IPL 2020: ਕੋਲਕਾਤਾ ਖਿਲਾਫ ਪੰਜਾਬ ਦੀ ਟੀਮ ‘ਚ ਹੋਵੇਗਾ ਬਦਲਾਅ, ਸਟਾਰ ਖਿਡਾਰੀ ਦੀ ਵਾਪਸੀ ਤੈਅ

IPL 2020 KXIP VS KKR: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਅੱਜ ਸ਼ਨੀਵਾਰ ਨੂੰ ਇੱਕ ਡਬਲ ਹੈਡਰ ਹੋਵੇਗਾ। ਕਿੰਗਜ਼ ਇਲੈਵਨ ਪੰਜਾਬ ਦਾ ਸਾਹਮਣਾ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਜੇ ਅੱਜ ਦੇ ਮੈਚ ਵਿੱਚ ਪੰਜਾਬ ਜਿੱਤ ਨਹੀਂ ਸਕਿਆ ਤਾਂ ਟੀਮ ਦੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਇਸੇ ਸਥਿਤੀ ਨੂੰ ਵੇਖਦੇ ਹੋਏ ਕ੍ਰਿਸ ਗੇਲ ਦੀ ਪੰਜਾਬ ਦੀ ਟੀਮ ਵਿੱਚ ਵਾਪਸੀ ਹੋ ਸਕਦੀ ਹੈ। ਕਿੰਗਜ਼ ਇਲੈਵਨ ਪੰਜਾਬ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚੋਂ ਪੰਜ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਕ੍ਰਿਸ ਗੇਲ ਦੇ ਨਾ ਖੇਡਣ ਦਾ ਕਾਰਨ ਦੱਸਿਆ ਸੀ। ਕੁੰਬਲੇ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਹੈਦਰਾਬਾਦ ਖਿਲਾਫ ਮੈਚ ਵਿੱਚ ਚੁਣਿਆ ਜਾਣਾ ਨਿਸ਼ਚਤ ਸੀ ਪਰ ਉਹ ਮੈਚ ਤੋਂ ਪਹਿਲਾਂ ਫਿਟ ਨਹੀਂ ਸੀ। ਕ੍ਰਿਸ ਗੇਲ ਨੂੰ ਅਜੇ ਤੱਕ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।

IPL 2020 KXIP VS KKR

ਰਿਪੋਰਟਾਂ ਅਨੁਸਾਰ ਫ਼ੂਡ poision ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਕ੍ਰਿਸ ਗੇਲ ਦੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡਣ ਦੀ ਸੰਭਾਵਨਾ ਹੈ। ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ ਮੈਕਸਵੈੱਲ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਜਗ੍ਹਾ ਦੇ ਸਕਦਾ ਹੈ। ਮੈਕਸਵੈੱਲ ਇਸ ਸੀਜ਼ਨ ਵਿੱਚ ਕੋਈ ਵੀ ਕਮਾਲ ਨਹੀਂ ਦਿਖਾ ਸਕਿਆ ਹੈ। ਹਾਲਾਂਕਿ ਕ੍ਰਿਸ ਗੇਲ ਦੇ ਆਉਣ ਨਾਲ ਕਿੰਗਜ਼ ਇਲੈਵਨ ਪੰਜਾਬ ਦੀ ਫੀਲਡਿੰਗ ਥੋੜੀ ਕਮਜ਼ੋਰ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਕਿੰਗਜ਼ ਇਲੈਵਨ ਪੰਜਾਬ ਪੁਆਇੰਟ ਟੇਬਲ ਵਿੱਚ ਆਖਰੀ ਸਥਾਨ ‘ਤੇ ਹੈ। ਜੇ ਟੀਮ ਕੇਕੇਆਰ ਖਿਲਾਫ ਨਾ ਜਿੱਤੀ ਤਾਂ ਪੰਜਾਬ ਦੇ ਪਲੇਅ ਆਫ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ।

The post IPL 2020: ਕੋਲਕਾਤਾ ਖਿਲਾਫ ਪੰਜਾਬ ਦੀ ਟੀਮ ‘ਚ ਹੋਵੇਗਾ ਬਦਲਾਅ, ਸਟਾਰ ਖਿਡਾਰੀ ਦੀ ਵਾਪਸੀ ਤੈਅ appeared first on Daily Post Punjabi.



source https://dailypost.in/news/sports/ipl-2020-kxip-vs-kkr/
Previous Post Next Post

Contact Form