Media allowed to talk to victim’s family: ਹਾਥਰਸ ਵਿੱਚ ਪ੍ਰਸ਼ਾਸਨ ਨੇ ਆਖਿਰਕਾਰ ਮੀਡੀਆ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਆਗਿਆ ਦੇ ਦਿੱਤੀ ਹੈ। ਪੀੜਤ ਦੀ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਖੁਲਾਸੇ ਕੀਤੇ ਹਨ। ਮ੍ਰਿਤਕਾ ਦੀ ਭਾਬੀ ਨੇ ਕਿਹਾ ਹੈ ਕਿ ਐਸਆਈਟੀ ਟੀਮ ਪਰਸੋ ਉਨ੍ਹਾਂ ਦੇ ਘਰ ਆਈ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਪੀੜਤ ਪਰਿਵਾਰ ਨੇ ਕਿਹਾ ਹੈ ਕਿ ਜ਼ਿਲ੍ਹਾ ਡੀਐਮ ਨੇ ਉਨ੍ਹਾਂ ਨਾਲ ਅਸ਼ਲੀਲਤਾ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ, “ਡੀਐਮ ਨੇ ਕਿਹਾ ਕਿ ਜੇ ਤੁਹਾਡੀ ਧੀ ਦੀ ਮੌਤ ਕੋਰੋਨਾ ਨਾਲ ਹੋਈ ਹੁੰਦੀ ਤਾਂ ਤੁਹਾਨੂੰ ਮੁਆਵਜ਼ਾ ਮਿਲਣਾ ਸੀ।” ਪੀੜਤ ਪਰਿਵਾਰ ਨੇ ਕਿਹਾ ਕਿ ਐਸਆਈਟੀ ਵੀ ਮਿਲੀ ਹੋਈ ਹੈ। ਉਨ੍ਹਾਂ ਨੂੰ ਐਸਆਈਟੀ ‘ਤੇ ਵੀ ਭਰੋਸਾ ਨਹੀਂ ਹੈ। ਪੀੜਤ ਦੀ ਮਾਂ ਅਤੇ ਭੈਣ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੀੜਤ ਦੀ ਮਾਂ ਨੇ ਕਿਹਾ ਹੈ ਕਿ ਉਹ ਆਖਰੀ ਪਲ ਆਪਣੀ ਧੀ ਨੂੰ ਮਿੱਟੀ ਵੀ ਨਹੀਂ ਦੇ ਸਕੀ। ਉਸ ਦਾ ਚਿਹਰਾ ਵੀ ਨਹੀਂ ਵੇਖ ਸਕੀ। ਮ੍ਰਿਤਕਾ ਦੀ ਭਰਜਾਈ ਨੇ ਇੱਥੋਂ ਤੱਕ ਕਿਹਾ ਕਿ ਉਸ ਰਾਤ ਉਸ ਦੀ ਨਣਦ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਅਸੀਂ ਨਹੀਂ ਜਾਣਦੇ ਕਿ ਪੁਲਿਸ ਨੇ ਕਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਮ੍ਰਿਤਕਾ ਦੀ ਭਾਬੀ ਨੇ ਡੀਐਮ ਉੱਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਲਾਸ਼ ਨੂੰ ਵੇਖਣ ਦੀ ਮੰਗ ਕੀਤੀ ਤਾਂ ਡੀਐਮ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਪੋਸਟਮਾਰਟਮ ਤੋਂ ਬਾਅਦ ਮਰੇ ਹੋਏ ਸਰੀਰ ਦਾ ਕੀ ਹੁੰਦਾ ਹੈ, ਹਥੌੜੇ ਨਾਲ ਹੱਡੀਆਂ ਤੋੜ ਦਿੱਤੀਆਂ ਜਾਂਦੀਆਂ ਹਨ। ਤੁਸੀਂ ਅਜਿਹੀ ਲਾਸ਼ ਦੇਖ ਸਕਦੇ ਹੋ। 10 ਦਿਨ ਖਾਣਾ ਨਹੀਂ ਖਾ ਸਕੋਂਗੇ। ਪੀੜਤ ਭੈਣ ਦੀ ਭੈਣ ਨੇ ਕਿਹਾ ਕਿ ਡੀਐਮ ਉਨ੍ਹਾਂ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਤੁਹਾਨੂੰ ਮੁਆਵਜ਼ਾ ਮਿਲ ਗਿਆ ਹੈ। ਤੁਹਾਡੇ ਖਾਤੇ ਵਿੱਚ ਕਿੰਨੀ ਰਕਮ ਆਈ ਹੈ, ਤੁਸੀਂ ਜਾਣਦੇ ਹੋ? ਮ੍ਰਿਤਕਾ ਦੀ ਭਰਜਾਈ ਨੇ ਕਿਹਾ ਕਿ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਮੀਡੀਆ ਨੂੰ ਸੱਚ ਦੱਸ ਦੇਣਗੇ। ਪੀੜਤ ਦੀ ਭਾਬੀ ਇਸ ਸਮੇਂ ਬਹੁਤ ਪਰੇਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨਾਰਕੋ ਟੈਸਟ ਨਹੀਂ ਕਰਵਾਏਗਾ। ਨਾਰਕੋ ਟੈਸਟ ਡੀ ਐਮ ਦਾ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਤੋਂ ਵੀ ਇਨਕਾਰ ਕੀਤਾ।
The post ਹਾਥਰਸ ਕੇਸ: ਮੀਡੀਆ ਨੂੰ ਪੀੜਤ ਪਰਿਵਾਰ ਨਾਲ ਗੱਲਬਾਤ ਕਰਨ ਦੀ ਮਿਲੀ ਇਜਾਜ਼ਤ, ਪਰਿਵਾਰ ਨੇ ਪ੍ਰਸਾਸ਼ਨ ‘ਤੇ ਲਗਾਏ ਦੋਸ਼ appeared first on Daily Post Punjabi.