kareena baby bump flaunt second time:ਕਰੀਨਾ ਕਪੂਰ ਦੂਜੀ ਵਾਰ ਗਰਭਵਤੀ ਹੈ। ਕਰੀਨਾ ਕਪੂਰ ਪ੍ਰੈਗਨੈਂਸੀ ਦੇ ਵਿੱਚ ਵੀ ਕੰਮ ਕਰ ਰਹੀ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਉਹ ਡਿਲੀਵਰੀ ਤੋਂ ਪਹਿਲਾਂ ਆਪਣਾ ਸਾਰਾ ਕੰਮ ਖਤਮ ਕਰ ਲਵੇ। ਹੁਣ ਹਾਲ ਹੀ ਵਿੱਚ ਕਰੀਨਾ ਇੱਕ ਸਟੂਡੀਓ ਦੇ ਨੇੜੇ ਦਿਖਾਈ ਦਿੱਤੀ। ਇਸ ਸਮੇਂ ਦੌਰਾਨ, ਉਸਨੇ ਲਾਲ ਰੰਗ ਦੀ ਡਰੈੱਸ ਪਾਈ ਸੀ, ਜਿਸ ਵਿੱਚ ਉਸਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਕਰੀਨਾ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ‘ਤੇ ਆਈ ਹੈ।ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਕਰੀਨਾ ਨੇ ਆਪਣੀ ਇਕ ਕਲੋਜ਼ਅਪ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਸ ਦੇ ਚਿਹਰੇ ‘ਤੇ ਗਰਭ ਅਵਸਥਾ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ। ਕਰੀਨਾ ਨੇ ਹਾਲ ਹੀ ਵਿੱਚ ਸੈਫ ਅਲੀ ਖਾਨ ਦਾ 50 ਵਾਂ ਜਨਮਦਿਨ ਮਨਾਇਆ ਸੀ। ਕਰੀਨਾ ਨੇ ਸੈਫ ਦੇ ਜਨਮਦਿਨ ‘ਤੇ ਉਨ੍ਹਾਂ ਲਈ ਇਕ ਵਿਸ਼ੇਸ਼ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਕਰੀਨਾ ਨੇ ਸੈਫ ਦੀ ਜ਼ਿੰਦਗੀ ਦੇ ਖਾਸ ਪਲ ਦਿਖਾਏ। ਸੈਫ ਨੂੰ ਕਰੀਨਾ ਦਾ ਖਾਸ ਤੋਹਫਾ ਪਸੰਦ ਆਇਆ।

ਉਂਝ , ਇਸ ਤੋਂ ਪਹਿਲਾਂ ਵੀ ਜਦੋਂ ਕਰੀਨਾ ਤੈਮੂਰ ਦੇ ਸਮੇਂ ਗਰਭਵਤੀ ਸੀ, ਤਾਂ ਉਹ ਕੰਮ ਕਰਦੀ ਰਹੀ। ਇੰਨਾ ਹੀ ਨਹੀਂ, ਤੈਮੂਰ ਦੇ ਜਨਮ ਤੋਂ ਬਾਅਦ ਵੀ ਕਰੀਨਾ ਜਲਦੀ ਹੀ ਕੰਮ ‘ਤੇ ਵਾਪਿਸ ਆ ਗਈ ਸੀ।ਇਥੋਂ ਤਕ ਕਿ ਕਰੀਨਾ ਕੁਝ ਫਿਲਮਾਂ ਦੀ ਸ਼ੂਟਿੰਗ ਦੌਰਾਨ ਤੈਮੂਰ ਨੂੰ ਨਾਲ ਲੈ ਗਈ ਸੀ। ਕਰੀਨਾ ਅਤੇ ਸੈਫ ਅਗਲੇ ਸਾਲ ਮਾਰਚ ਵਿੱਚ ਦੂਜੀ ਵਾਰ ਮਾਪੇ ਬਣਨਗੇ। ਇਸ ਦੀ ਜਾਣਕਾਰੀ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਦਿੱਤੀ। ਰਣਧੀਰ ਕਪੂਰ ਨੇ ਇਕ ਇੰਟਰਵਿਊ ਵਿੱਚ ਕਿਹਾ, ਮੈਂ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ ਕਰੀਨਾ ਦੀ ਡਿਲੀਵਰੀ ਅਗਲੇ ਸਾਲ ਮਾਰਚ ਵਿੱਚ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਤੰਬਰ 2018 ਵਿਚ, ਜਦੋਂ ਕਰੀਨਾ ਕਪੂਰ ਨੂੰ ਫੈਮਿਲੀ ਪਲੈਨਿੰਗ ਲਈ ਪੁੱਛਿਆ ਗਿਆ ਸੀ, ਤਾਂ ਉਸਨੇ ਕਿਹਾ ਕਿ ਦੋ ਸਾਲਾਂ ਬਾਅਦ ਉਹ ਅਤੇ ਸੈਫ ਇਕ ਹੋਰ ਬੇਬੀ ਪਲਾਨ ਕਰਨਗੇ।ਕਰੀਨਾ ਨੇ ਕਿਹਾ ਕਿ ਸੈਫ ਅਤੇ ਉਹ ਫੈਮਿਲੀ ਪਲਾਨਿੰਗ ਦੀ ਯੋਜਨਾ ਬਣਾ ਰਹੇ ਹਨ ਪਰ ਦੋ ਸਾਲਾਂ ਬਾਅਦ, ਦੋਵੇਂ ਦੂਜੇ ਬੱਚੇ ਲਈ ਪਲਾਨ ਬਣਾਉਣਗੇ। ਕਰੀਨਾ ਕਪੂਰ ਦੀ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਹੁਣ ਫਿਲਮ ਲਾਲ ਸਿੰਘ ਚੱਢਾ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਕਰੀਨਾ ਦੇ ਨਾਲ ਆਮਿਰ ਖਾਨ ਮੁੱਖ ਭੂਮਿਕਾ ਵਿੱਚ ਹਨ। ਆਮਿਰ ਇਸ ਸਮੇਂ ਤੁਰਕੀ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਪਰ ਕਰੀਨਾ ਇਸ ਸਮੇਂ ਮੁੰਬਈ ਵਿਚ ਹੈ। ਇਸ ਤੋਂ ਇਲਾਵਾ ਕਰੀਨਾ ਫਿਲਮ ਤਖਤ ਵਿੱਚ ਨਜ਼ਰ ਆਵੇਗੀ।

The post ਦੂਜੀ ਵਾਰ ਪ੍ਰੈਗਨੈਂਟ ਹੈ ਕਰੀਨਾ ਕਪੂਰ ਖਾਨ , Latest Pics ਵਿੱਚ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ appeared first on Daily Post Punjabi.