ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਮਨਦੀਪ ਗੋਰਾ ਪੰਜਗਰਾਈਂ

Famous Kabaddi player Mandeep Gora : ਪੰਜਗਰਾਈਂ ਕਲਾਂ (ਮੋਗਾ) : ਕਬੱਡੀ ਜਗਤ ਦੇ ਖੇਡ ਪ੍ਰੇਮੀਆਂ ਲਈ ਇਕ ਦੁੱਖਭਰੀ ਖਬਰ ਹੈ ਕਿ ਪ੍ਰਸਿੱਧ ਕਬੱਡੀ ਖਿਡਾਰੀ ਮਨਦੀਪ ਸਿੰਘ ਗੋਰਾ ਦੀ ਅਚਾਨਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸਨ। ਬੀਤੇ ਦਿਨ ਬਾਅਦ ਦੁਪਹਿਰ ਉਸ ਦੀ ਲਾਸ਼ ਘਰ ਦੇ ਨੇੜੇ ਬੰਦ ਪਏ ਪੈਟਰੋਲ ਪੰਪ ਦੇ ਕਮਰੇ ‘ਚੋਂ ਮਿਲੀ। ਹਾਲਾਂਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ, ਇਨ੍ਹਾਂ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।

Famous Kabaddi player Mandeep Gora
Famous Kabaddi player Mandeep Gora

ਜਿਵੇਂ ਹੀ ਗੋਰਾ ਪੰਜਗਰਾਈਂ ਦੀ ਮੌਤ ਦਾ ਪਤਾ ਲੱਗਾ ਤਾਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਉਸ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਉਨ੍ਹਾਂ ਦਾ ਅੰਤਿਮ ਸੰਸਕਾਰ ਕੇਵਲ ਪੱਤੀ ਦੇ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਗਭਗ 30 ਸਾਲ ਦੀ ਉਮਰ ਦੇ ਮਨਦੀਪ ਗੋਰਾ ਦਾ ਜਨਮ ਭਗਤ ਸਿੰਘ ਦੇ ਘਰ ਵਿੱਚ ਹੋਇਆ ਸੀ। ਉਨ੍ਹਾਂ ਨੇ ਛੋਟੀ ਹੀ ਉਮਰ ਵਿੱਚ ਕਬੱਡੀ ਦੀ ਖੇਡ ਵਿੱਚ ਆਪਣਾ ਇਕ ਵੱਖਰਾ ਹੀ ਮੁਕਾਮ ਬਣਾ ਲਿਆ ਸੀ। ਪਰ ਪਿਛਲੇ ਕੁਝ ਸਮੇਂ ਤੋਂ ਉਹ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੇ ਕਬੱਡੀ ਖੇਡਣਾ ਵੀ ਬੰਦ ਕਰ ਦਿੱਤਾ ਸੀ।

The post ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਮਨਦੀਪ ਗੋਰਾ ਪੰਜਗਰਾਈਂ appeared first on Daily Post Punjabi.



source https://dailypost.in/news/latest-news/famous-kabaddi-player-mandeep-gora/
Previous Post Next Post

Contact Form