ਕੋਰੋਨਾ ਵਾਇਰਸ ਕਦੋਂ ਜਾਵੇਗਾ, ਟੀਕਾ ਕਦੋਂ ਆਵੇਗਾ, ਕੁੱਝ ਵੀ ਨਹੀਂ ਹੈ ਪੱਕਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ

nirmala sitharaman says: ਨਵੀਂ ਦਿੱਲੀ: ਦੇਸ਼ ਨੂੰ ਕੋਰੋਨਾ ਸੰਕਟ ਨਾਲ ਜੂਝਦਿਆਂ ਸੱਤ ਮਹੀਨੇ ਬੀਤ ਗਏ ਹਨ। ਤਾਲਾਬੰਦੀ ਅਤੇ ਅਨੇਕਾਂ ਪਾਬੰਦੀਆਂ ਕਾਰਨ ਅਪਰੈਲ-ਜੂਨ ਤਿਮਾਹੀ ਵਿੱਚ ਜੀਡੀਪੀ ‘ਚ ਵੀ 23.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸਵੀਕਾਰ ਕੀਤਾ ਹੈ ਕਿ ਚੁਣੌਤੀਆਂ ਅਜੇ ਵੀ ਆਰਥਿਕਤਾ ਦੇ ਸਾਹਮਣੇ ਬਰਕਰਾਰ ਹਨ। ਇੱਕ ਨਿਜੀ ਅਖਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਨਿਰਮਲਾ ਸੀਤਾਰਮਨ ਨੇ ਕਿਹਾ, “ਆਰਥਿਕਤਾ ਨੂੰ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੋਰੋਨਾ ਸੰਕਟ ਕਦੋਂ ਖਤਮ ਹੋਵੇਗਾ ਇਸ ਬਾਰੇ ਕੁੱਝ ਵੀ ਪੱਕਾ ਨਹੀਂ ਕਿਹਾ ਜਾਂ ਸਕਦਾ। ਖ਼ਾਸਕਰ ਜਦੋਂ ਕੋਈ ਵੈਕਸੀਨ ਨਹੀਂ ਆਈ। 6 ਮਹੀਨਿਆਂ ਵਿੱਚ ਚੁਣੌਤੀਆਂ ਅਸਲ ਵਿੱਚ ਘੱਟ ਨਹੀਂ ਹੋਈਆਂ, ਪਰ ਚੁਣੌਤੀਆਂ ਦਾ ਤਰੀਕਾ ਬਦਲ ਗਿਆ ਹੈ ਅਤੇ ਮੰਤਰਾਲਾ ਸਮੱਸਿਆ ਦੇ ਹੱਲ ਲਈ ਤੇਜ਼ੀ ਨਾਲ ਕਾਰਵਾਈ ਕਰ ਰਿਹਾ ਹੈ।”

nirmala sitharaman says
nirmala sitharaman says

ਉਨ੍ਹਾਂ ਕਿਹਾ, “ਕੋਰੋਨਾ ਦੇ ਕੇਸ ਪ੍ਰਤੀ ਮਿਲੀਅਨ ਘੱਟ ਗਏ ਹਨ ਅਤੇ ਮੌਤ ਦਰ ਵੀ ਘੱਟ ਹੈ, ਲੋਕਾਂ ‘ਚ ਵੱਧ ਰਹੀ ਜਾਗਰੂਕਤਾ ਇਸ ਦਾ ਕਾਰਨ ਹੈ ਪਰ ਕੋਵਿਡ -19 ਅਜੇ ਵੀ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਜਿਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥ ਧੋਣ ਦੀ ਆਦਤ ਅਜੇ ਵੀ ਕਾਇਮ ਹੈ।” ਵਿੱਤ ਮੰਤਰੀ ਨੇ ਕਿਹਾ, “ਕੋਰੋਨਾ ‘ਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਅਤੇ ਅਸਰਦਾਰ ਕੋਈ ਵੀ ਦਵਾਈ ਨਹੀਂ ਹਨ। ਕੋਰੋਨਾ ਦੇ ਖਤਮ ਹੋਣ ਦੀ ਕੋਈ ਨਿਸ਼ਚਤ ਮਿਤੀ ਨਹੀਂ ਹੈ ਅਤੇ ਕੁੱਝ ਥਾਵਾਂ ‘ਤੇ ਲੋਕ ਠੀਕ ਹੋਣ ਤੋਂ ਬਾਅਦ ਦੁਬਾਰਾ ਬਿਮਾਰ ਹੋ ਰਹੇ ਹਨ। ਛੋਟੇ ਅਤੇ ਦਰਮਿਆਨੇ ਵਪਾਰੀਆਂ ਨਾਲ ਜੁੜੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਹਨ। ਇਸ ਦਾ ਸਰਵਿਸ ਸੈਕਟਰ ‘ਤੇ ਵੱਡਾ ਅਸਰ ਪਿਆ ਹੈ।”

The post ਕੋਰੋਨਾ ਵਾਇਰਸ ਕਦੋਂ ਜਾਵੇਗਾ, ਟੀਕਾ ਕਦੋਂ ਆਵੇਗਾ, ਕੁੱਝ ਵੀ ਨਹੀਂ ਹੈ ਪੱਕਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ appeared first on Daily Post Punjabi.



Previous Post Next Post

Contact Form