Bharti Singh With Gogo : ਲਾਫਟਰ ਕਵੀਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੂੰ ਇੱਕ ਕੁੱਤਾ ਢਾਹ ਰਿਹਾ ਹੈ ਅਤੇ ਉਨ੍ਹਾਂ ਦੇ ਵਾਲਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ।ਜਿਸ ਤੋਂ ਬਾਅਦ ਕੁੱਤੇ ਨੂੰ ਹਟਾਉਣ ਲਈ ਉਹ ਚੀਕਦੀ ਚਿਲਾਉਂਦੀ ਹੈ ਪਰ ਕੁੱਤਾ ਉਨ੍ਹਾਂ ਦੇ ਵਾਲ ਲਾਹ ਕੇ ਖਾ ਜਾਂਦਾ ਹੈ । ਹਾਲਾਂ ਕਿ ਭਾਰਤੀ ਉਸ ਨੂੰ ਹਟਾਉਣ ਦੀ ਬੜੀ ਕੋਸ਼ਿਸ਼ ਕਰਦੀ ਹੈ ਪਰ ਇਹ ਕੁੱਤਾ ਨਹੀਂ ਹਟਦਾ ਅਤੇ ਉਨ੍ਹਾਂ ਦੇ ਵਾਲ ਪੁੱਟ ਦਿੰਦਾ ਹੈ ਅਤੇ ਉਨ੍ਹਾਂ ਦਾ ਰਬੜ ਬੈਂਡ ਖਾ ਜਾਂਦਾ ਹੈ ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੁੱਤਾ ਕਿਵੇਂ ਭਾਰਤੀ ਦੇ ਘਰ ਆ ਗਿਆ । ਦਰਅਸਲ ਇਹ ਉਨ੍ਹਾਂ ਦਾ ਪਾਲਤੂ ਕੁੱਤਾ ‘ਗੋਗੋ’ ਹੈ । ਜਿਸ ਨਾਲ ਮਸਤੀ ਕਰਦੀ ਹੋਈ ਭਾਰਤੀ ਸਿੰਘ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਦੱਸ ਦਈਏ ਕਿ ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਬਹੁਤ ਹੀ ਛੋਟੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਭਾਰਤੀ ਨੂੰ ਪੜਾਇਆ ਲਿਖਾਇਆ ।
ਭਾਰਤੀ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਬੜੇ ਹੀ ਮੁਸ਼ਕਿਲ ਹਾਲਾਤਾਂ ‘ਚ ਉਨ੍ਹਾਂ ਨੂੰ ਪਾਲਿਆ ਸੀ।
The post ਸਭ ਨੂੰ ਹਸਾਉਣ ਵਾਲੀ ਭਾਰਤੀ ਦਾ ਹੋਇਆ ਰੋ-ਰੋ ਕੇ ਬੁਰਾ ਹਾਲ ! appeared first on Daily Post Punjabi.