ਅਰਮੀਨੀਆ ਅਤੇ ਅਜ਼ਰਬੈਜਾਨ ‘ਚ ਜੰਗਬੰਦੀ ਦਾ ਐਲਾਨ, ਰੂਸ ਦੇ ਵਿਦੇਸ਼ ਮੰਤਰੀ ਨੇ ਰੁਕਵਾਈ ਜੰਗ

Armenia Azerbaijan agree on ceasefire: ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜਾਰੀ ਯੁੱਧ ਹੁਣ ਰੁੱਕ ਸਕਦਾ ਹੈ। ਰੂਸ ਦੀਆਂ ਕੋਸ਼ਿਸ਼ਾਂ ਸਦਕਾ ਦੋਵੇਂ ਦੇਸ਼ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ । ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਦੀ ਘੋਸ਼ਣਾ ਕੀਤੀ । ਮਾਸਕੋ ਵਿੱਚ ਬੈਠਕ ਤੋਂ ਬਾਅਦ ਅਰਮੀਨੀਆ ਅਤੇ ਅਜ਼ਰਬੈਜਾਨ ਅੱਜ ਦੁਪਹਿਰ 12 ਵਜੇ ਇਨ੍ਹਾਂ ਜੰਗਬੰਦੀ ਨੂੰ ਸਵੀਕਾਰ ਕਰਨਗੇ। ਦੋਨੋਂ ਦੇਸ਼ ਇੱਕ-ਦੂਜੇ ਦੀਆਂ ਫੌਜਾਂ ਦੀਆਂ ਲਾਸ਼ਾਂ ਅਤੇ ਯੁੱਧ ਦੇ ਕੈਦੀਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਰਮੀਨੀਆ-ਅਜ਼ਰਬੈਜਾਨ ਵਿਚਕਾਰ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਵੇਗੀ ।

Armenia Azerbaijan agree on ceasefire
Armenia Azerbaijan agree on ceasefire

ਇਸ ਐਲਾਨ ਤੋਂ ਪਹਿਲਾਂ ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਨਿਗਰਾਨੀ ਹੇਠ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ 10 ਘੰਟੇ ਗੱਲਬਾਤ ਕੀਤੀ ਸੀ। ਲਾਵਰੋਵ ਨੇ ਕਿਹਾ ਕਿ ਇਹ ਜੰਗਬੰਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦਾ ਰਾਹ ਪੱਧਰਾ ਕਰੇਗੀ । ਭਾਰਤ ਦੀ ਸੀਮਾ ਦੇ ਨੇੜੇ 4000 ਕਿਲੋਮੀਟਰ ਦੂਰ ਵਸੇ  ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚਕਾਰ 27 ਸਤੰਬਰ ਤੋਂ 4400 ਵਰਗ ਕਿਲੋਮੀਟਰ ਦੇ ਨਾਗਰਨੋ-ਕਾਰਾਬਖ ਖੇਤਰ ‘ਤੇ ਕਬਜ਼ੇ ਨੂੰ ਲੈ ਕੇ ਯੁੱਧ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਸੈਨਿਕ ਮਾਰੇ ਗਏ ਹਨ, ਟੈਂਕ, ਡਰੋਨ ਅਤੇ ਹੈਲੀਕਾਪਟਰ ਵੀ ਨੁਕਸਾਨੇ ਗਏ ਹਨ।

