kl rahul admitted that: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ, ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ 69 ਦੌੜਾਂ ਦੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦਾ ਸਟ੍ਰਾਈਕ ਰੇਟ ਬਹੁਤ ਮਾੜਾ ਰਿਹਾ ਹੈ ਅਤੇ ਉਨ੍ਹਾਂ ਦੀ ਇੱਕੋ ਇੱਕ ਚਿੰਤਾ ਆਪਣੀ ਟੀਮ ਦਾ ਕਿਸੇ ਵੀ ਤਰੀਕੇ ਨਾਲ ਸਮਰਥਨ ਕਰਨਾ ਹੈ। ਰਾਹੁਲ ਨੇ ਅੱਗੇ ਮੰਨਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਕੁੱਝ ਗਲਤੀਆਂ ਕੀਤੀਆਂ ਸਨ ਅਤੇ ਇੱਕ ਕਪਤਾਨ ਹੋਣ ਦੇ ਨਾਤੇ ਉਸ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਪਏਗੀ। ਪਿੱਛਲੇ ਕੁੱਝ ਮੈਚਾਂ ਵਿੱਚ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਆਪਣੀ ਪੂਰੀ ਯੋਗਤਾ ਨਾਲ ਬੱਲੇਬਾਜ਼ੀ ਕਰਨ ਵਿੱਚ ਅਸਫਲ ਰਹੇ, ਜਿਸਦਾ ਉਨ੍ਹਾਂ ਦੀ ਟੀਮ ਨੂੰ ਨੁਕਸਾਨ ਝੱਲਣਾ ਪਿਆ। ਹੈਦਰਾਬਾਦ ਖਿਲਾਫ 202 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਰਾਹੁਲ ਨੇ 16 ਗੇਂਦਾਂ ਵਿੱਚ 68.75 ਦੇ ਸਟ੍ਰਾਈਕ ਰੇਟ ਨਾਲ ਸਿਰਫ 11 ਦੌੜਾਂ ਬਣਾਈਆਂ।
ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਰਾਹੁਲ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਸਟਰਾਈਕ ਰੇਟ ਬਹੁਤ ਖਰਾਬ ਰਿਹਾ ਹੈ। ਮੇਰੇ ਲਈ ਇਹ ਸਿਰਫ ਇਸ ਗੱਲ ਦੀ ਗੱਲ ਹੈ ਕਿ ਮੈਂ ਆਪਣੀ ਟੀਮ ਲਈ ਮੈਚ ਕਿਵੇਂ ਜਿੱਤ ਸਕਦਾ ਹਾਂ। ਜਿਸ ਤਰੀਕੇ ਨਾਲ ਮੈਂ ਬੱਲੇਬਾਜ਼ੀ ਕਰਦਾ ਹਾਂ, ਇਸ ਲਈ ਮੈਂ ਜ਼ਿੰਮੇਵਾਰੀ ਲੈਣਾ ਪਸੰਦ ਕਰਦਾ ਹਾਂ ਇੱਕ ਕਪਤਾਨ ਹੋਣ ਦੇ ਨਾਤੇ ਤੁਹਾਨੂੰ ਜ਼ਿੰਮੇਵਾਰੀ ਲੈਣੀ ਪਏਗੀ। ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ।ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕੁੱਝ ਗਲਤੀਆਂ ਨਹੀਂ ਕੀਤੀਆਂ ਪਰ ਤੁਸੀਂ ਹਰ ਦਿਨ ਕਪਤਾਨ ਅਤੇ ਬੱਲੇਬਾਜ਼ ਵਜੋਂ ਸਿੱਖਦੇ ਹੋ। ਇਹ ਸਾਂਝੇਦਾਰੀ ਹੈ ਜਦੋਂ ਅਸੀਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਰੂਪ ਵਿੱਚ ਮੱਧ ਵਿੱਚ ਹੁੰਦੇ ਹਾਂ।” ਰਾਹੁਲ ਨੇ ਕਿਹਾ, “ਹਰ ਖਿਡਾਰੀ ਦੀ ਟੀਮ ਵਿੱਚ ਵੱਖਰੀ ਭੂਮਿਕਾ ਹੁੰਦੀ ਹੈ ਅਤੇ ਹਰੇਕ ਮੈਚ ਨਾਲ ਉਨ੍ਹਾਂ ਦੀ ਭੂਮਿਕਾ ਅੱਧ ਵਿੱਚ ਬਦਲ ਸਕਦੀ ਹੈ। ਇਸ ਲਈ, ਮੈਂ ਟੀਮ ਲਈ ਜੋ ਵੀ ਸੰਭਵ ਹੋਇਆ ਉਹ ਕੀਤਾ। ਮੈਂ ਹਾਲਾਤ ਦੀ ਵਰਤੋਂ ਕਰਦਿਆਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਅਨੁਸਾਰ ਖੇਡਿਆ। ਦਿਨ ਦੇ ਅੰਤ ਵਿੱਚ, ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਮੈ ਆਪਣੀ ਟੀਮ ਨੂੰ ਜਿੱਤ ਦੇ ਨੇੜੇ ਲਿਆਉਣਾ ਹੈ ਜਾਂ ਖੇਡ ਨੂੰ ਜਿੱਤਣ ਦੀ ਕੋਸ਼ਿਸ਼ ਕਰਨੀ ਹੈ।”
The post IPL 2020: ਕਪਤਾਨ ਕੇ ਐਲ ਰਾਹੁਲ ਨੇ ਹੈਦਰਾਬਾਦ ਖਿਲਾਫ ਮਿਲੀ ਹਾਰ ਤੋਂ ਬਾਅਦ ਆਪਣੀ ਗਲਤੀ ਮੰਨਦਿਆਂ ਕਿਹਾ… appeared first on Daily Post Punjabi.
source https://dailypost.in/news/sports/kl-rahul-admitted-that/