Rajnath Singh Leaves For Russia: ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਵਿਵਾਦ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਤਿੰਨ ਰੋਜ਼ਾ ਯਾਤਰਾ ‘ਤੇ ਮਾਸਕੋ ਲਈ ਰਵਾਨਾ ਹੋ ਚੁੱਕੇ ਹਨ। ਉਹ ਆਪਣੀ ਯਾਤਰਾ ਦੌਰਾਨ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਿਲ ਹੋਣਗੇ।
ਇਸ ਸਬੰਧੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਤੇ ਕਿਹਾ ‘ਮਾਸਕੋ ਲਈ ਜਾ ਰਿਹਾ ਹਾਂ। ਮੈਂ ਦੂਸਰੇ ਵਿਸ਼ਵ ਯੁੱਧ ਵਿੱਚ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਯਾਦਗਾਰ ਵਜੋਂ ਯਾਤਰਾ ਦੌਰਾਨ ਸ਼ੰਘਾਈ ਸਹਿਕਾਰਤਾ ਸੰਗਠਨ (SCO), ਸਮੂਹਕ ਸੁਰੱਖਿਆ ਸੰਧੀ ਸੰਗਠਨ (CSTO) ਅਤੇ CIS ਮੈਂਬਰਾਂ ਦੇ ਰੱਖਿਆ ਮੰਤਰੀਆਂ ਦੀ ਸਾਂਝੀ ਬੈਠਕ ਵਿੱਚ ਇਸ ਯਾਤਰਾ ਦੌਰਾਨ ਹਿੱਸਾ ਲਵਾਂਗਾ।

ਰਾਜਨਾਥ ਸਿੰਘ ਨੇ ਕਿਹਾ, ‘ਮੈਂ ਦੁਵੱਲੇ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਰੂਸ ਦੇ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕਰਾਂਗਾ । ਭਾਰਤ ਅਤੇ ਰੂਸ ਵਿਸ਼ੇਸ਼ ਹਿੱਸੇਦਾਰ ਹਨ। ਮੈਂ ਆਪਣੀ ਯਾਤਰਾ ਦੌਰਾਨ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੀ ਉਮੀਦ ਕਰਦਾ ਹਾਂ।

ਦੱਸ ਦੇਈਏ ਕਿ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (SCO) ਦੇ ਸਮੂਹ ਵਿੱਚ ਭਾਰਤ, ਰੂਸ, ਚੀਨ, ਕਜ਼ਾਕਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ, ਪਾਕਿਸਤਾਨ ਵਰਗੇ ਦੇਸ਼ ਸ਼ਾਮਿਲ ਹਨ। ਇਸ ਦੇ ਨਾਲ ਹੀ ਚੀਨ ਦੇ ਰੱਖਿਆ ਮੰਤਰੀ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ।
The post ਰਾਜਨਾਥ ਸਿੰਘ SCO ਮੀਟਿੰਗ ਲਈ ਰੂਸ ਰਵਾਨਾ, ਚੀਨ ਦੇ ਰੱਖਿਆ ਮੰਤਰੀ ਵੀ ਹੋਣਗੇ ਸ਼ਾਮਿਲ appeared first on Daily Post Punjabi.