Armenia Azerbaijan agree on ceasefire
Armenia Azerbaijan agree on ceasefire

ਕੀ ਹੈ ਦੋਨਾਂ ਦੇਸ਼ਾਂ ਵਿਚਾਲੇ ਵਿਵਾਦ
ਯੂਰਪ ਦੇ ਨੇੜੇ ਏਸ਼ੀਆ ਦਾ ਦੇਸ਼ ਅਰਮੀਨੀਆ ਅਤੇ ਇਸ ਦਾ ਗੁਆਂਢੀ ਦੇਸ਼ ਅਜ਼ਰਬੈਜਾਨ ਹੈ। ਝਗੜੇ ਦੀ ਜੜ੍ਹ ਵਿੱਚ ਹੈ 4400 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਨਾਗੋਰਨੋ-ਕਰਾਬਖ ਨਾਮ ਦਾ ਖੇਤਰ। ਨਾਗੋਰਨੋ-ਕਰਾਬਾਖ ਖੇਤਰ ਅੰਤਰਰਾਸ਼ਟਰੀ ਪੱਧਰ ‘ਤੇ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਅਰਮੀਨੀਆ  ਦੇ ਨਸਲੀ ਧੜਿਆਂ ਦਾ ਕਬਜ਼ਾ ਹੈ। 1991 ਵਿੱਚ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਆਪ ਨੂੰ ਅਜ਼ਰਬੈਜਾਨ ਤੋਂ ਸੁਤੰਤਰ ਕਰਾਰ ਦਿੱਤਾ ਅਤੇ ਅਰਮੀਨੀਆ ਦਾ ਹਿੱਸਾ ਘੋਸ਼ਿਤ ਕੀਤਾ । ਦੋਵਾਂ ਦੇਸ਼ਾਂ ਵਿੱਚ ਪਹਿਲਾਂ ਵੀ ਇਹੋ ਕੁਝ ਹੋਇਆ ਹੈ। ਮੌਜੂਦਾ ਤਣਾਅ ਸਾਲ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ ਦੋਵੇਂ ਫੌਜਾਂ ਨੇ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਆਪਣੀ ਫੌਜ ਵਧਾ ਦਿੱਤੀ ਸੀ। ਇਸ ਤਣਾਅ ਤੋਂ ਬਾਅਦ ਯੁੱਧ ਦਾ ਰੂਪ ਧਾਰਨ ਕਰ ਲਿਆ। ਇਹ ਦੋਵੇਂ ਦੇਸ਼ ਇਕ ਵਾਰ ਸੋਵੀਅਤ ਯੂਨੀਅਨ ਦਾ ਹਿੱਸਾ ਸਨ, ਇਕ ਦੂਜੇ ਦੇ ਗੁਆਂਢੀ ਹਨ। ਦੋਵੇਂ ਦੇਸ਼ ਈਰਾਨ ਅਤੇ ਤੁਰਕੀ ਵਿਚਾਲੇ ਪੈਂਦੇ ਹਨ।

Armenia Azerbaijan agree on ceasefire

ਦੱਸ ਦੇਈਏ ਕਿ 27 ਸਤੰਬਰ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਹੁਣ ਤੱਕ ਦਰਜਨਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਦੋਵਾਂ ਦੇਸ਼ਾਂ ਨੇ ਉਨ੍ਹਾਂ ‘ਤੇ ਉਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ ਹੈ ਜੋ ਵਿਵਾਦ ਖੇਤਰ ਤੋਂ ਬਹੁਤ ਦੂਰ ਹਨ । ਨਾਗੋਰਨੋ-ਕਰਾਬਾਖ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਵਿੱਚ ਹੁਣ ਤੱਕ ਉਸਦੇ ਪੱਖ ਦੇ ਤਕਰੀਬਨ 200 ਕਰਮਚਾਰੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 18 ਆਮ ਨਾਗਰਿਕ ਮਾਰੇ ਗਏ ਹਨ ਜਦਕਿ 90 ਤੋਂ ਵੱਧ ਜ਼ਖਮੀ ਹਨ।

The post ਅਰਮੀਨੀਆ ਅਤੇ ਅਜ਼ਰਬੈਜਾਨ ‘ਚ ਜੰਗਬੰਦੀ ਦਾ ਐਲਾਨ, ਰੂਸ ਦੇ ਵਿਦੇਸ਼ ਮੰਤਰੀ ਨੇ ਰੁਕਵਾਈ ਜੰਗ appeared first on Daily Post Punjabi.



source https://dailypost.in/news/international/armenia-azerbaijan-agree-on-ceasefire/
Previous Post Next Post

Contact Form