151ਵੀਂ ਜਯੰਤੀ ਮੌਕੇ ਦੁਬਈ ‘ਚ ‘Burj Khalifa’ ‘ਤੇ ਪ੍ਰਦਰਸ਼ਿਤ ਹੋਈਆਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ

Burj Khalifa display Mahatma Gandhi images: ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਦੁਬਈ ਦੀ ਵਿਸ਼ਵ ਪ੍ਰਸਿੱਧ ਇਮਾਰਤ ਬੁਰਜ ਖਲੀਫ਼ਾ ‘ਤੇ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ । ਇਸ ਦੀ ਇੱਕ ਵੀਡੀਓ ਦੁਬਈ ਵਿੱਚ ਸਥਿਤ ਭਾਰਤ ਦੇ ਮਹਾਵਣਜ ਦੂਤਾਵਾਸ ਨੇ ਜਾਰੀ ਕੀਤੀ ਹੈ।

ਇਸ ਸਬੰਧੀ ਦੁਬਈ ਵਿੱਚ ਭਾਰਤੀ ਵਣਜ ਦੂਤਾਵਾਸ ਦੇ ਅਧਿਕਾਰੀ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੁਰਜ ਖਲੀਫ਼ਾ ‘ਤੇ ਵਿਸ਼ੇਸ਼ ਗਾਂਧੀ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮਜ਼ ‘ਤੇ ਲਾਈਵ ਦਿਖਾਇਆ ਜਾਵੇਗਾ। ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਇਸ ਕੰਮ ਵਿੱਚ ਸਹਿਯੋਗ ਕਰਨ ਲਈ ਏਮਾਰ ਦਾ ਧੰਨਵਾਦ ਕਰਦੇ ਹਨ।

Burj Khalifa display Mahatma Gandhi images
Burj Khalifa display Mahatma Gandhi images

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ‘ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ‘ਤੇ ਉਨ੍ਹਾਂ ਦੇ ਸੰਦੇਸ਼ਾਂ ਅਤੇ ਤਸਵੀਰਾਂ ਦੀ ਝਲਕ ਦਿਖਾਈ ਗਈ ਸੀ। ਇਸ ਤੋਂ ਇਲਾਵਾ ਬੁਰਜ ਖਲੀਫਾ ‘ਤੇ ਕਈ ਵਾਰ ਤਿਰੰਗਾ ਵੀ ਦੇਖਣ ਨੂੰ ਮਿਲਿਆ ਹੈ । ਜ਼ਿਕਰਯੋਗ ਹੈ ਕਿ UAE ਨੇ ਪਿਛਲੇ ਸਾਲ ਆਜ਼ਾਦੀ ਦਿਵਸ ‘ਤੇ ਵੀ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿੱਚ ਪ੍ਰਦਰਸ਼ਿਤ ਕੀਤਾ ਸੀ। 

The post 151ਵੀਂ ਜਯੰਤੀ ਮੌਕੇ ਦੁਬਈ ‘ਚ ‘Burj Khalifa’ ‘ਤੇ ਪ੍ਰਦਰਸ਼ਿਤ ਹੋਈਆਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ appeared first on Daily Post Punjabi.



source https://dailypost.in/news/international/burj-khalifa-display-mahatma-gandhi-images/
Previous Post Next Post

Contact Form