AIIMS ‘ਚ ਭਰਤੀ ਹੋਈ ਓਮਾ ਭਾਰਤੀ, ਕਿਹਾ ਠੀਕ ਹੋ ਕੇ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਣਾ ਚਾਹੁੰਦੀ ਹਾਂ…..

bjp uma bharati coronavirus positive: ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਗੂ ਓਮਾ ਭਾਰਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ‘ਤੇ ਓਮਾ ਭਾਰਤੀ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਓਮਾ ਭਾਰਤੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਏਮਜ਼ ‘ਚ ਭਰਤੀ ‘ਚ ਜੇਰੇ ਇਲਾਜ ਹਾਂ।ਸਿਹਤ ਮੰਤਰੀ ਹਰਸ਼ਵਰਧਨ ਕਾਫੀ ਚਿੰਤਿਤ ਹਨ।ਬੀਤੀ ਰਾਤ ਮੈਨੂੰ ਬੁਖਾਰ ਹੋਇਆ ਸੀ।ਮੇਰੀ ਏਮਜ਼ ‘ਚ ਜਾਂਚ-ਪੜਤਾਲ ਹੋਣ ਦੇ ਬਾਅਦ ਜਦੋਂ ਮੈਨੂੰ ਪਾਜ਼ੇਟਿਵ ਰਿਪੋਰਟ ਮਿਲੀ ਤਾਂ ਮੈਂ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਭਰਤੀ ਹੋਈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਲਾਜ ਦੇ ਤੁਰੰਤ ਬਾਅਦ ਹਾਈਕੋਰਟ ਪੇਸ਼ ਹੋਣਾ ਚਾਹੁੰਦੀ ਹੈ।ਦੱਸਣਯੋਗ ਹੈ ਕਿ 30 ਸਤੰਬਰ ਨੂੰ ਲਖਨਊ ਦੀ ਸੀ.ਬੀ.ਆਈ ਅਦਾਲਤ ਬਾਬਰੀ ਵਿਧਵੰਸ ਮਾਮਲੇ ‘ਚ ਆਪਣਾ ਫੈਸਲਾ ਸੁਣਾਏਗੀ।

bjp uma bharati coronavirus positive

ਇਸ ਮਾਮਲੇ ‘ਚ ਓਮਾ ਭਾਰਤੀ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 30 ਤੋਂ ਵੱਧ ਲੋਕ ਦੋਸ਼ੀ ਹਨ।ਮਹੱਤਵਪੂਰਨ ਗੱਲ ਹੈ ਕਿ ਓਮਾ ਭਾਰਤੀ ਨੇ ਖੁਦ ਟਵੀਟ ਕਰਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ।ਓਮਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੀ ਟੀਮ ਨੂੰ ਖਬਰ ਦੇ ਕੇ ਬੁਲਾਇਆ ਹੈ ਅਤੇ ਆਪਣਾ ਕੋਰੋਨਾ ਟੈਸਟ ਕਰਾਇਆ।ਓਮਾ ਭਾਰਤੀ ਨੇ ਰਿਸ਼ੀਕੇਸ਼ ਅਤੇ ਹਰਿਦੁਆਰ ਵਿਚਾਲੇ ਇੱਕ ਸਥਾਨ ‘ਤੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ।ਸਾਬਕਾ ਕੇਂਦਰੀ ਮੰਤਰੀ ਲੰਬੇ ਸਮੇਂ ਤਕ ਉੱਤਰਾਖੰਡ ‘ਚ ਹੀ ਰੁਕੀ ਹੋਈ ਹੈ, ਇਸ ਤੋਂ ਪਹਿਲਾਂ ਆਪਣੀ ਯਾਤਰਾ ਦੌਰਾਨ ਉਹ ਇੱਕ ਵਾਰ ਡਿੱਗ ਗਈ ਸੀ ਤਾਂ ਉਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ।ਓਮਾ ਭਾਰਤੀ ਨੇ ਅਪੀਲ ਕੀਤੀ ਕਿ ਜੋ ਵੀ ਉਨ੍ਹਾਂ ਦੇ ਸੰਪਰਕ ‘ਚ ਆਇਆ ਹੈ, ਉਹ ਵੀ ਆਪਣਾ ਕੋਰੋਨਾ ਟੈਸਰ ਜ਼ਰੂਰ ਕਰਵਾ ਲੈਣ।

The post AIIMS ‘ਚ ਭਰਤੀ ਹੋਈ ਓਮਾ ਭਾਰਤੀ, ਕਿਹਾ ਠੀਕ ਹੋ ਕੇ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਣਾ ਚਾਹੁੰਦੀ ਹਾਂ….. appeared first on Daily Post Punjabi.



Previous Post Next Post

Contact Form