Explosive Trailer Gunjan Saxena : ਜਾਨ੍ਹਵੀ ਕਪੂਰ ਦੀ ਫ਼ਿਲਮ ‘ਗੁੰਜਨ ਸਜਸੇਨਾ- ਦਾ ਕਾਰਗਿਲ ਗਰਲ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਧੁਮ ਮਚਾ ਦਿੱਤੀ ਹੈ । ਜਾਨ੍ਹਵੀ ਕਪੂਰ ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੀ ਹੈ ਜਦੋਂਕਿ ਪੰਜਾਬੀ ਅਦਾਕਾਰ ਮਾਨਵ ਵਿੱਜ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ । ਫ਼ਿਲਮ ਦੇ ਟ੍ਰੇਲਰ ‘ਚ ਜਾਨ੍ਹਵੀ ਨੂੰ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਦਾ ਪਿਤਾ ਉਸ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਦਾ ਸਾਥ ਦਿੰਦਾ ਹੈ ।
ਉਸ ਦਾ ਇਹ ਸੁਫ਼ਨਾ ਪੂਰਾ ਵੀ ਹੁੰਦਾ ਹੈ ਪਰ ਇੱਕ ਕੁੜੀ ਹੋਣ ਕਰਕੇ ਉੇਸ ਨੂੰ ਕਿਸ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਹੈ ਇਹ ਵੀ ਟ੍ਰੇਲਰ ‘ਚ ਵਿਖਾਈ ਦਿੰਦਾ ਹੈ ।

ਪਰ ਇਸ ਸਭ ਦੇ ਬਾਵਜੂਦ ਉਹ ਆਪਣੇ ਸੁਫ਼ਨੇ ਨੂੰ ਟੁੱਟਣ ਨਹੀਂ ਦਿੰਦੀ ।ਪਰ ਉਹ ਆਪਣੇ ਇਸ ਸੁਫ਼ਨੇ ਨੂੰ ਕਿਵੇਂ ਪੂਰਾ ਕਰਦੀ ਹੈ ਅਤੇ ਆਪਣੇ ਕਰੀਅਰ ‘ਚ ਉਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਭ ਵੇਖਣ ਨੂੰ ਮਿਲੇਗਾ। ਪਰ ਟ੍ਰੇਲਰ ਦੇ ਰਿਲੀਜ਼ ਹੁੰਦਿਆਂ ਹੀ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
The post ਫ਼ਿਲਮ ‘ਗੁੰਜਨ ਸਕਸੇਨਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.