UP ਦੇ ਹਾਥਰਸ ‘ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਕੁੜੀ ਨੇ ਦਿੱਲੀ ਦੇ ਹਸਪਤਾਲ ‘ਚ ਤੋੜਿਆ ਦਮ

UP Hathras case: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਦਲਿਤ ਕੁੜੀ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਮੌਤ ਹੋ ਗਈ। 14 ਸਤੰਬਰ ਨੂੰ ਚਾਂਦਪਾ ਥਾਣਾ ਖੇਤਰ ਦੀ ਇੱਕ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਸਮੂਹਿਕ ਜਬਰ-ਜਨਾਹ ਤੋਂ ਬਾਅਦ ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਲੀਗੜ੍ਹ ਦੇ ਜੇਐਨ ਮੈਡੀਕਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਕੱਲ੍ਹ ਹੀ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ।

UP Hathras case
UP Hathras case

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੜੀ ਦੀ ਮ੍ਰਿਤਕ ਦੇਹ ਸ਼ਾਮ ਤੱਕ ਪਿੰਡ ਲਿਆਂਦੀ ਜਾਵੇਗੀ । ਉਸ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਗੌਰਤਲਬ ਹੈ ਕਿ 19 ਸਾਲਾਂ ਦਲਿਤ ਕੁੜੀ ਨਾਲ ਇਹ ਘਿਣਾਉਣੀ ਘਟਨਾ ਥਾਣਾ ਚਾਂਦਪਾ ਖੇਤਰ ਦੇ ਇੱਕ ਪਿੰਡ ਵਿੱਚ 14 ਸਤੰਬਰ ਨੂੰ ਵਾਪਰੀ ਸੀ, ਜਦੋਂ ਉਹ ਆਪਣੀ ਮਾਂ ਨਾਲ ਪਸ਼ੂਆਂ ਦਾ ਚਾਰਾ ਲੈਣ ਖੇਤ ਗਈ ਸੀ।

UP Hathras case

ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਚਾਰ ਦਰਿੰਦਿਆਂ ਨੇ ਉਸ ਨੂੰ ਖੇਤ ਵਿੱਚ ਖਿੱਚ ਕੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਅਤੇ ਉਸ ‘ਤੇ ਹਮਲਾ ਕਰਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਕੁੜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਜਿਸ ਤੋਂ ਬਾਅਦ ਉਸਨੂੰ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਵਿਗੜਦੀ ਵੇਖ ਉਸ ਨੂੰ ਸਫਦਰਜੰਗ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਚਾਰੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੀੜਤ ਲੜਕੀ ਦੇ ਭਰਾ ਨੇ ਕਿਹਾ ਹੈ ਕਿ ਇਨ੍ਹਾਂ ਦਰਿੰਦਿਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ। ਜਦੋਂ ਤੱਕ ਇਨਸਾਫ ਨਹੀਂ ਦਿੱਤਾ ਜਾਂਦਾ, ਅਸੀਂ ਖ਼ਤਰੇ ਵਿੱਚ ਰਹਾਂਗੇ।  

The post UP ਦੇ ਹਾਥਰਸ ‘ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਕੁੜੀ ਨੇ ਦਿੱਲੀ ਦੇ ਹਸਪਤਾਲ ‘ਚ ਤੋੜਿਆ ਦਮ appeared first on Daily Post Punjabi.



Previous Post Next Post

Contact Form