ਲਾਕਡਾਊਨ ਦੇ ਬਾਵਜੂਦ ਇਸ ਦੇਸ਼ ‘ਚ ਕੋਰੋਨਾ ਹੋਇਆ ਬੇਕਾਬੂ, ਰੋਜ਼ਾਨਾ ਮਾਮਲੇ 60 ਹਜ਼ਾਰ ਦੇ ਪਾਰ

Corona infection uncontrollable in Europe: ਮਹਾਂਮਾਰੀ ਦੀ ਪਹਿਲੀ ਲਹਿਰ ਨੂੰ ਰੋਕਣ ਵਿੱਚ ਕੁਝ ਹੱਦ ਤੱਕ ਸਫਲ ਰਹੇ ਯੂਰਪੀਅਨ ਦੇਸ਼ਾਂ ਵਿੱਚ ਅੰਸ਼ਕ ਜਾਂ ਸੰਪੂਰਨ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦੀ ਲਾਗ ਇੱਕ ਵਾਰ ਫਿਰ ਬੇਕਾਬੂ ਹੁੰਦੀ ਦਿਖਾਈ ਦੇ ਰਹੀ ਹੈ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਾਗਾਂ ਦੀ ਰਿਕਾਰਡ ਗਿਣਤੀ 60 ਹਜ਼ਾਰ ਤੋਂ ਪਾਰ ਹੋ ਗਈ ਤੇ 486 ਨਵੇਂ ਕੇਸ ਸਾਹਮਣੇ ਆਏ। ਉੱਥੇ ਹੀ ਜਰਮਨੀ ਤੋਂ ਲਾਗ ਨੂੰ ਰੋਕਣ ਲਈ ਇੱਕ ਮਹੀਨੇ ਦੀ ਅੰਸ਼ਕ ਤਾਲਾਬੰਦੀ ਲਾਗੂ ਕੀਤੀ ਗਈ ਹੈ। ਫਰਾਂਸ ਵਿੱਚ ਇੱਕ ਦਿਨ ਵਿੱਚ 60,486 ਨਵੇਂ ਕੇਸ ਸਾਹਮਣੇ ਆਏ ਹਨ । ਇੱਥੇ ਰਾਸ਼ਟਰੀ ਜਨ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਸੰਕਰਮਿਤ ਲੋਕਾਂ ਦੀਕੁੱਲ  ਗਿਣਤੀ 17 ਲੱਖ ਨੂੰ ਪਾਰ ਕਰ ਗਈ ਹੈ । ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਇੱਥੇ ਕੋਰੋਨਾ ਦੇ 58 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਸਨ। ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 39,916 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Corona infection uncontrollable in Europe
Corona infection uncontrollable in Europe

ਦਰਅਸਲ, ਸਰਕਾਰ ਨੇ ਇੱਥੇ ਕੋਰੋਨਾ ਦੇ ਫੈਲਣ ਨੂੰ ਕਾਬੂ ਕਰਨ ਲਈ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲੋਕਾਂ ਨੂੰ ਸਿਰਫ ਕੰਮ ਤੋਂ ਬਾਹਰ ਜਾਣ ਦੀ ਆਗਿਆ ਹੈ। ਬਾਰ, ਕੈਫੇ, ਜਿੰਮ ਅਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ। ਸਰਕਾਰ ਦਾ ਅਨੁਮਾਨ ਹੈ ਕਿ ਇੱਕ ਮਹੀਨੇ ਲਈ ਤਾਲਾਬੰਦੀ ਲਾਗੂ ਕਰਕੇ ਹਰ ਰੋਜ਼ ਕੇਸਾਂ ਨੂੰ ਪੰਜ ਹਜ਼ਾਰ ਤੱਕ ਸੀਮਤ ਕੀਤਾ ਜਾ ਸਕਦਾ ਹੈ।

Corona infection uncontrollable in Europe
Corona infection uncontrollable in Europe

