Special Train Ticket Booking: ਭਾਰਤੀ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ 80 ਨਵੀਆਂ ਪੈਸੇਂਜਰ ਟ੍ਰੇਨਾਂ ਅੱਜ ਤੋਂ ਟਿਕਟਾਂ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਹਨ। ਰੇਲਵੇ ਅਨੁਸਾਰ ਇਹ ਟ੍ਰੇਨਾਂ ਪਹਿਲਾਂ ਤੋਂ ਚੱਲ ਰਹੀਆਂ 230 ਵਿਸ਼ੇਸ਼ ਟ੍ਰੇਨਾਂ ਨਾਲੋਂ ਵੱਖਰੀਆਂ ਹੋਣਗੀਆਂ ਅਤੇ ਇਨ੍ਹਾਂ ਟ੍ਰੇਨਾਂ ਲਈ ਰਿਜ਼ਰਵੇਸ਼ਨ ਪ੍ਰਕਿਰਿਆ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸਦੇ ਨਾਲ ਹੀ ਹੁਣ ਕੁੱਲ ਵਿਸ਼ੇਸ਼ ਯਾਤਰੀ ਟ੍ਰੇਨਾਂ ਦੀ ਕੁੱਲ ਗਿਣਤੀ ਵੀ ਵੱਧ ਕੇ 310 ਹੋ ਗਈ ਹੈ।
ਭਾਰਤੀ ਰੇਲਵੇ ਬੋਰਡ ਦੇ ਪ੍ਰਧਾਨ ਵੀ ਕੇ ਯਾਦਵ ਨੇ ਘੋਸ਼ਣਾ ਕੀਤੀ ਸੀ ਕਿ 12 ਸਤੰਬਰ ਤੋਂ 80 ਨਵੀਂਆਂ ਟ੍ਰੇਨਾਂ ਚੱਲਣਗੀਆਂ । ਉਨ੍ਹਾਂ ਕਿਹਾ ਸੀ, ’80 ਨਵੀਂਆਂ ਸਪੈਸ਼ਲ ਟ੍ਰੇਨਾਂ ਜਾਂ 40 ਜੋੜੀ ਟ੍ਰੇਨਾਂ 12 ਸਤੰਬਰ ਤੋਂ ਪਟਰੀ ‘ਤੇ ਦੌੜਨਾ ਸ਼ੁਰੂ ਕਰ ਦੇਣਗੀਆਂ। ਇਸ ਦੇ ਲਈ ਟਿਕਟਾਂ ਦੀ ਬੁਕਿੰਗ ਦੀ ਸਹੂਲਤ 10 ਸਤੰਬਰ ਤੋਂ ਸ਼ੁਰੂ ਹੋਵੇਗੀ । ਇਹ ਟ੍ਰੇਨਾਂ ਪਹਿਲਾਂ ਤੋਂ ਹੀ ਚੱਲ ਰਹੀਆਂ 230 ਵਿਸ਼ੇਸ਼ ਟ੍ਰੇਨਾਂ ਨਾਲੋਂ ਵੱਖਰੀਆਂ ਹੋਣਗੀਆਂ। ਇਨ੍ਹਾਂ ਟ੍ਰੇਨਾਂ ਨੂੰ ਭਾਰਤ ਦੇ ਸਭ ਤੋਂ ਮੰਗ ਵਾਲੇ ਰਸਤੇ ‘ਤੇ ਚਲਾਇਆ ਜਾਵੇਗਾ।
ਕਿੱਥੋਂ ਮਿਲੇਫ਼ੀ ਕਨਫਰਮ ਟਿਕਟ?
