕੂ ਸਿੰਘ ਦਾ ਕਿਰਦਾਰ ਨਿਭਾਇਆ ਸੀ,,ਉਸ ਵਕਤ ਇਸ ਫਿਲਮ ਤੇ ਵਿਵਾਦ ਵੀ ਛਿੜਿਆ ਸੀ,,ਮੈਨੂੰ ਰਟੌਲ ਨੂੰ ਪਤਾ ਕਿ ਉਨ੍ਹਾਂ ਦਿਨਾਂ ਵਿੱਚ ਮੇਰੀ ਚਿੱਤਰਕਾਰ ਜੀ ਨਾਲ ਗੱਲ ਵੀ ਹੋਈ ਸੀ,,ਸ਼ਾਇਦ 17_18 ਸਾਲ ਪਹਿਲਾਂ,, ਜਿਸ ਵਿੱਚ ਲਾਡੀ ਦੇ ਬਚਪਨ ਦੇ ਸ਼ਰਾਰਤੀ ਰੋਲ ਵਿੱਚ,,ਠਾਣੇਦਾਰ ਦੇ ਕਰੈਕਟਰ ਵਿੱਚ,,ਮਲਕੀਤ ਰੌਣੀ ਜੀ ਨੂੰ,,ਮਜ਼ਾਕ ਵਿੱਚ ਬਹੁਤ ਗੱਲਾਂ ਕਰਦਾ ਸੀ ਵੀਰ ਲਾਡੀ ਸੰਧੂ ਜੂੜੇ ਵਾਲਾ ਵੀਰ ਸੀ ਜਿਹੜਾ ਅੱਜ ਚੱਲ ਵਸਿਆ ਦੁਨੀਆਂ ਤੋਂ,,ਵਧੀਆ ਕਲਾਕਾਰ ਸੀ ਛੋਟਾ ਵੀਰ,,,ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ,,ਦਿੱਲ ਨੂੰ ਬਹੁਤ ਡੂੰਘੀ ਸੱਟ ਵੱਜੀ ਹੈ,,ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਛੋਟੇ ਵੀਰ ਨੂੰ,,,,,ਰਟੌਲ,।


The post ਪੰਜਾਬੀ ਫਿਲਮ ਇੰਡਸਟਰੀ ਨੂੰ ਲੱਗਿਆ ਵੱਡਾ ਝਟਕਾ,ਦਿਲ ਦਾ ਦੌਰਾ ਪੈਣ ਕਾਰਨ ਇਸ ਪ੍ਰਸਿੱਧ ਅਦਾਕਾਰ ਦੀ ਹੋਈ ਮੌਤ appeared first on Daily Post Punjabi.
source https://dailypost.in/news/entertainment/pollywood/punjabi-actor-dies-of-heart-attack/