BJP ਵਿਧਾਇਕ ਦੇ ‘ਸੰਸਕਾਰ’ ਵਾਲੇ ਬਿਆਨ ‘ਤੇ ਰਾਹੁਲ ਗਾਂਧੀ ਨੇ ਸਾਧਿਆ ਨਿਸ਼ਾਨਾ, ਕਿਹਾ….

Rahul Gandhi Slams BJP Lawmaker: ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਲਿਆ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਰੇਂਦਰ ਸਿੰਘ ਨੇ ਯੂਪੀ ਵਿੱਚ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦਾ ਕਾਰਨ ਲੜਕੀਆਂ ਦਾ ਸੰਸਕਾਰਿਤ ਨਾ ਹੋਣਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜ਼ਬਰਦਸਤ ਨਿਸ਼ਾਨਾ ਸਾਧਿਆ ਅਤੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਬਿਆਨ ਦੀ ਨਿੰਦਾ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਇਹ ਸੰਘ ਦੀ ਗੰਦੀ ਅੰਧਰਾਸ਼ਟਰਵਾਦੀ ਮਾਨਸਿਕਤਾ ਹੈ। ਮਰਦ ਬਲਾਤਕਾਰ ਕਰਦੇ ਹਨ, ਪਰ ਔਰਤਾਂ ਨੂੰ ਚੰਗੇ ਸੰਸਕਾਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।”

Rahul Gandhi Slams BJP Lawmaker
Rahul Gandhi Slams BJP Lawmaker

ਇਸ ਮਾਮਲੇ ਵਿੱਚ ਵਿਧਾਇਕ ਸੁਰੇਂਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੇ ਮਾਤਾ-ਪਿਤਾ ਦਾ ਧਰਮ ਹੈ ਕਿ ਉਹ ਆਪਣੀ ਜਵਾਨ ਧੀ ਨੂੰ ਸੰਸਕਾਰ ਵਾਲੇ ਵਾਤਾਵਰਣ ਵਿੱਚ ਕਿਵੇਂ ਰਹਿਣ,ਚੱਲਣ ਤੇ ਕੋਮਲ ਵਿਵਹਾਰ ਪੇਸ਼ ਕਰਨਾ ਸਿਖਾਉਣ । ਇਹ ਘਟਨਾਵਾਂ ਸਿਰਫ ਸੰਸਕਾਰਾਂ ਨਾਲ ਹੀ ਰੁੱਕ ਸਕਦੀਆਂ ਹਨ, ਸ਼ਾਸਨ ਅਤੇ ਤਲਵਾਰ ਨਾਲ ਨਹੀਂ ਰੁਕਣ ਵਾਲੀਆਂ ।

Rahul Gandhi Slams BJP Lawmaker

ਦਰਅਸਲ, ਬਲਿਆ ਦੇ ਵਿਧਾਇਕ ਸੁਰੇਂਦਰ ਸਿੰਘ ਤੋਂ ਸਵਾਲ ਸੀ ਕਿ – ਕਿਹਾ ਜਾਂਦਾ ਹੈ ਕਿ ਰਾਮ ਰਾਜ ਚੱਲ ਰਿਹਾ ਹੈ, ਪਰ ਇਸ ਰਾਮ ਰਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਇਸਦਾ ਕੀ ਕਾਰਨ ਹੈ? ਇਸ ਬਾਰੇ ਸਿੰਘ ਨੇ ਕਿਹਾ, “ਮੈਂ ਵਿਧਾਇਕ ਦੇ ਨਾਲ ਇੱਕ ਅਧਿਆਪਕ ਹਾਂ। ਇਨ੍ਹਾਂ ਘਟਨਾਵਾਂ ਨੂੰ ਸਿਰਫ ਸੰਸਕਾਰਾਂ ਦੁਆਰਾ ਹੀ ਰੋਕਿਆ ਜਾ ਸਕਦਾ ਹੈ, ਉਹ ਸ਼ਾਸਨ ਅਤੇ ਤਲਵਾਰ ਨਾਲ ਨਹੀਂ ਰੁਕਣਗੇ।

The post BJP ਵਿਧਾਇਕ ਦੇ ‘ਸੰਸਕਾਰ’ ਵਾਲੇ ਬਿਆਨ ‘ਤੇ ਰਾਹੁਲ ਗਾਂਧੀ ਨੇ ਸਾਧਿਆ ਨਿਸ਼ਾਨਾ, ਕਿਹਾ…. appeared first on Daily Post Punjabi.



Previous Post Next Post

Contact Form