Coronavirus: ਦੇਸ਼ ‘ਚ ਕੋਰੋਨਾ ਮਾਮਲੇ 65 ਲੱਖ ਦੇ ਪਾਰ, 24 ਘੰਟਿਆਂ ਦੌਰਾਨ ਮਿਲੇ 75,829 ਨਵੇਂ ਮਾਮਲੇ

India corona cases cross 65 lakh mark: ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਡਰ ਪਾਇਆ ਜਾ ਰਿਹਾ ਹੈ। ਹੁਣ ਤੱਕ 3.48 ਕਰੋੜ ਤੋਂ ਵੱਧ ਲੋਕ ਇਸ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਵਾਇਰਸ ਨੇ 10.32 ਲੱਖ ਤੋਂ ਵੱਧ ਸੰਕਰਮਿਤ ਲੋਕਾਂ ਦੀ ਜਾਨ ਲੈ ਲਈ ਹੈ । ਇਥੋਂ ਤੱਕ ਕਿ ਭਾਰਤ ਵਿੱਚ ਵੀ ਕੋਵਿਡ -19 ਦੇ ਮਾਮਲੇ ਹਰ ਰੋਜ਼ ਵੱਧ ਰਹੇ ਹਨ। ਸੰਕਰਮਿਤ ਦੀ ਗਿਣਤੀ 64 ਲੱਖ ਨੂੰ ਪਾਰ ਕਰ ਗਈ ਹੈ । ਐਤਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਨਾਲ ਸੰਕਰਮਿਤ ਹੋਣ ਦੀ ਸੰਖਿਆ 65,49,373 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 75,829 ਨਵੇਂ ਕੇਸ ਸਾਹਮਣੇ ਆਏ ਹਨ।

India corona cases cross 65 lakh mark
India corona cases cross 65 lakh mark

ਪਿਛਲੇ 24 ਘੰਟਿਆਂ ਵਿੱਚ 82,260 ਮਰੀਜ਼ ਠੀਕ ਹੋ ਗਏ ਹਨ । ਇਸ ਦੌਰਾਨ ਦੇਸ਼ ਵਿੱਚ 940 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਹੁਣ ਤੱਕ ਕੁੱਲ 55,09,966 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੁੱਲ 1,01,782 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਦੇਸ਼ ਵਿੱਚ 9,37,625 ਐਕਟਿਵ ਕੇਸ ਹਨ। ਦੇਸ਼ ਵਿੱਚ ਰਿਕਵਰੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 84.12 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸਕਾਰਾਤਮਕਤਾ ਦਰ 6.63 ਪ੍ਰਤੀਸ਼ਤ ਹੈ। ਜੇਕਰ ਇੱਥੇ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ICMR ਅਨੁਸਾਰ 3 ਅਕਤੂਬਰ ਨੂੰ 11,42,131 ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ। ਹੁਣ ਤੱਕ ਕੁੱਲ 7,89,92,534 ਨਮੂਨੇ ਦੇ ਟੈਸਟ ਕੀਤੇ ਜਾ ਚੁੱਕੇ ਹਨ।

India corona cases cross 65 lakh mark

ਦੱਸ ਦੇਈਏ ਕਿ ਦੁਨੀਆ ਵਿੱਚ ਭਾਰਤ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਟੈਸਟ ਵਾਲਾ ਦੇਸ਼ ਬਣ ਗਿਆ ਹੈ, ਹਾਲਾਂਕਿ ਭਾਰਤ ਦੀ ਆਬਾਦੀ ਦੇ ਮੱਦੇਨਜ਼ਰ ਪ੍ਰਤੀ 10 ਲੱਖ ਟੈਸਟਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ। ਭਾਰਤ ਵਿੱਚ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ। ਇੱਥੇ 14 ਲੱਖ ਤੋਂ ਵੱਧ ਕੇਸ ਹਨ, ਜਿਨ੍ਹਾਂ ਵਿੱਚੋਂ ਢਾਈ ਲੱਖ ਤੋਂ ਵੱਧ ਸਰਗਰਮ ਮਾਮਲੇ ਹਨ। 

The post Coronavirus: ਦੇਸ਼ ‘ਚ ਕੋਰੋਨਾ ਮਾਮਲੇ 65 ਲੱਖ ਦੇ ਪਾਰ, 24 ਘੰਟਿਆਂ ਦੌਰਾਨ ਮਿਲੇ 75,829 ਨਵੇਂ ਮਾਮਲੇ appeared first on Daily Post Punjabi.



source https://dailypost.in/news/coronavirus/india-corona-cases-cross-65-lakh-mark/
Previous Post Next Post

Contact Form