ਰਾਸ਼ਟਰਪਤੀ ਟਰੰਪ ਦੀ ਚੀਨ ਨੂੰ ਧਮਕੀ, ਕਿਹਾ- ਕੋਰੋਨਾ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ

Donald Trump threatens China: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇੱਕ ਵਾਰ ਫਿਰ ਧਮਕੀ ਦਿੱਤੀ ਹੈ । ਟਰੰਪ ਨੇ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਚੀਨ ਨੇ ਵਿਸ਼ਵ ਨਾਲ ਜੋ ਕੁਝ ਕੀਤਾ ਹੈ, ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਗੌਰਤਲਬ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਸੰਕਰਮਿਤ ਹਨ। ਦੇਸ਼ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਚੀਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਰੋਨਾ ਮਹਾਂਮਾਰੀ ਉਸਦੀ ਗਲਤੀ ਹੈ ਅਤੇ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਅਮਰੀਕੀਆਂ ਦਾ ਕਸੂਰ ਨਹੀਂ ਹੈ। ਅਮਰੀਕੀ ਲੋਕਾਂ ਨੂੰ ਇਸ ਦੀ ਕੋਈ ਕੀਮਤ ਅਦਾ ਨਹੀਂ ਕਰਨੀ ਪਵੇਗੀ।

Donald Trump threatens China
Donald Trump threatens China

ਉੱਥੇ ਹੀ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਪੀੜਤ ਹੋਣਾ ‘ਰੱਬ ਦਾ ਆਸ਼ੀਰਵਾਦ’ ਦੱਸਿਆ। ਟਰੰਪ ਨੇ ਕਿਹਾ ਕਿ ਮੈਂ ਇੱਕ ਦਮ ਸਹੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਕੋਰੋਨਾ ਸੰਕਰਮਿਤ ਹੋਣਾ ਰੱਬ ਦਾ ਆਸ਼ੀਰਵਾਦ ਸੀ। ਮੈਂ ਰੇਜੇਨਰਾਨ ਡਰੱਗ ਬਾਰੇ ਸੁਣਿਆ ਸੀ ਅਤੇ ਲੋਕਾਂ ਨੂੰ ਇਸ ਨੂੰ ਲੈਣ ਦੀ ਸਲਾਹ ਦਿੱਤੀ ਸੀ। ਮੈਂ ਇਹ ਦਵਾਈ ਲਈ। ਇਹ ਅਵਿਸ਼ਵਾਸ਼ਯੋਗ ਸੀ ਤੇ ਇਸਨੇ ਵਧੀਆ ਕੰਮ ਕੀਤਾ।

Donald Trump threatens China
Donald Trump threatens China

ਇਸ ਤੋਂ ਅੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਚੀਨ ਦੀ ਗਲਤੀ ਸੀ ਅਤੇ ਚੀਨ ਨੇ ਇਸ ਦੇਸ਼ ਅਤੇ ਵਿਸ਼ਵ ਲਈ ਜੋ ਕੀਤਾ ਹੈ ਉਸਨੂੰ ਇਸਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਅਸੀਂ ਇਸ ਦਵਾਈ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਫੌਜ ਦੀ ਮਦਦ ਲੈ ਰਹੇ ਹਾਂ ਅਤੇ ਨਾਲ ਹੀ ਲੋਕਾਂ ਵਿੱਚ ਵੀ ਵੰਡ ਰਹੇ ਹਾਂ। ਇਹ ਦਵਾਈ ਮੁਫਤ ਵਿੱਚ ਉਪਲਬਧ ਹੋਵੇਗੀ, ਤੁਹਾਨੂੰ ਇਸਦੇ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ।

Donald Trump threatens China

ਕੋਰੋਨਾ ਵੈਕਸੀਨ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜਲਦੀ ਹੀ ਸਾਨੂੰ ਕੋਰੋਨਾ ਵੈਕਸੀਨ ਮਿਲਣ ਵਾਲੀ ਹੈ। ਮੈਨੂੰ ਲੱਗਦਾ ਹੈ ਕਿ ਇਹ ਵੈਕਸੀਨ ਚੋਣਾਂ ਤੋਂ ਪਹਿਲਾਂ ਉਪਲਬਧ ਹੋਣੀ ਚਾਹੀਦੀ ਸੀ, ਪਰ ਇਸ ‘ਤੇ ਰਾਜਨੀਤੀ ਹੋ ਰਹੀ ਹੈ, ਠੀਕ ਹੈ, ਉਹ ਆਪਣੀ ਖੇਡ ਖੇਡਣਾ ਚਾਹੁੰਦੇ ਹਨ, ਇਸ ਲਈ ਚੋਣਾਂ ਤੋਂ ਬਾਅਦ ਕੋਰੋਨਾ ਵੈਕਸੀਨ ਮਿਲ ਜਾਣੀ ਚਾਹੀਦੀ ਹੈ। 

The post ਰਾਸ਼ਟਰਪਤੀ ਟਰੰਪ ਦੀ ਚੀਨ ਨੂੰ ਧਮਕੀ, ਕਿਹਾ- ਕੋਰੋਨਾ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ appeared first on Daily Post Punjabi.



source https://dailypost.in/news/international/donald-trump-threatens-china/
Previous Post Next Post

Contact Form