ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ‘ਤੇ ਘਮਾਸਾਨ, ਖੱਟਰ ਨੇ ਸ਼ਰਤ ਨਾਲ ਹਰਿਆਣਾ ‘ਚ ਐਂਟਰੀ ਦੀ ਦਿੱਤੀ ਆਗਿਆ

Rahul Gandhi to hold tractor rally: ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਾਂਗਰਸ ਸਰਕਾਰ ਦਾ ਹੱਲਾ-ਬੋਲ ਜਾਰੀ ਹੈ। ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਤੋਂ ਬਾਅਦ ਅੱਜ ਹਰਿਆਣਾ ਵਿੱਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ । ਹਾਲਾਂਕਿ, ਇੱਥੇ ਰੈਲੀ ਵਿੱਚ ਪੰਜਾਬ ਵਰਗੀ ਭੀੜ ਨਹੀਂ ਦਿਖੇਗੀ ਕਿਉਂਕਿ ਖੱਟਰ ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਵੱਡੇ ਜਲੂਸਾਂ ਦੀ ਆਗਿਆ ਨਹੀਂ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਜਾਂ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਾਂਗਰਸ ਨੇਤਾ ਰਾਜ ਵਿੱਚ ਕੁਝ ਲੋਕਾਂ ਨਾਲ ਆ ਸਕਦੇ ਹਨ। ਉੱਥੇ ਹੀ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਰਾਜ ਵਿੱਚ ਦਾਖਲ ਨਹੀਂ ਹੋਣ ਦੇਣਗੇ।

Rahul Gandhi to hold tractor rally
Rahul Gandhi to hold tractor rally

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਤਿੰਨ ਰੋਜ਼ਾ ‘ਖੇਤੀ ਬਚਾਓ ਯਾਤਰਾ’ ਕਰ ਰਹੇ ਹਨ। ਅੱਜ ਇਸ ਦਾ ਆਖ਼ਰੀ ਦਿਨ ਹੈ। ਪੰਜਾਬ ਤੋਂ ਸ਼ੁਰੂ ਹੋਏ ਅੰਦੋਲਨ ਦੇ ਤਹਿਤ ਰਾਹੁਲ ਗਾਂਧੀ ਮੰਗਲਵਾਰ ਨੂੰ ਪੇਹਵਾ ਤੋਂ ਹੁੰਦੇ ਹੋਏ ਕਿਸਾਨਾਂ ਨਾਲ ਦੇਵੀਗੜ੍ਹ ਤੋਂ ਹਰਿਆਣਾ ਵਿੱਚ ਦਾਖਲ ਹੋਣਗੇ।

Rahul Gandhi to hold tractor rally
Rahul Gandhi to hold tractor rally

ਕੀ ਹੈ ਅੱਜ ਦਾ ਪ੍ਰੋਗਰਾਮ
9:45 ਵਜੇ: ਪਟਿਆਲਾ ਵਿਖੇ 6ਵੇਂ ਰੋਜ਼ਗਾਰ ਮੇਲੇ (ਵਰਚੁਅਲ) ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਿਲ ਹੋਣਗੇ।
10:15 ਵਜੇ: ਪਟਿਆਲਾ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕਰਨਗੇ।
11:15 ਵਜੇ: ਫ੍ਰਾਂਸਵਾਲਾ, ਨੂਰਪੁਰ, ਪਟਿਆਲਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।
12:15 ਵਜੇ: ਪੰਜਾਬ-ਹਰਿਆਣਾ ਸਰਹੱਦ ਤੋਂ ਟਰੈਕਟਰ ਰੈਲੀ ਆਰੰਭ ਹੋਵੇਗੀ।
1:15 ਵਜੇ: ਟਰੈਕਟਰ ਰੈਲੀ ਸਰਸਵਤੀ ਖੇੜਾ ਤੋਂ ਪੇਹਵਾ ਮੰਡੀ (ਹਰਿਆਣਾ)
1.45 ਵਜੇ: ਹਰਿਆਣਾ ਦੇ ਪੇਹਵਾ ਮੰਡੀ ਜਨਤਕ ਮੀਟਿੰਗ
5:30 ਵਜੇ: ਕੁਰੂਕਸ਼ੇਤਰ ਅਨਾਜ ਮੰਡੀ ਵਿੱਚ ਜਨਤਕ ਮੀਟਿੰਗ

Rahul Gandhi to hold tractor rally

ਸੰਗਰੂਰ ‘ਚ ਮੋਦੀ ‘ਤੇ ਬਰਸੇ
‘ਖੇਤੀ ਬਚਾਓ ਯਾਤਰਾ’ ਦੇ ਦੂਜੇ ਦਿਨ ਸੋਮਵਾਰ ਨੂੰ ਸੰਗਰੂਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਮੋਦੀ ਸਰਕਾਰ ਸਿਰਫ ਕਿਸਾਨਾਂ ਅਤੇ ਗਰੀਬਾਂ ‘ਤੇ ਹਮਲੇ ਕਰ ਰਹੀ ਹੈ । ਕੇਂਦਰ ਸਰਕਾਰ ਦੀ ਹਰ ਨੀਤੀ ਸਿਰਫ ਦੋ-ਚਾਰ ਦੋਸਤਾਂ ਲਈ ਬਣਾਈ ਜਾਂਦੀ ਹੈ। ਪਹਿਲਾਂ ਨੋਟਬੰਦੀ ਕਰ ਦਿੱਤੀ, ਫਿਰ GST ਲਾਗੂ ਕੀਤਾ। ਨੋਟਬੰਦੀ ਕਾਰਨ ਸਾਰਾ ਦੇਸ਼ ਸੜਕਾਂ ‘ਤੇ ਉਤਰ ਗਿਆ । ਰਾਹੁਲ ਨੇ ਕਿਹਾ ਕਿ ਹੁਣ ਕਿਸਾਨ ਮੰਡੀ ਜਾ ਕੇ ਗੱਲ ਕਰ ਸਕਦਾ ਹੈ, ਪਰ ਇਨ੍ਹਾਂ ਨਵੇਂ ਕਾਨੂੰਨਾਂ ਤੋਂ ਬਾਅਦ ਕਿਸਾਨ ਕੋਲ ਉਹ ਰਸਤਾ ਨਹੀਂ ਬਚੇਗਾ।

The post ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ‘ਤੇ ਘਮਾਸਾਨ, ਖੱਟਰ ਨੇ ਸ਼ਰਤ ਨਾਲ ਹਰਿਆਣਾ ‘ਚ ਐਂਟਰੀ ਦੀ ਦਿੱਤੀ ਆਗਿਆ appeared first on Daily Post Punjabi.



Previous Post Next Post

Contact Form