ਜਦੋਂ ਪਵਿੱਤਰ ਪੁਨਿਆ ਨੇ ਕੈਟਰੀਨਾ ਕੈਫ ਦੀ ਅਦਾਕਾਰੀ ਦਾ ਉੱਡਾਇਆ ਸੀ ਮਜ਼ਾਕ, ਸ਼ਹਿਨਾਜ ਗਿੱਲ ‘ਤੇ ਕਸਿਆ ਇਹ ਤੰਜ

pavitra punia make fun of katrina or shehnaz:ਬਿੱਗ ਬੌਸ 14 ਦੇ ਕੰਟੈਸਟੈਂਟ ਪਵਿੱਤਰ ਪੁਨੀਆ ਸਿਧਾਰਥ ਸ਼ੁਕਲਾ ਪਾਰਸ ਛਾਬੜਾ ਸਮੇਤ ਹੋਰ ਸਿਤਾਰਿਆਂ ਨਾਲ ਆਪਣੇ ਸੰਬੰਧਾਂ ਬਾਰੇ ਚਰਚਾ ਵਿੱਚ ਰਹੇ ਹਨ। ਫਿਲਹਾਲ, ਉਹ ਬਿੱਗ ਬੌਸ ਦੇ ਘਰ ਵਿੱਚ ਏਜਾਜ਼ ਖਾਨ ਨਾਲ ਆਪਣੀ ਵੱਧ ਰਹੀਆਂ ਨਜ਼ਦੀਕੀਆਂ ਕਾਰਨ ਖੂਬ ਸੁਰਖੀਆਂ ਬਟੋਰ ਰਹੀ ਹੈ।ਪਰ ਇਸ ਦੌਰਾਨ ਅਦਾਕਾਰਾ ਦਾ ਇੱਕ ਪੁਰਾਣਾ ਇੰਟਰਵਿਊ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਉਸਨੇ ਬਿੱਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਨਿਜ਼ੀ ਚੈਨਲ ਨੂੰ ਦਿੱਤਾ ਸੀ। ਕਿਸੇ ਨਿਜੀ ਚੈਨਲ ਵਿੱਚ ਦਿੱਤੇ ਇੰਟਰਵਿਊ ਵਿੱਚ, ਪਵਿੱਤਰਾ ਨੂੰ ਪੁੱਛਿਆ ਗਿਆ ਸੀ ਕਿ ਉਹ ਬਾਲੀਵੁੱਡ ਸੈਲੇਬ੍ਰਿਟੀ ਨੂੰ ਕਿਹੜੇ ਸਵਾਲ ਪੁੱਛਣਾ ਚਾਹੁੰਦੀ ਹੈ?ਪਵਿੱਤਰ ਪੁਨੀਆ ਨੂੰ ਪੁੱਛਿਆ ਗਿਆ ਕਿ ਉਹ ਕੈਟਰੀਨਾ ਕੈਫ ਨੂੰ ਕੀ ਕਹਿਣਾ ਚਾਹੁੰਦੀ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਅਦਾਕਾਰੀ ਕਿਉਂ ਨਹੀਂ ਸਿੱਖੀ? ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਬਿੱਗ ਬੌਸ 13 ਦੇ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, “ਇੰਨੇ ਓਵਰ ਕਰਨ ਦੀ ਕੀ ਲੋੜ ਹੈ? ਤੁਹਾਨੂੰ ਆਪਣੀ ਭਾਵਨਾ ‘ਤੇ ਥੋੜਾ ਜਿਹਾ ਕੰਟਰੋਲ ਰੱਖਣਾ ਚਾਹੀਦਾ ਹੈ।” ਉਸਨੇ ਦਿਲਜੀਤ ਦੁਸਾਂਝ ਨੂੰ ਇੱਕ ਸਵਾਲ ਵੀ ਪੁੱਛਿਆ, ਅਦਾਕਾਰਾ ਨੇ ਕਿਹਾ, “ਤੁਸੀਂ ਇੰਨਾ ਚੰਗਾ ਕਿਵੇਂ ਗਾਉਂਦੇ ਹੋ?”

