ਹਾਥਰਸ ਮਾਮਲਾ: CM ਯੋਗੀ ਨੇ SIT ਨੂੰ ਜਾਂਚ ਲਈ ਦਿੱਤਾ ਹੋਰ 10 ਦਿਨ ਦਾ ਸਮਾਂ, ਅੱਜ ਦਾਖਲ ਕਰਨੀ ਸੀ ਰਿਪੋਰਟ

Yogi Govt Gives SIT 10 More Days: ਲਖਨਊ: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਲੜਕੀ ਦੇ ਕਥਿਤ ਸਮੂਹਿਕ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (SIT) ਨੂੰ 10 ਦਿਨ ਦਾ ਸਮਾਂ ਹੋਰ ਮਿਲ ਗਿਆ ਹੈ। ਇਹ ਸਮਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੀਐਮ ਯੋਗੀ ਨੇ SIT ਨੂੰ ਸੱਤ ਦਿਨਾਂ ਦੇ ਅੰਦਰ ਆਪਣੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਸੀ। ਇਸ ਦੇ ਅਨੁਸਾਰ, SIT ਨੇ ਅੱਜ ਆਪਣੀ ਜਾਂਚ ਰਿਪੋਰਟ ਸੌਂਪਣੀ ਸੀ। ਸਕੱਤਰ ਗ੍ਰਹਿ ਭਗਵਾਨ ਸਵਰੂਪ ਦੀ ਅਗਵਾਈ ਵਾਲੀ SIT ਵਿੱਚ ਡੀਆਈਜੀ ਚੰਦਰ ਪ੍ਰਕਾਸ਼ ਦੂਜੇ ਅਤੇ ਐਸ ਪੀ ਪੂਨਮ ਨੂੰ ਵੀ ਮੈਂਬਰ ਸ਼ਾਮਿਲ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਆਪਣੀ ਜਾਂਚ ਦੌਰਾਨ SIT ਨੇ ਪੀੜਤ ਪਰਿਵਾਰ, ਮੁਲਜ਼ਮ, ਪੁਲਿਸ ਪ੍ਰਸ਼ਾਸਨ ਸਮੇਤ 100 ਤੋਂ ਵੱਧ ਲੋਕਾਂ ਦੇ ਬਿਆਨ ਤਿਆਰ ਕੀਤੇ ਹਨ।

Yogi Govt Gives SIT 10 More Days
Yogi Govt Gives SIT 10 More Days

ਫੋਰੈਂਸਿਕ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿੱਚ ਫੋਰੈਂਸਿਕ ਮੈਡੀਸਨ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਥਰਸ ਮਾਮਲੇ ਵਿੱਚ ਪੀੜਤ 19 ਸਾਲਾ ਕੁੜੀ ਨਾਲ ਬਲਾਤਕਾਰ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਸਰਟੀਫਿਕੇਟ ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਹਲਫੀਆ ਬਿਆਨ ਨਾਲ ਜਮ੍ਹਾ ਕੀਤਾ ਹੈ। ਇਸ ਦੇ ਅਨੁਸਾਰ, “ਪੀੜਤ ਲੜਕੀ ਨਾਲ ਯੋਨੀ ਅਤੇ ਇੰਟਰਕੋਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ । ਸਰੀਰਕ ਹਮਲੇ ਦੇ ਪੱਕੇ ਸਬੂਤ ਮਿਲੇ ਹਨ ਜਿਸ ਵਿੱਚ ਉਸਦੇ ਗਰਦਨ ਅਤੇ ਪਿੱਠ ‘ਤੇ ਨਿਸ਼ਾਨ ਪਾਏ ਗਏ ਹਨ।”

Yogi Govt Gives SIT 10 More Days

SC ਨੇ ਘਟਨਾ ਨੂੰ ਭਿਆਨਕ ਤੇ ਹੈਰਾਨ ਕਰਨ ਵਾਲਾ ਦੱਸਿਆ
ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਾਥਰਸ ਦੀ ਘਟਨਾ ਨੂੰ ਭਿਆਨਕ, ਹੈਰਾਨ ਕਰਨ ਵਾਲੀ ਅਤੇ ਅਸਾਧਾਰਣ ਕਰਾਰ ਦਿੱਤਾ । ਅਦਾਲਤ ਨੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਤੋਂ ਤਿੰਨ ਪਹਿਲੂਆਂ ‘ਤੇ ਇੱਕ ਹਲਫੀਆ ਬਿਆਨ ਮੰਗਿਆ ਹੈ ਕਿ ਕਿਵੇਂ ਪੀੜਤ ਪਰਿਵਾਰ ਅਤੇ ਗਵਾਹਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਕੀ ਪਰਿਵਾਰ ਨੇ ਇਸ ਕੇਸ ਵਿੱਚ ਵਕੀਲ ਦੀ ਨਿਯੁਕਤੀ ਕੀਤੀ ਹੈ ਅਤੇ ਇਲਾਹਾਬਾਦ ਹਾਈ ਕੋਰਟ ਦੀ ਕਾਰਵਾਈ ਦੀ ਗੁੰਜਾਇਸ਼ ਕੀ ਹੈ ਅਤੇ ਉਹ ਇਸ ਦੇ ਦਾਇਰੇ ਨੂੰ ਕਿਵੇਂ ਵਧਾ ਸਕਦਾ ਹੈ।

The post ਹਾਥਰਸ ਮਾਮਲਾ: CM ਯੋਗੀ ਨੇ SIT ਨੂੰ ਜਾਂਚ ਲਈ ਦਿੱਤਾ ਹੋਰ 10 ਦਿਨ ਦਾ ਸਮਾਂ, ਅੱਜ ਦਾਖਲ ਕਰਨੀ ਸੀ ਰਿਪੋਰਟ appeared first on Daily Post Punjabi.



Previous Post Next Post

Contact Form