IPL 2020: ਸ਼ਾਰਜਾਹ ‘ਚ ਆਇਆ ਸੈਮਸਨ-ਤੇਵਤਿਆ ਦਾ ਤੂਫ਼ਾਨ, ਰਾਜਸਥਾਨ ਰਾਇਲਜ਼ ਨੇ ਰਚਿਆ ਇਤਿਹਾਸ

RR vs KXIP IPL 2020: ਰਾਹੁਲ ਤੇਵਤੀਆ ਦੀ ਇੱਕ ਓਵਰ ਵਿੱਚ ਪੰਜ ਛੱਕਿਆਂ ਨਾਲ ਸਜੀ ਪਾਰੀ ਦੇ ਦਮ ‘ਤੇ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਮਯੰਕ ਅਗਰਵਾਲ ਦੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਕਿੰਗਜ਼ ਇਲੈਵਨ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਨਵਾਂ ਰਿਕਾਰਡ ਬਣਾਇਆ । ਦਰਅਸਲ, ਰਾਜਸਥਾਨ ਰਾਇਲਜ਼ ਦੇ ਸਾਹਮਣੇ 224 ਦੌੜਾਂ ਦਾ ਟੀਚਾ ਸੀ। ਰਾਇਲਜ਼ ਨੇ ਪਹਿਲਾਂ ਕਪਤਾਨ ਸਟੀਵ ਸਮਿਥ ਅਤੇ ਫਿਰ ਸੰਜੂ ਸੈਮਸਨ ਤੇ ਫਿਰ ਰਾਹੁਲ ਤੇਵਤੀਆ ਦੀ  ਸ਼ਾਨਦਾਰ ਪਾਰੀ ਦੇ ਦਮ ‘ਤੇ 19.3 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 226 ਦੌੜਾਂ ਬਣਾ ਕੇ ਇੱਕ ਵੱਡਾ ਮੁਕਾਮ ਹਾਸਿਲ ਕੀਤਾ।

RR vs KXIP IPL 2020
RR vs KXIP IPL 2020

ਰਾਇਲਜ਼ ਨੇ ਨਾ ਸਿਰਫ ਆਈਪੀਐਲ ਵਿੱਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਰਿਕਾਰਡ ਬਣਾਇਆ, ਬਲਕਿ ਇਸ ਟੂਰਨਾਮੈਂਟ ਵਿੱਚ ਬਾਅਦ ਵਿੱਚ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਡਾ ਸਕੋਰ ਵੀ ਬਣਾਇਆ । ਇਹ ਰਾਇਲਜ਼ ਦੀ ਲਗਾਤਾਰ ਦੂਜੀ ਜਿੱਤ ਹੈ, ਜਦਕਿ ਕਿੰਗਜ਼ ਇਲੈਵਨ ਨੂੰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਪਹਿਲਾਂ ਸਭ ਤੋਂ ਵੱਧ ਸਕੋਰ ਜਿੱਤਣ ਦਾ ਰਿਕਾਰਡ ਰਾਜਸਥਾਨ ਰਾਇਲਜ਼ ਦੇ ਨਾਮ ਦਰਜ ਹੋਇਆ ਸੀ।

RR vs KXIP IPL 2020
RR vs KXIP IPL 2020

ਜ਼ਿਕਰਯੋਗ ਹੈ ਕਿ ਟੀਮ ਨੇ 2008 ਵਿੱਚ ਹੈਦਰਾਬਾਦ ਵਿਰੁੱਧ 217 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਸੀ। ਹੁਣ ਉਨ੍ਹਾਂ ਨੇ ਪੰਜਾਬ ਖਿਲਾਫ਼ 224 ਦੌੜਾਂ ਦਾ ਟੀਚਾ ਹਾਸਿਲ ਕਰਦੇ ਹੋਏ ਆਪਣਾ ਰਿਕਾਰਡ ਸੁਧਾਰ ਲਿਆ ਹੈ। ਦਿੱਲੀ ਦੀ ਟੀਮ ਦੂਜੇ ਨੰਬਰ ‘ਤੇ ਹੈ ਅਤੇ ਇਨ੍ਹਾਂ ਨੇ ਸਾਲ 2017 ਵਿੱਚ ਗੁਜਰਾਤ ਲਾਇਨਜ਼ ਖ਼ਿਲਾਫ਼ 214 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਸੀ ।

RR vs KXIP IPL 2020

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਲਈ ਮਯੰਕ ਅਗਰਵਾਲ ਅਤੇ ਰਾਹੁਲ ਨੇ ਬੱਲੇਬਾਜ਼ਾਂ ਲਈ ਸ਼ਾਰਜਾਹ ਦੀ ਦੋਸਤਾਨਾ ਪਿੱਚ ਦਾ ਪੂਰਾ ਫਾਇਦਾ ਚੁੱਕਿਆ ਅਤੇ ਆਈਪੀਐਲ ਵਿੱਚ ਪਹਿਲੀ ਵਿਕਟ ਲਈ ਤੀਜੀ ਸਭ ਤੋਂ ਵੱਡੀ ਭਾਈਵਾਲੀ ਖੇਡੀ । ਇਸ ਦੌਰਾਨ ਉਨ੍ਹਾਂ ਨੇ ਰਾਇਲਜ਼ ਦੇ ਕਿਸੇ ਵੀ ਗੇਂਦਬਾਜ਼ ਨੂੰ ਲੈਅ ਹਾਸਿਲ ਨਾ ਕਰਨ ਦਿੱਤੀ। ਇਸ ਦੌਰਾਨ ਅਗਰਵਾਲ ਨੇ ਆਪਣਾ ਦੂਜਾ ਟੀ-20 ਕਰੀਅਰ ਅਤੇ ਆਈਪੀਐਲ ਦਾ ਪਹਿਲਾ ਸੈਂਕੜਾ ਬਣਾਇਆ । ਉਸਨੇ 50 ਗੇਂਦਾਂ ਵਿੱਚ 10 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ ਅਤੇ ਕਰਨਾਟਕ ਦੇ ਆਪਣੇ ਸਾਥੀ ਕੇ ਐਲ ਰਾਹੁਲ (54 ਗੇਂਦਾਂ ਵਿੱਚ 69, ਸੱਤ ਚੌਕੇ, ਇੱਕ ਛੱਕੇ) ਨਾਲ ਪਹਿਲੇ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ।

The post IPL 2020: ਸ਼ਾਰਜਾਹ ‘ਚ ਆਇਆ ਸੈਮਸਨ-ਤੇਵਤਿਆ ਦਾ ਤੂਫ਼ਾਨ, ਰਾਜਸਥਾਨ ਰਾਇਲਜ਼ ਨੇ ਰਚਿਆ ਇਤਿਹਾਸ appeared first on Daily Post Punjabi.



source https://dailypost.in/news/sports/rr-vs-kxip-ipl-2020/
Previous Post Next Post

Contact Form