IPL 2020: ਦੇਵਦੱਤ ਪਡੀਕਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

Devdutt Padikkal becomes first player: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਨੀਵਾਰ ਨੂੰ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਇੱਕਤਰਫਾ ਅੰਦਾਜ਼ ਵਿੱਚ ਅੱਠ ਵਿਕਟਾਂ ਨਾਲ ਹਰਾਇਆ । ਟੀਮ ਲਈ ਕਪਤਾਨ ਵਿਰਾਟ ਕੋਹਲੀ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅਰਧ ਸੈਂਕੜਾ ਲਗਾਇਆ । ਇਸ ਸੀਜ਼ਨ ਵਿੱਚ ਪਡੀਕਲ ਨੇ ਆਪਣੇ ਬੱਲੇ ਨਾਲ ਦੌੜਾਂ ਦੀ ਬਾਰਿਸ਼ ਕਰ ਦਿੱਤੀ । ਉਸਨੇ ਕਪਤਾਨ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਕਰ ਟੀਮ ਨੂੰ ਸੀਜ਼ਨ ਦੀ ਆਪਣੀ ਤੀਜੀ ਜਿੱਤ ਦਿਵਾਈ। ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ ਇੱਕ ਅਜਿਹਾ ਕਾਰਨਾਮਾ ਦਿਖਾਇਆ ਜੋ ਅੱਜ ਤੋਂ ਪਹਿਲਾਂ ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਨੇ ਨਹੀਂ ਕੀਤਾ।

Devdutt Padikkal becomes first player
Devdutt Padikkal becomes first player

ਉਨ੍ਹਾਂ ਨੇ ਇਸ ਮੈਚ ਦੀ ਸ਼ੁਰੂਆਤ ਕਰਦਿਆਂ 45 ਗੇਂਦਾਂ ‘ਤੇ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 140.00 ਦਾ ਰਿਹਾ । ਇਸ ਮੈਚ ਵਿੱਚ ਉਨ੍ਹਾਂ ਨੇ ਤੀਸਰੇ ਵਿਕਟ ਲਈ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਦੂਜੀ ਵਿਕਟ ਲਈ 99 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਵੀ ਕੀਤੀ । ਇਸਦੇ ਨਾਲ ਹੀ ਉਨ੍ਹਾਂ ਨੇ ਹੁਣ ਤੱਕ ਦੇ ਆਈਪੀਐਲ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਵੀ ਖੇਡੀ। 20 ਸਾਲ ਦੇ ਦੇਵਦੱਤ ਪਡੀਕਲ ਪਹਿਲੀ ਵਾਰ ਆਈਪੀਐਲ ਖੇਡ ਰਹੇ ਹਨ ਅਤੇ ਪਹਿਲੀ ਵਾਰ RCB  ਦੀ ਨੁਮਾਇੰਦਗੀ ਕਰ ਰਿਹਾ ਹੈ। ਉਸਨੇ ਆਪਣੀ ਸ਼ੁਰੂਆਤ ਆਈਪੀਐਲ ਦੀ ਸਿਰਫ ਚਾਰ ਪਾਰੀਆਂ ਵਿੱਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ।

Devdutt Padikkal becomes first player

ਦੱਸ ਦੇਈਏ ਕਿ ਜੇਕਰ ਹੁਣ ਤੱਕ ਦੇ ਚਾਰ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਪਹਿਲੇ ਮੈਚ ਵਿੱਚ ਹੈਦਰਾਬਾਦ ਖਿਲਾਫ 56 ਦੌੜਾਂ ਬਣਾਈਆਂ, ਉਹ ਦੂਜੇ ਮੈਚ ਵਿੱਚ ਨਹੀਂ ਚੱਲ ਸਕਿਆ ਅਤੇ ਇੱਕ ਮੈਚ ਪੰਜਾਬ ਖ਼ਿਲਾਫ਼, ਜਦੋਂਕਿ ਮੁੰਬਈ ਵਿਰੁੱਧ 54 ਅਤੇ ਤੀਜੇ ਮੈਚ ਵਿੱਚ ਰਾਜਸਥਾਨ ਵਿਰੁੱਧ 63 ਦੌੜਾਂ ਬਣਾਈਆਂ । ਪਡੀਕਲ ਆਈਪੀਐਲ ਦੇ ਇਤਿਹਾਸ ਦਾ ਪਹਿਲਾ ਖਿਡਾਰੀ ਬਣ ਗਿਆ ਹੈ ਜਿਨ੍ਹਾਂ ਨੇ ਆਪਣੇ ਪਹਿਲੇ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਅਰਧ ਸੈਂਕੜੇ ਜੜੇ ਸਨ ।

The post IPL 2020: ਦੇਵਦੱਤ ਪਡੀਕਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ appeared first on Daily Post Punjabi.



source https://dailypost.in/news/sports/devdutt-padikkal-becomes-first-player/
Previous Post Next Post

Contact Form