Rahul Gandhi attacked the yogi govt: ਨਵੀਂ ਦਿੱਲੀ: ਯੂਪੀ ਦੇ ਹਾਥਰਸ ਤੋਂ ਬਾਅਦ ਹੁਣ ਬਲਰਾਮਪੁਰ ‘ਚ ਇੱਕ 22 ਸਾਲਾ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮਾਮਲਾ ਮੰਗਲਵਾਰ ਨੂੰ ਬਲਰਾਮਪੁਰ ਦੇ ਕੋਤਵਾਲੀ ਗੈਸਡੀ ਖੇਤਰ ਨਾਲ ਸਬੰਧਿਤ ਹੈ। ਪੀੜਤ ਮਾਂ ਦੀ ਮੰਨੀਏ ਤਾਂ ਦੋਸ਼ੀਆਂ ਨੇ ਉਸ ਦੀ ਧੀ ਦੀ ਕਮਰ ਅਤੇ ਲੱਤਾਂ ਤੋੜ ਦਿੱਤੀਆਂ ਸੀ ਅਤੇ ਉਸ ਤੋਂ ਖੜ੍ਹੀ ਵੀ ਨਹੀਂ ਹੋਇਆ ਜਾਂ ਰਿਹਾ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਧੀਆਂ ‘ਤੇ ਜੰਗਲ ਰਾਜ ਦਰਮਿਆਨ ਜ਼ੁਲਮ ਅਤੇ ਸਰਕਾਰ ਦੀ ਸੀਨਾਜ਼ੋਰੀ ਜਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦਾ ਨਾਅਰਾ ‘ਧੀ ਬਚਾਓ’, ਨਹੀਂ ‘ਤੱਥ ਛੁਪਾਓ, ਸੱਤਾ ਬਚਾਓ’ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਯੂਪੀ ਦੇ ਜੰਗਲਰਾਜ ‘ਚ ਬੇਟੀਆਂ ‘ਤੇ ਜ਼ੁਲਮ ਅਤੇ ਸਰਕਾਰ ਦੀ ਸੀਨਾਜ਼ੋਰੀ ਜਾਰੀ ਹੈ। ਪਹਿਲਾ ਜਿਉਂਦੇ ਜੀ ਸਤਿਕਾਰ ਨਹੀਂ ਦਿੱਤਾ ਅਤੇ ਸੰਸਕਾਰ ਦਾ ਅਧਿਕਾਰ ਵੀ ਖੋਹ ਲਿਆ। ਭਾਜਪਾ ਦਾ ਨਾਅਰਾ ‘ਧੀ ਬਚਾਓ’, ਨਹੀਂ ‘ਤੱਥ ਛੁਪਾਓ, ਸੱਤਾ ਬਚਾਓ’ ਹੈ।” ਦੱਸ ਦੇਈਏ ਕਿ ਹਾਥਰਸ ਕਾਂਡ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਮੁਰਾਦਾਬਾਦ ਵਿੱਚ ਦਿੱਲੀ–ਲਖਨਊ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਸਵੱਛਤਾ ਕਰਮਚਾਰੀਆਂ ਨੇ ਹਰ ਜਗ੍ਹਾ ਕੂੜੇ ਦੇ ਢੇਰ ਲਗਾ ਦਿੱਤੇ ਹਨ। ਹਾਥਰਸ ਬਾਰਡਰ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ‘ਚ ਧਾਰਾ 144 ਲਾਗੂ ਕੀਤੀ ਗਈ ਹੈ। ਪੰਜ ਲੋਕਾਂ ਦੇ ਇਕੱਠ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ।
The post ਹਾਥਰਸ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਯੋਗੀ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ- ‘ਧੀਆਂ ‘ਤੇ ਜ਼ੁਲਮ ਅਤੇ ਸੀਨਾਜ਼ੋਰੀ ਜਾਰੀ ਹੈ’ appeared first on Daily Post Punjabi.