Indian troops arrive at Finger-4: ਲੱਦਾਖ: ਭਾਰਤੀ ਸੈਨਿਕ ਹੁਣ ਫਿੰਗਰ 4 ‘ਤੇ ਪਹੁੰਚ ਗਏ ਹਨ, ਜਿਥੇ ਉਹ ਚੀਨੀ ਸੈਨਿਕਾਂ ਨਾਲ ਆਈ-ਬਾਲ ਟੂ ਆਈ-ਬਾਲ ਹਨ, ਯਾਨੀ ਕਿ ਇੱਕਦਮ ਆਹਮੋ-ਸਾਹਮਣੇ ਹਨ। ਕੁੱਝ ਦਿਨ ਪਹਿਲਾਂ ਹੀ ਭਾਰਤੀ ਫੌਜ ਨੇ ਕਿਹਾ ਸੀ ਕਿ ਪੈਨਗੋਂਗ-ਤਸੋ ਝੀਲ ਦੇ ਉੱਤਰ ਵੱਲ ਫ਼ੌਜਾਂ ਦੀ ਤਾਇਨਾਤੀ ਨੂੰ ਫਿਰ ਤੋਂ ਵਿਵਸਥਿਤ ਕੀਤਾ ਗਿਆ ਹੈ। ਸੂਤਰਾਂ ਦੇ ਅਨੁਸਾਰ, ਭਾਰਤੀ ਫੌਜ ਨੇ ਪੈਨਗੋਂਗ-ਤਸੋ ਝੀਲ ਦੇ ਦੱਖਣ ਵਿੱਚ ਚੋਟੀਆਂ (ਗੁਰੰਗ ਹਿੱਲ, ਮਗਰ ਹਿੱਲ, ਮੁਖਪਰੀ, ਰੇਚਿਨ ਲਾ) ‘ਤੇ ਆਪਣਾ ਅਧਿਕਾਰ ਜਮਾਇਆ ਹੈ, ਅਤੇ ਆਪਣੇ ਕੈਂਪ ਦੇ ਦੁਆਲੇ ਕੰਡਿਆਲੀਆਂ ਤਾਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਚੀਨੀ ਸੈਨਾ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਚੀਨੀ ਸੈਨਿਕ ਇਨ੍ਹਾਂ ਕੰਡਿਆਲੀਆਂ ਤਾਰਾਂ ਨੂੰ ਪਾਰ ਕਰਨ ਜਾਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਜਵਾਬ ਪੇਸ਼ੇਵਰ ਫੌਜ ਦੀ ਤਰ੍ਹਾਂ ਦਿੱਤਾ ਜਾਵੇਗਾ। ਇੱਕ ਅੰਦਾਜ਼ੇ ਅਨੁਸਾਰ ਪੂਰਬੀ ਲੱਦਾਖ ਨਾਲ ਲੱਗਦੇ ਐਲਏਸੀ ਉੱਤੇ ਲੱਗਭਗ 50 ਹਜ਼ਾਰ ਚੀਨੀ ਸੈਨਿਕ ਤਾਇਨਾਤ ਹਨ। ਭਾਰਤ ਨੇ ਸ਼ੀਸ਼ਾ-ਤੈਨਾਤੀ ਵੀ ਕੀਤੀ ਹੈ, ਯਾਨੀ ਚੀਨ ਦੇ ਬਰਾਬਰ 50 ਹਜ਼ਾਰ ਸੈਨਿਕ ਇੱਥੇ ਤਾਇਨਾਤ ਕੀਤੇ ਗਏ ਹਨ। ਕਿਉਂਕਿ ਬ੍ਰਿਗੇਡੀਅਰ ਪੱਧਰ ਦੀ ਬੈਠਕ ‘ਚ ਕੁੱਝ ਨਹੀਂ ਹੋ ਰਿਹਾ, ਇਸ ਲਈ, ਆਉਣ ਵਾਲੇ ਦਿਨਾਂ ‘ਚ ਕੋਰ ਕਮਾਂਡਰ ਪੱਧਰ ਦੀ ਇੱਕ ਮੀਟਿੰਗ ਹੋ ਸਕਦੀ ਹੈ।
ਲੇਹ ਵਿੱਚ ਹਵਾਈ ਸੈਨਾ ਦੀ ਨਾਈਟ ਕੰਬੈਟ ਏਅਰ ਪੈਟਰੋਲਿੰਗ ਹੋ ਰਹੀ ਹੈ। ਯਾਨੀ ਕਿ ਹਵਾਈ ਸੈਨਾ ਦੇ ਲੜਾਕੂ ਜਹਾਜ਼ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਹਵਾਈ ਨਿਗਰਾਨੀ ਕਰ ਰਹੇ ਹਨ। ਪੂਰਬੀ ਲੱਦਾਖ ਵਿੱਚ ਬੁੱਧਵਾਰ ਨੂੰ ਭਾਰਤੀ ਅਤੇ ਚੀਨੀ ਸੈਨਾ ਦੇ ਕਮਾਂਡਰਾਂ ਦੀ ਮੁਲਾਕਾਤ ਹੋਈ। ਉਨ੍ਹਾਂ ਨੇ ਸਰਹੱਦ ‘ਤੇ ਤਣਾਅ ਵੱਧਣ ਤੋਂ ਰੋਕਣ ਦੇ ਤਰੀਕੇ ਲੱਭਣ ਲਈ ‘ਹਾਟਲਾਈਨ’ ਤੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਵੀ ਕੀਤਾ। ਇਹ ਪਹਿਲ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਸੱਦੇ ‘ਤੇ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਇੱਕ ਮਹੱਤਵਪੂਰਣ ਬੈਠਕ ਦੀ ਪੂਰਵ ਸੰਧੀ ‘ਤੇ ਕੀਤੀ ਗਈ ਸੀ। ਪੂਰਬੀ ਲੱਦਾਖ ਦੀ ਸਥਿਤੀ ‘ਤਣਾਅਪੂਰਨ’ ਬਣੀ ਹੋਈ ਹੈ ਅਤੇ ਚੀਨੀ ‘ਪੀਪਲਜ਼ ਲਿਬਰੇਸ਼ਨ ਆਰਮੀ’ (ਪੀ.ਐਲ.ਏ.) ਦੇ 30-40 ਸਿਪਾਹੀ ਪੂਰਬੀ ਲੱਦਾਖ ਦੇ ਰੇਜੰਗ-ਲਾ ਰੈਜਾਲੀਨ ਵਿਖੇ ਇੱਕ ਭਾਰਤੀ ਚੌਕੀ ਨੇੜੇ ਇੱਕ ਜਗ੍ਹਾ ‘ਤੇ ਜੰਮ ਗਏ ਹਨ।
The post ਸਰਹੱਦੀ ਵਿਵਾਦ: ਫਿੰਗਰ-4 ‘ਤੇ ਪਹੁੰਚੇ ਭਾਰਤੀ ਜਵਾਨ, ਪੈਨਗੋਂਗ ਝੀਲ ਦੇ ਦੱਖਣ ‘ਚ ਚਾਰ ਚੋਟੀਆਂ ‘ਤੇ ਜਮਾਇਆ ਅਧਿਕਾਰ appeared first on Daily Post Punjabi.