ਜਰਮਨੀ ‘ਚ ਸਭ ਤੋਂ ਵੱਧ ਨਵੇਂ ਮਾਮਲੇ
ਜਰਮਨੀ ਵਿੱਚ ਜਾਰੀ ਚਾਰ ਹਫ਼ਤਿਆਂ ਦੇ ਲਾਕਡਾਊਨ ਦਾ ਪਹਿਲਾ ਹਫ਼ਤਾ ਪੂਰਾ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਸ਼ਨੀਵਾਰ ਨੂੰ ਇੱਥੇ 19,059 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਹਨ। ਹਾਲਾਂਕਿ, ਆਰਥਿਕਤਾ ਦੇ ਮੱਦੇਨਜ਼ਰ ਸਰਕਾਰ ਨੇ ਇਸ ਵਾਰ ਜੋ ਪਾਬੰਦੀਆਂ ਲਾਗੂ ਕੀਤੀਆਂ ਹਨ ਉਹ ਮਾਰਚ ਵਿੱਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਤੋਂ ਨਰਮ ਹੈ। ਇਹ ਬਾਰ ਰੈਸਟੋਰੈਂਟਾਂ, ਬਾਰ, ਥੀਏਟਰ, ਸਿਨੇਮਾ ਅਤੇ ਹੋਰ ਮਨੋਰੰਜਨ ਖੇਤਰਾਂ ਲਈ ਬੰਦ ਹੈ, ਜਦੋਂ ਕਿ ਸਕੂਲ, ਸੈਲੂਨ ਅਤੇ ਗੈਰ ਜ਼ਰੂਰੀ ਦੁਕਾਨਾਂ ਵੀ ਖੁੱਲੀਆਂ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਵਿੱਚ ਸਖਤੀ ਨਾ ਹੋਣ ਕਰਕੇ ਕੇਸ ਵੱਧ ਰਹੇ ਹਨ।

Corona infection uncontrollable in Europe

ਆਸਟ੍ਰੇਲੀਆਈ ਮਾਡਲ ਤੋਂ ਉਮੀਦ
ਲਾਗ ਦੀ ਦੂਜੀ ਲਹਿਰ ਵਿੱਚ ਜਿੱਥੇ ਯੂਰਪੀਅਨ ਦੇਸ਼ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਪ੍ਰੇਸ਼ਾਨ ਹਨ।  ਉੱਥੇ ਹੀ ਆਸਟ੍ਰੇਲੀਆ ਇੱਕ ਮਿਸਾਲ ਕਾਇਮ ਕਰ ਰਿਹਾ ਹੈ । ਇੱਥੇ ਪਿਛਲੇ ਅੱਠ ਦਿਨਾਂ ਵਿੱਚ ਵਿਕਟੋਰੀਆ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਸੰਕ੍ਰਮਣ ‘ਤੇ ਕਾਬੂ ਪਾਉਣ ਲਈ ਇੱਥੋਂ ਦੇ ਪ੍ਰਸ਼ਾਸਨ ਨੇ ਪਾਬੰਦੀਆਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਮੈਲਬੌਰਨ ਤੋਂ ਬਾਹਰ ਜਾਣ ‘ਤੇ ਕੋਈ ਰੋਕ ਨਹੀਂ ਹੈ। ਹੁਣ ਤੱਕ ਇੱਥੇ 25 ਕਿਮੀ ਦੇ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਸੀ। ਅਜਿਹੀ ਪਾਬੰਦੀ ਦੇ ਮਾਡਲ ਨੂੰ ਇੱਥੇ ‘ਰਿੰਗ ਆਫ ਸਟੀਲ’ ਦਾ ਨਾਮ ਦਿੱਤਾ ਗਿਆ ਹੈ। 

The post ਲਾਕਡਾਊਨ ਦੇ ਬਾਵਜੂਦ ਇਸ ਦੇਸ਼ ‘ਚ ਕੋਰੋਨਾ ਹੋਇਆ ਬੇਕਾਬੂ, ਰੋਜ਼ਾਨਾ ਮਾਮਲੇ 60 ਹਜ਼ਾਰ ਦੇ ਪਾਰ appeared first on Daily Post Punjabi.



source https://dailypost.in/news/international/corona-infection-uncontrollable-in-europe/
Previous Post Next Post

Contact Form