CM Yogi Adityanath recommends CBI probe: ਨਵੀਂ ਦਿੱਲੀ: ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਹਾਥਰਸ ਬਲਾਤਕਾਰ ਅਤੇ ਕਤਲ ਕੇਸ ਦੀ ਜਾਂਚ ਹੁਣ CBI ਕਰੇਗੀ । ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਕੇਂਦਰੀ ਜਾਂਚ ਏਜੰਸੀ CBI ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਮਾਮਲੇ ਵਿੱਚ SIT ਜਾਂਚ ਦੀ ਸਿਰਫ ਮੁੱਢਲੀ ਰਿਪੋਰਟ ਹੀ ਰਾਜ ਸਰਕਾਰ ਕੋਲ ਪਹੁੰਚੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪਿਛਲੇ ਦੋ ਦਿਨਾਂ ਤੋਂ ਰਾਜ ਸਰਕਾਰ ਨੇ ਮੀਡੀਆ ਅਤੇ ਨੇਤਾਵਾਂ ਨੂੰ SIT ਟੀਮ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਪੀੜਤ ਪਰਿਵਾਰ ਦੇ ਮਿਲਣ ‘ਤੇ ਪਾਬੰਦੀ ਲਗਾਈ ਸੀ । ਇਥੋਂ ਤੱਕ ਕਿ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਫੋਨ ਖੋਹ ਲਏ ਗਏ ਸਨ ਅਤੇ ਬਾਹਰ ਨਹੀਂ ਜਾਣ ਦਿੱਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਸਰਬਪੱਖੀ ਰੌਲਾ ਪਾਉਣ ਤੋਂ ਬਾਅਦ ਯੋਗੀ ਸਰਕਾਰ ਵੱਲੋਂ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਲਈ ਯੂਪੀ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ ਯੂਪੀ ਦੇ ਡੀਜੀਪੀ ਪਹੁੰਚੇ । ਇਸ ਤੋਂ ਬਾਅਦ ਸ਼ਾਮ ਨੂੰ ਅਵਨੀਸ਼ ਅਵਸਥੀ ਨੇ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ SIT ਦੀ ਜਾਂਚ ਜਾਰੀ ਹੈ। ਪੀੜਤ ਪਰਿਵਾਰ ਨਾਲ ਇਨਸਾਫ ਕਰੇਗਾ । ਪਰ ਸ਼ਨੀਵਾਰ ਰਾਤ ਨੂੰ ਯੂਪੀ ਦੇ ਸੀਐਮ ਦਫਤਰ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਜਾਰੀ ਟਵੀਟ ਵਿੱਚ ਕਿਹਾ ਗਿਆ ਹੈ ਕਿ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸ਼ੁਰੂ ਤੋਂ ਹੀ ਯੂਪੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਬਹੁਤ ਸਾਰੇ ਸਬੂਤ ਮੀਡੀਆ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਯੂਪੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ । ਦੋ ਦਿਨਾਂ ਤੱਕ ਪੁਲਿਸ ਨੂੰ ਪੀੜਤ ਲੜਕੀ ਦੇ ਪਿੰਡ ਮੀਡੀਆ ਵਿਚ ਜਾਣ ਦੀ ਇਜਾਜ਼ਤ ਵੀ ਨਹੀਂ ਸੀ।
The post UP ਦੇ CM ਯੋਗੀ ਆਦਿੱਤਿਆਨਾਥ ਨੇ ਹਾਥਰਸ ਮਾਮਲੇ ਦੀ CBI ਜਾਂਚ ਕਰਵਾਉਣ ਦੇ ਦਿੱਤੇ ਆਦੇਸ਼ appeared first on Daily Post Punjabi.