ਦਿੱਲੀ ‘ਚ ਹਵਾ ਦੀ ਕੁਆਲਿਟੀ ਬੇਹੱਦ ਗੰਭੀਰ, ਕਈ ਇਲਾਕਿਆਂ ‘ਚ AQI 400 ਦੇ ਪਾਰ

Delhi pollution: ਨਵੀਂ ਦਿੱਲੀ: ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ। ਬਹੁਤੇ ਖੇਤਰਾਂ ਵਿੱਚ AQI 400 ਦੇ ਪਾਰ ਹੋ ਗਿਆ ਹੈ। ਦਿੱਲੀ ਵਿੱਚ ਸਵੇਰੇ ਧੂੰਆਂ ਜਿਆਦਾਤਰ ਇਲਾਕਿਆਂ ਵਿੱਚ ਹੈ ਅਤੇ ਸ਼ਾਮ ਨੂੰ ਵੀ ਧੂੰਆਂ ਦੇਖਣ ਨੂੰ ਮਿਲ ਰਿਹਾ ਹੈ। ਪਰ ਅੱਜ ਸਵੇਰੇ ਦਿੱਲੀ ਅਤੇ ਐਨਸੀਆਰ ਦਾ AQI ਬਹੁਤ ਜ਼ਿਆਦਾ ਹੈ। ਸਮੋਗ ਕਾਰਨ ਵਿਜ਼ੀਬਿਲਿਟੀ ਵਿੱਚ ਕਾਫ਼ੀ ਘੱਟ ਗਈ ਹੈ।

Delhi pollution
Delhi pollution

ਪਿਛਲੇ ਕੁਝ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਿੱਲੀ ਦੇ ਪ੍ਰਮੁੱਖ ਖੇਤਰਾਂ ਦੀ ਗੱਲ ਕਰੀਏ ਤਾਂ ਅਨੰਦ ਵਿਹਾਰ ਵਿੱਚ AQI 484, ਮੁੰਡਕਾ ਵਿੱਚ 470, ਓਖਲਾ ਫੇਜ਼ 2 ਵਿੱਚ 465, ਵਰਿਜ਼ਪੁਰ ਵਿੱਚ 468 ਦਰਜ ਕੀਤੀ ਗਈ । ਧਰਤੀ ਵਿਗਿਆਨ ਮੰਤਰਾਲੇ ਦੇ ਏਅਰ ਕੁਆਲਟੀ ਸਿਸਟਮ ਅਤੇ ਮੌਸਮ ਪੂਰਵ ਅਨੁਮਾਨ ਅਤੇ ਏਅਰ ਕੁਆਲਟੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਜਦੋਂ ਤੱਕ ਪਰਾਲੀ ਸਾੜਨ ਦੀ ਘਟਨਾ ਵਿੱਚ ਕਮੀ ਆਉਂਦੀ ਤਾਂ ਉਦੋਂ ਤੱਕ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ।

Delhi pollution
Delhi pollution

ਜ਼ਿਕਰਯੋਗ ਹੈ ਕਿ 0 ਅਤੇ 50 ਦੇ ਵਿਚਕਾਰ AQI ‘ਚੰਗਾ’, 51 ਅਤੇ 100 ਵਿਚਾਲੇ ‘ਸੰਤੋਸ਼ਜਨਕ’, 101 ਅਤੇ 200 ਵਿਚਾਲੇ ‘ਮਧਿਅਮ’, 201 ਅਤੇ 300 ਵਿਚਾਲੇ ‘ਖਰਾਬ’, 301 ਅਤੇ 400 ਵਿਚਾਲੇ ‘ਬਹੁਤ ਖਰਾਬ’ ਹਨ. ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ।

Delhi pollution

ਇਸ ਸਬੰਧੀ ਮੰਤਰਾਲੇ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿੱਚ ਔਸਤ ਉਮਰ 1.7 ਸਾਲ ਘੱਟ ਹੋ ਜਾਂਦੀ ਹੈ। ਵਾਤਾਵਰਨ ਮੰਤਰਾਲੇ ਨੇ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ਅੰਕੜੇ ਕਮੇਟੀ ਨਾਲ ਸਾਂਝੇ ਕੀਤੇ । ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਹਵਾ ਦੀ ਗੁਣਵੱਤਾ ਸਿਰਫ ਚਾਰ ਦਿਨ ਚੰਗੀ ਸੀ ਅਤੇ 319 ਦਿਨ ਬਹੁਤ ਖਰਾਬ ਸੀ। ਦਿੱਲੀ ਦੀ ਹਵਾ ਦੀ ਗੁਣਵੱਤਾ 78 ਦਿਨਾਂ ਤੋਂ ਬਹੁਤ ਖਰਾਬ ਸੀ। 

The post ਦਿੱਲੀ ‘ਚ ਹਵਾ ਦੀ ਕੁਆਲਿਟੀ ਬੇਹੱਦ ਗੰਭੀਰ, ਕਈ ਇਲਾਕਿਆਂ ‘ਚ AQI 400 ਦੇ ਪਾਰ appeared first on Daily Post Punjabi.



Previous Post Next Post

Contact Form