ਠੀਕ ਹੋ ਰਹੇ ਹਨ ਟਰੰਪ, ਅੱਜ ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ

Donald Trump could be discharged: ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਮਵਾਰ ਯਾਨੀ ਕਿ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਉਨ੍ਹਾਂ ਦਾ ਇਲਾਜ ਕਰਨ ਵਾਲੇ ਇੱਕ ਡਾਕਟਰ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ।

Donald Trump could be discharged
Donald Trump could be discharged

ਟਰੰਪ ਦੀ ਮੈਡੀਕਲ ਟੀਮ ਦੇ ਮੈਂਬਰ ਬ੍ਰਾਇਨ ਗਰੀਬਾਲਡੀ ਨੇ ਕਿਹਾ, “ਉਹ ਹੁਣ ਠੀਕ ਹਨ। ਸਾਡੀ ਯੋਜਨਾ ਉਨ੍ਹਾਂ ਨੂੰ ਭੋਜਨ ਦੇਣਾ ਅਤੇ ਉਨ੍ਹਾਂ ਨੂੰ ਬੈੱਡ ਤੋਂ ਚੁੱਕਣ ਦੀ ਹੈ। ਜੇ ਰਾਸ਼ਟਰਪਤੀ ਦੀ ਸਿਹਤ ਵਿੱਚ ਸੁਧਾਰ ਜਾਰੀ ਰਿਹਾ ਤਾਂ ਅਸੀਂ ਉਸਨੂੰ ਸੋਮਵਾਰ ਨੂੰ ਛੁੱਟੀ ਦੇ ਸਕਦੇ ਹਾਂ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਭੇਜ ਸਕਦੇ ਹਾਂ ਜਿੱਥੇ ਉਹ ਆਪਣਾ ਇਲਾਜ ਅੱਗੇ ਜਾਰੀ ਰੱਖਣਗੇ।

Donald Trump could be discharged

ਦੱਸ ਦੇਈਏ ਕਿ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਕੋਰੋਨਾ ਨਾਲ ਸੰਕਰਮਿਤ ਸਨ। ਰਾਸ਼ਟਰਪਤੀ ਟਰੰਪ ਨੂੰ ਸ਼ੁੱਕਰਵਾਰ ਨੂੰ ਵਾਲਟਰ ਰੀਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਉਨ੍ਹਾਂ ਨੂੰ ਐਂਟੀਬਾਡੀਜ਼ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਨੇ ਕਿਹਾ ਕਿ ਟਰੰਪ ਨੂੰ ਆਕਸੀਜਨ ਵੀ ਦਿੱਤੀ ਗਈ । ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਪਰ ਅਗਲੇ ਕੁਝ ਦਿਨ ਉਨ੍ਹਾਂ ਲਈ ਅਸਲ ਪ੍ਰੀਖਿਆ ਹੋਣਗੇ।

The post ਠੀਕ ਹੋ ਰਹੇ ਹਨ ਟਰੰਪ, ਅੱਜ ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ appeared first on Daily Post Punjabi.



source https://dailypost.in/news/international/donald-trump-could-be-discharged/
Previous Post Next Post

Contact Form