ਕੈਟਰੀਨਾ ਕੈਫ ਨੇ ਘਰ ਵਿੱਚ ਇਸ ਤਰ੍ਹਾਂ ਮਨਾਇਆ ਜਨਮਦਿਨ, ਕਰੀਨਾ ਕਪੂਰ ਖਾਨ ਦਾ ਇਹ Wish ਹੈ ਬੇਹੱਦ Special

katrina kaif birthday celebrations:ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ ਵਿੱਚ ਆਪਣਾ 37ਵਾਂ ਬਰਥਡੇ ਮਨਾਇਆ। ਕੋਰੋਨਾ ਵਾਇਰਸ ਦੇ ਚਲਦੇ ਉਨ੍ਹਾਂ ਦਾ ਇਹ ਜਨਮਦਿਨ ਘਰ ਦੇ ਵਿੱਚ ਹੀ ਮਨਾਇਆ। ਕੈਟਰੀਨਾ ਕੈਫ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁੱਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੇ ਘਰ ਵਿੱਚ ਜਨਮਦਿਨ ਮਨਾਉੰਦੇ ਨਜ਼ਰ ਆ ਰਹੀ ਹੈ।ਕੈਟਰੀਨਾ ਕੈਫ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਹ ਕੇਕ ਕੱਟਦੇ ਹੋਏ ਨਜ਼ਰ ਆ ਰਹੀ ਹੈ। ਇਸ ਵਿੱਚ ਕੈਟਰੀਨਾ ਬੈਠੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਸਾਹਮਣੇ ਤਿੰਨ ਬੇਹੱਦ ਖੂਬਸੂਰਤ ਕੇਕ ਰੱਖੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ ‘ ਕੇਕ ਅਤੇ ਘਰ ਤੁਹਾਡੀ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ।

View this post on Instagram

🎂 + 🏠 = 🧡thank u for all the birthday wishes 🎊 💝

A post shared by Katrina Kaif (@katrinakaif) on

ਕੈਟਰੀਨਾ ਕੈਫ ਦੇ ਜਨਮਦਿਨ ਤੇ ਬਾਲੀਵੁਡ ਸਿਤਾਰਿਆਂ ਨੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸਭ ਤੋਂ ਖਾਸ ਰਹੀ ਕਰੀਨਾ ਕਪੂਰ ਖਾਨ ਦਾ ਇਹ ਪੋਸਟ। ਰਣਬੀਰ ਕਪੂਰ ਦੀ ਭੈਣ ਕਰੀਨਾ ਕਪੂਰ ਨੇ ਕੈਟਰੀਨਾ ਕੈਫ ਨੂੰ ਇੱਕ ਬੇਹੱਦ ਹੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ‘ ਹੈਪੀ ਬਰਥਡੇ ਕੈਟ, ਢੇਰ ਸਾਰੀ ਖੁਸ਼ੀਆਂ ਅਤੇ ਪਿਆਰ ਹਮੇਸ਼ਾ ਤੁਹਾਡੇ ਲਈ ਤੁਸੀਂ ਇੰਝ ਹੀ ਚਮਕਦੀ ਰਹੋ’।

ਇਸਦੇ ਇਲਾਵਾ ਅਫੇਅਰ ਦੀਆਂ ਖਬਰਾਂ ਦੇ ਵਿੱਚ ਵਿੱਕੀ ਕੌਸ਼ਲ ਦੀ ਜਨਮਦਿਨ ਵਿਸ਼ ਵੀ ਸੁਰਖੀਆਂ ਵਿੱਚ ਰਹੀ।ਵਿੱਕੀ ਕੌਸ਼ਲ ਦੁਆਰਾ ਇੰਸਟਾਗ੍ਰਾਮ ਸਟੋਰੀਜ ਤੇ ਇੱਕ ਤਸਵੀਰ ਸ਼ੇਅਰ ਕੀਤੀ ਗਈ, ਜਿਸ ਵਿੱਚ ਕੈਟਰੀਨਾ ਛੱਤ ਤੇ ਮੁਸਕਰਾਉਂਦੇ ਹੋਏ ਆਪਣੀਆਂ ਬਾਹਾਂ ਫੈਲਾਏ ਨਜ਼ਰ ਆ ਰਹੀ ਹੈ।ਇਸ ਦੇ ਨਾਲ ਵਿੱਕੀ ਨੇ ਲਿਖਿਆ ‘ ਹੈਪੀ ਬਰਥਡੇ ਕੈਟਰੀਨਾ’।

ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਦੇ ਆਪਿਸ ਵਿੱਚ ਡੇਟਿੰਗ ਕਰਨ ਦੀ ਗੱਲ ਸੁਰਖੀਆਂ ਵਿੱਚ ਹਨ।ਹਾਲਾਂਕਿ ਕਿਸੇ ਨੇ ਵੀ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।ਵੀਰਵਾਰ ਨੂੰ ਕੈਟਰੀਨਾ ਦੇ ਜਨਮਦਿਨ ਤੇ ਉਨ੍ਹਾਂ ਨੂੰ ਕੁੱਝ ਹੋਰ ਵੀ ਸਿਤਾਰਿਆਂ ਨੇ ਵਧਾਈ ਦਿੱਤੀ ਜਿਸ ਵਿੱਚ ਸਲਮਾਨ ਖਾਨ ਸਮੇਤ ਉਨ੍ਹਾਂ ਦੇ ਫੈਨਜ਼ ਵੀ ਸ਼ਾਮਿਲ ਰਹੇ।ਦੱਸ ਦੇਈਏ ਕਿ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਬਹੁਤ ਚੰਗੇ ਦੋਸਤ ਰਹੇ ਹਨ ਅਤੇ ਉਨ੍ਹਾਂ ਦੇ ਰਿਲੇਸ਼ਨਸ਼ਿੱਪ ਚਲਣ ਦੀ ਵੀ ਗੱਲ ਕਾਫੀ ਚਲੀ ਸੀ ਪਰ ਬਾਅਦ ਵਿੱਚ ਕੈਟਰੀਨਾ ਦਾ ਰਣਬੀਰ ਕਪੂਰ ਨਾਲ ਅਫੇਅਰ ਚਲਿਆ ਪਰ ਉਹ ਵੀ ਜਿਆਦਾ ਦੇਰ ਤੱਕ ਨਹੀਂ ਚਲ ਪਾਇਆ।

The post ਕੈਟਰੀਨਾ ਕੈਫ ਨੇ ਘਰ ਵਿੱਚ ਇਸ ਤਰ੍ਹਾਂ ਮਨਾਇਆ ਜਨਮਦਿਨ, ਕਰੀਨਾ ਕਪੂਰ ਖਾਨ ਦਾ ਇਹ Wish ਹੈ ਬੇਹੱਦ Special appeared first on Daily Post Punjabi.



Previous Post Next Post

Contact Form