ਆਪਣੇ ਸਾਬਕਾ ਬੁਆਏਫ੍ਰੈਂਡ ਪਾਰਸ ਛਾਬੜਾ ਬਾਰੇ ਅਦਾਕਾਰਾ ਨੇ ਕਿਹਾ ਕਿ ਜੇ ਉਸਦੀ ਕੋਈ ਸੈਲਫ ਰਿਸਪੈਕਟ ਹੋਵੇਗੀ ਤਾਂ ਉਹ ਬਿੱਗ ਬੌਸ ਦੇ ਘਰ ਨਹੀਂ ਆਉਣਗੇ। ਪਾਰਸ ਛਾਬੜਾ ਨੇ ਵੀ ਇਸ ਦਾ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਪਵਿੱਤਰ ਪੂਨੀਆ ਵਿਆਹੁਤਾ ਹੋਣ ਦੇ ਬਾਵਜੂਦ ਮੈਨੂੰ ਡੇਟ ਕਰ ਰਹੀ ਸੀ ਅਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਉਸ ਨਾਲ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਕਿਉਂਕਿ ਉਹ ਮੇਰੇ ਨਾਲ ਧੋਖਾ ਕਰ ਰਹੀ ਸੀ। ਫਿਲਹਾਲ, ਬਿੱਗ ਬੌਸ 14 ਦੇ ਘਰ ਦੇ ਅੰਦਰ ਉਸ ਨਾਲ ਏਜਾਜ਼ ਖਾਨ ਨਾਲ ਉਸਦੀ ਵੱਧਦੀ ਨੇੜਤਾ ਬਾਰੇ ਗੱਲ ਕੀਤੀ ਜਾ ਰਹੀ ਹੈ। ਇੱਕ ਹਫ਼ਤੇ ਦੇ ਅੰਦਰ, ਉਹ ਏਜਾਜ਼ ਨੂੰ ਚੁੰਮਦੀ ਅਤੇ ਉਸਨੂੰ ਜੱਫੀ ਪਾਉਂਦੀ ਵੇਖੀ ਜਾ ਰਹੀ ਹੈ।

 ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤ ਵਿੱਚ ਪਵਿੱਤਰ ਪੂਨੀਆ ਅਤੇ ਏਜਾਜ਼ ਖਾਨ ਦੇ ਵਿੱਚ ਕਾਫੀ ਲੜਾਈ ਝਗੜਾ ਵੇਖਣ ਨੂੰ ਮਿਲਿਆ ਪਰ ਬਾਅਦ ਵਿੱਚ ਜਦੋਂ ਏਜਾਜ਼ ਖਾਨ ਕਿਸੇ ਗੱਲੋਂ ਕਾਫੀ ਟੁੱਟ ਗਏ ਸਨ ਤਾਂ ਪਵਿੱਤਰ ਉਸ ਨੂੰ ਸਮਝਾਉਂਦੇ ਅਤੇ ਉਸ ਦੀ ਹਿੰਮਤ ਵਧਾਉਂਦੇ ਹੋਏ ਦਿਖਾਈ ਦਿੱਤੀ ਸੀ । ਇਹ ਹੀ ਨਹੀਂ ਹਾਲ ਹੀ ਵਿੱਚ ਨਿੱਕੀ ਤੰਬੋਲੀ ਨੇ ਵੀ ਏਜਾਜ਼ ਖਾਨ ਨੂੰ ਕਿਹਾ ਕਿ ਉਹ ਸਾਰੇ ਦਿਨ ਬਸ ਤੇਰੇ ਬਾਟਰੇ ਗੱਲਾਂ ਕਰਦੀ ਰਹਿੰਦੀ ਹੈ , ਉਹ ਤੇਰੇ ਨਾਲ ਇਮੋਸ਼ਨਲੀ ਅਟੈਚ ਹੋ ਗਈ ਹੈ।ਜਿਸ ਤੋਂ ਬਾਅਦ ਏਜਾਜ਼ ਖਾਨ ਵੀ ਸ਼ਰਮਾਉਂਦੇ ਹੋਏ ਵਿਖਾਈ ਦਿੰਦੇ ਹਨ।

The post ਜਦੋਂ ਪਵਿੱਤਰ ਪੁਨਿਆ ਨੇ ਕੈਟਰੀਨਾ ਕੈਫ ਦੀ ਅਦਾਕਾਰੀ ਦਾ ਉੱਡਾਇਆ ਸੀ ਮਜ਼ਾਕ, ਸ਼ਹਿਨਾਜ ਗਿੱਲ ‘ਤੇ ਕਸਿਆ ਇਹ ਤੰਜ appeared first on Daily Post Punjabi.



Previous Post Next Post

Contact Form