ਯਾਤਰੀ IRCTC ਦੀ ਅਧਿਕਾਰਤ ਵੈਬਸਾਈਟ ਤੋਂ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਰੇਲਵੇ ਨੇ ਟਿਕਟਾਂ ਦੀ ਬੁਕਿੰਗ ਲਈ ਸਟੇਸ਼ਨਾਂ ‘ਤੇ ਰਿਜ਼ਰਵੇਸ਼ਨ ਕਾਊਂਟਰ ਦੀ ਵੀ ਸੁਵਿਧਾ ਦੇ ਦਿੱਤੀ ਹੈ। ਇਸਦੇ ਨਾਲ ਹੀ ਤੁਸੀਂ IRCTC ਦੀ ਐਪ ਤੋਂ ਵੀ ਰੇਲਵੇ ਦੀ ਟਿਕਟ ਬੁੱਕ ਕਰ ਸਕਦੇ ਹੋ। ਟ੍ਰੇਨ ਯਾਤਰਾ ਕਰਨ ਲਈ ਯਾਤਰੀ ਨੂੰ ਇੱਕ ਘੰਟਾ ਪਹਿਲਾਂ ਸਟੇਸ਼ਨ ਪਹੁੰਚਣਾ ਪਵੇਗਾ, ਜਿਸ ਤੋਂ ਬਾਅਦ ਤਾਪਮਾਨ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਹੀ ਉਸਨੂੰ ਸਟੇਸ਼ਨ ਵਿੱਚ ਦਾਖਲਾ ਮਿਲ ਸਕੇਗਾ। ਯਾਤਰੀਆਂ ਨੂੰ ਵੇਟਿੰਗ ਟਿਕਟ ‘ਤੇ ਯਾਤਰਾ ਕਰਨ ਦੀ ਆਗਿਆ ਨਹੀਂ ਹੈ। ਅਜਿਹੀ ਸਥਿਤੀ ਵਿੱਚ ਯਾਤਰੀਆਂ ਲਈ ਅਚਾਨਕ ਯਾਤਰਾ ਦੀ ਯੋਜਨਾ ਬਣਾਉਣਾ ਥੋੜਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਜੇ ਅਚਾਨਕ ਯਾਤਰਾ ਕਰਨ ਦੀ ਜ਼ਰੂਰਤ ਹੈ, ਤਾਂ ਯਾਤਰੀ ਟ੍ਰੇਨ ਵਿਚ ਖਾਲੀ ਸੀਟ ਹੋਣ ਦੀ ਸਥਿਤੀ ਵਿੱਚ ਰੇਲਵੇ ਸਟੇਸ਼ਨ ‘ਤੇ ਮੌਜੂਦ ਕਾਊਂਟਰ ਤੋਂ ਕਨਫਰਮ ਕੀਤੀ ਗਈ ਟਿਕਟ ਲੈ ਸਕਦੇ ਹਨ।
ਰੇਲਵੇ ਅਨੁਸਾਰ ਜ਼ਰੂਰਤ ਪੈਣ ‘ਤੇ ਹੋਰ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ। ਯਾਨੀ, ਜਿਸ ਰਸਤੇ ‘ਤੇ ਵੇਟਿੰਗ ਲਿਸਟ ਵਧੇਰੇ ਹੋਵੇਗੀ, ਜਿੱਥੇ ਰੇਲਵੇ ਮੂਲ ਟ੍ਰੇਨ ਤੋਂ ਬਾਅਦ ਉਸੇ ਤਰ੍ਹਾਂ ਦੀ ਇੱਕ ਟ੍ਰੇਨ ਚਲਾਏਗੀ ਤਾਂ ਜੋ ਵੇਟਿੰਗ ਲਿਸਟ ਵਾਲੇ ਯਾਤਰੀ ਉਸ ਵਿੱਚ ਯਾਤਰਾ ਕਰ ਸਕਣ। ਇਹ ਕਲੋਨ ਟ੍ਰੇਨ ਬਿਲਕੁਲ ਅਸਲ ਟ੍ਰੇਨ ਦੀ ਤਰ੍ਹਾਂ ਹੋਵੇਗੀ, ਇਸ ਦੀ ਗਿਣਤੀ ਵੀ ਇਕੋ ਹੋਵੇਗੀ।
The post Indian Railways ਵੱਲੋਂ 80 ਨਵੀਆਂ ਪੈਸੇਂਜਰ ਟ੍ਰੇਨਾਂ ਲਈ ਅੱਜ ਤੋਂ ਟਿਕਟ ਬੁਕਿੰਗ ਹੋਈ ਸ਼ੁਰੂ, ਜਾਣੋ ਕਿੱਥੋਂ ਤੱਕ ਦੀ ਕਰ ਸਕੋਗੇ ਯਾਤਰਾ appeared first on Daily Post Punjabi.