sukhwinder singh tiwana died: ਬੀਤੇ ਦਿਨ ਨਿਊ-ਮੈਕਸੀਕੋ ਸਟੇਟ ‘ਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ ਨੇੜੇ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ, ਜਿਸ ‘ਚ ਫਰਿਜ਼ਨੋ ‘ਚ ਰਹਿੰਦੇ ਪੰਜਾਬੀ ਵਿਅਕਤੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ ‘ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਦਾ ਟਰੱਕ ਬੇਕਾਬੂ ਹੋ ਗਿਆ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਇਆ। ਹਾਦਸੇ ਦੌਰਾਨ ਟਰੱਕ ਦਾ ਡੀਜ਼ਲ ਟੈਂਕ ਫੱਟ ਗਿਆ ਜਿਸ ਕਾਰਨ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਅਤੇ ਸੁਖਵਿੰਦਰ ਸਿੰਘ ਟਿਵਾਣਾ ਦੀ ਮੌਤ ਹੋ ਗਈ।
ਦੱਸ ਦਈਏ ਕਿ ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 25-26 ਸਾਲ ਤੋਂ ਅਮਰੀਕਾ ‘ਚ ਰਹਿ ਰਹੇ ਸਨ। ਉਹ ਤਕਰੀਬਨ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ‘ਚ ਟਰੱਕਾਂ ਦੀ ਛੋਟੀ ਕੰਪਨੀ ‘ਜੋਤ ਟਰੱਕਿੰਗ’ ਚਲਾ ਰਹੇ ਸਨ। ਸੁਖਵਿੰਦਰ ਸਿੰਘ ਟਿਵਾਣਾ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਪਿੰਡ ਦੇ ਰਹਿਣ ਵਾਲਾ ਸੀ।
The post ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ਸੜਕ ਹਾਦਸੇ ‘ਚ ਮੌਤ appeared first on Daily Post Punjabi.
source https://dailypost.in/news/international/sukhwinder-singh-tiwana-died/