Bank Holidays in October 2020: ਨਵੀਂ ਦਿੱਲੀ: ਅਕਤੂਬਰ ਮਹੀਨੇ ਤੋਂ ਤਿਓਹਾਰਾਂ ਦੀ ਬਾਰਿਸ਼ ਹੋਣ ਵਾਲੀ ਹੈ। ਅਜਿਹੇ ਵਿੱਚ ਬੈਂਕਾਂ ਵਿੱਚ ਲੰਬੀਆਂ ਛੁੱਟੀਆਂ ਰਹਿਣਗੀਆਂ। ਜੇਕਰ ਇਸ ਮਹੀਨੇ ਤੁਹਾਨੂੰ ਬੈਂਕ ਨਾਲ ਸਬੰਧਿਤ ਕੋਈ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਰਅਸਲ, ਅਕਤੂਬਰ ਮਹੀਨੇ ਵਿਚ 14 ਦਿਨ ਬੈਂਕ ਬੰਦ ਰਹਿਣ ਵਾਲੇ ਹਨ । ਇਸ ਵਿੱਚ ਹਰ ਮਹੀਨੇ ਦਾ ਦੂਜਾ ਤੇ ਚੌਥਾ ਸ਼ਨੀਵਾਰ ਅਤੇ ਐਤਵਾਰ ਵੀ ਸ਼ਾਮਿਲ ਹੈ।

RBI ਦੀ ਵੈਬਸਾਈਟ ਅਨੁਸਾਰ ਅਕਤੂਬਰ ਵਿੱਚ ਕੁੱਝ ਹੋਰ ਛੁੱਟੀਆਂ ਵੀ ਹਨ ਅਤੇ ਕੁੱਝ ਖੇਤਰੀ ਤਿਉਹਾਰ ਵੀ ਹਨ । ਇਨ੍ਹਾਂ ਤਿਓਹਾਰਾਂ ਮੌਕੇ ਦੇਸ਼ ਦੇ ਕੁੱਝ ਸੂਬਿਆਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ । ਆਓ ਇਸ ਮਹੀਨੇ ਵਿੱਚ ਆਉਣ ਵਾਲਿਆਂ ਛੁੱਟੀਆਂ ਬਾਰੇ ਜਾਣਦੇ ਹਾਂ:

02 ਅਕਤੂਬਰ – ਮਹਾਤਮਾ ਗਾਂਧੀ ਜਯੰਤੀ ।
04 ਅਕਤੂਬਰ – ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
10 ਅਕਤੂਬਰ – ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਛੁੱਟੀ।
11 ਅਕਤੂਬਰ – ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
17 ਅਕਤੂਬਰ – ਕਟਿ ਬਿਹੁ ਕਾਰਨ ਅਸਮ ਅਤੇ ਮਣੀਪੁਰ ਵਿੱਚ ਬੈਂਕ ਬੰਦ ਰਹਿਣਗੇ।
18 ਅਕਤੂਬਰ – ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
23 ਅਕਤੂਬਰ – ਦੁਰਗਾ ਮਹਾਂ ਅਸ਼ਟਮੀ ਕਾਰਨ ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਮੇਘਾਲਿਆ ਦੇ ਬੈਂਕਾਂ ਦੀ ਛੁੱਟੀ ਰਹੇਗੀ।
24 ਅਕਤੂਬਰ – ਚੌਥੇ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।
25 ਅਕਤੂਬਰ – ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
26 ਅਕਤੂਬਰ – ਵਿਜੇ ਦਸ਼ਮੀ ਕਾਰਨ ਬੈਂਕ ਬੰਦ ਰਹਿਣਗੇ।
27 -28 ਅਕਤੂਬਰ -ਦੁਰਗਾ ਪੂਜਾ ਕਾਰਨ ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।
29 ਅਕਤੂਬਰ – ਪੈਗੰਬਰ ਮੁਹੰਮਦ ਜਯੰਤੀ ਅਤੇ ਦੁਰਗਾ ਪੂਜਾ ਕਾਰਨ ਸਿੱਕਮ, ਜੰਮੂ, ਕੋਚਿ, ਕਸ਼ਮੀਰ ਅਤੇ ਕੇਰਲ ਦੇ ਬੈਂਕਾਂ ਦੀ ਛੁੱਟੀ ਰਹੇਗੀ।
30 ਅਕਤੂਬਰ – ਈਦ-ਏ-ਮਿਲਾਦ ਕਾਰਨ ਤ੍ਰਿਪੁਰਾ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੁ, ਉਤਰਾਖੰਡ, ਤੇਲੰਗਾਨਾ, ਇੰਫਾਲ, ਜੰਮੂ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਝਾਰਖੰਡ ਅਤੇ ਕਸ਼ਮੀਰ ਵਿੱਚ ਬੈਂਕ ਬੰਦ ਰਹਿਣਗੇ।
31 ਅਕਤੂਬਰ – ਸਰਦਾਰ ਵੱਲਭ ਭਾਈ ਪਟੇਲ ਜਯੰਤੀ ਕਾਰਨ ਗੁਜਰਾਤ, ਕਰਨਾਟਕ, ਓੜੀਸ਼ਾ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
The post ਅਕਤੂਬਰ ਮਹੀਨੇ ‘ਚ 14 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਦੋਂ-ਕਦੋਂ ਬੰਦ ਰਹਿਣਗੇ ਬੈਂਕ appeared first on Daily Post Punjabi.