EAM S Jaishankar arrives Russia: ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਹਨ । ਐਸ ਜੈਸ਼ੰਕਰ ਚਾਰ ਦਿਨਾਂ ਦੌਰੇ ‘ਤੇ ਰੂਸ ਪਹੁੰਚੇ ਹਨ । ਹਾਲ ਹੀ ਵਿੱਚ, ਰੱਖਿਆ ਮੰਤਰੀ ਰਾਜਨਾਥ ਸਿੰਘ SCO ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਰੂਸ ਪਹੁੰਚੇ ਸਨ। ਉਨ੍ਹਾਂ ਨੇ ਰਾਜਧਾਨੀ ਮਾਸਕੋ ਵਿੱਚ ਚੀਨੀ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ ।
ਦਰਅਸਲ, ਐੱਸ ਜੈਸ਼ੰਕਰ ਮਾਸਕੋ ਦੌਰੇ ਦੌਰਾਨ SCO ਦੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਹ ਵਿਦੇਸ਼ ਮੰਤਰੀਆਂ ਦੀ ਤੀਜੀ ਬੈਠਕ ਹੋਵੇਗੀ, ਜਿਸ ਵਿੱਚ ਭਾਰਤ SCO ਦੇ ਪੂਰੇ ਮੈਂਬਰ ਵਜੋਂ ਹਿੱਸਾ ਲਵੇਗਾ । ਵਿਦੇਸ਼ ਮੰਤਰੀ 9 ਅਤੇ 10 ਸਤੰਬਰ ਨੂੰ SCO ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਗੇ । SCO ਦੀ ਬੈਠਕ ਤੋਂ ਇਲਾਵਾ ਐਸ ਜੈਸ਼ੰਕਰ ਆਪਣੇ ਚੀਨੀ ਹਮਰੁਤਬਾ ਵਾੰਗ ਯੀ ਨਾਲ ਦੁਵੱਲੀ ਮੀਟਿੰਗ ਵੀ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ SCO ਦੇ ਰੱਖਿਆ ਮੰਤਰੀਆਂ ਦੀ ਬੈਠਕ ਨਾਲ ਆਪਣੇ ਚੀਨੀ ਹਮਰੁਤਬਾ ਵੇਈ ਫੇਂਗ ਨਾਲ ਦੋ ਘੰਟੇ ਦੀ ਬੈਠਕ ਕੀਤੀ ਸੀ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਇਹ ਬੈਠਕ ਇੱਕ ਅਜਿਹੇ ਸਮੇਂ ਹੋਈ ਜਦੋਂ LAC ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਮਈ ਦੀ ਸ਼ੁਰੂਆਤ ਵਿੱਚ ਪੂਰਬੀ ਲੱਦਾਖ ਵਿੱਚ ਤਣਾਅ ਵਧਣ ਤੋਂ ਬਾਅਦ ਇਹ ਦੋਵੇਂ ਪੱਖਾਂ ਵਿਚਕਾਰ ਪਹਿਲੀ ਉੱਚ ਪੱਧਰੀ ਬੈਠਕ ਸੀ। ਹਾਲਾਂਕਿ, ਤਣਾਅ ਨੂੰ ਘਟਾਉਣ ਲਈ ਫੌਜੀ ਪੱਧਰ ਦੀ ਗੱਲਬਾਤ ਵੀ ਕੀਤੀ ਗਈ ਹੈ।
ਦੱਸ ਦੇਈਏ ਕਿ ਰੂਸ ਪਹੁੰਚਣ ਤੋਂ ਪਹਿਲਾਂ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਤਹਿਰਾਨ ਵਿੱਚ ਆਪਣੇ ਈਰਾਨੀ ਹਮਰੁਤਬਾ ਜਵਾਦ ਜ਼ਰੀਫ ਨਾਲ ਦੁਵੱਲੇ ਸਬੰਧਾਂ ਅਤੇ ਖੇਤਰੀ ਵਿਕਾਸ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰੇ ਲਈ ਗੱਲਬਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਾਸਕੋ ਤੋਂ ਵਾਪਸ ਆਉਂਦਿਆਂ ਤਹਿਰਾਨ ਵਿੱਚ ਆਪਣੇ ਈਰਾਨੀ ਹਮਰੁਤਬਾ ਨਾਲ ਵੀ ਗੱਲਬਾਤ ਕੀਤੀ।
The post SCO ਬੈਠਕ ‘ਚ ਸ਼ਾਮਿਲ ਹੋਣ ਲਈ ਰੂਸ ਪਹੁੰਚੇ ਜੈਸ਼ੰਕਰ, ਚੀਨੀ ਵਿਦੇਸ਼ ਮੰਤਰੀ ਨਾਲ ਕਰ ਸਕਦੇ ਹਨ ਮੁਲਾਕਾਤ appeared first on Daily Post Punjabi.
source https://dailypost.in/news/international/eam-s-jaishankar-arrives-russia/