Twitter ‘ਤੇ ਹੈਕਰਾਂ ਦਾ ਵੱਡਾ ਹਮਲਾ, ਬਿਲ ਗੇਟਸ, ਓਬਾਮਾ, ਐਪਲ ਸਣੇ ਕਈ ਦਿੱਗਜਾਂ ਦੇ ਅਕਾਊਂਟ ਹੈਕ

Cyber Attack on Twitter: ਵਾਸ਼ਿੰਗਟਨ: ਟਵਿੱਟਰ ‘ਤੇ ਹੈਕਰਾਂ ਨੇ ਬਹੁਤ ਵੱਡਾ ਹਮਲਾ ਕੀਤਾ ਹੈ। ਜਿਸ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦੇ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ, ਵਿਸ਼ਵ ਦੇ ਸਭ ਤੋਂ ਅਮੀਰ ਅਤੇ ਨਿਵੇਸ਼ ਗੁਰੂ ਵਾਰਨ ਬਫੇ, ਜੋ ਬੀਡੇਨ, ਇਜ਼ਰਾਈਲ ਦੇ ਪੀਐੱਮ ਬੇਂਜਾਮੀਨ ਵਰਗੇ ਲੋਕ ਸ਼ਾਮਿਲ ਹਨ। ਇਸ ਤੋਂ ਇਲਾਵਾ ਆਈਫੋਨ ਦਾ ਨਿਰਮਾਤਾ ਐਪਲ ਵੀ ਇਸ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਿਆ ਹੈ ।

Cyber Attack on Twitter
Cyber Attack on Twitter

ਦੱਸਿਆ ਜਾ ਰਿਹਾ ਹੈ ਕਿ ਹੈਕ ਕੀਤੇ ਗਏ ਅਕਾਊਂਟਸ ‘ਤੇ Bitcoin ਘੁਟਾਲੇ ਨਾਲ ਸਬੰਧਤ ਟਵੀਟ ਕੀਤੇ ਜਾ ਰਹੇ ਹਨ । ਇਨ੍ਹਾਂ ਦਿੱਗਜਾਂ ਨੂੰ Bitcoin ਲਈ ਦਾਨ ਕਰਨ ਲਈ ਕਿਹਾ ਜਾ ਰਿਹਾ ਹੈ । ਟਵਿੱਟਰ ਹੈਂਡਲ ਨੂੰ ਟਵੀਟ ਕੀਤਾ ਜਾ ਰਿਹਾ ਹੈ ਕਿ ਜੇ ਉਹ ਇੱਥੇ ਪੈਸੇ ਪਾਉਂਦੇ ਹਨ, ਤਾਂ ਇਹ ਬੀਟੀਸੀ ਖਾਤੇ ਵਿੱਚ ਦੁੱਗਣਾ ਹੋ ਜਾਵੇਗਾ । ਜੋ ਕਿ ਪੋਸਟ ਕੀਤੇ ਜਾਣ ਤੋਂ ਕੁਝ ਮਿੰਟ ਬਾਅਦ ਡਿਲੀਟ ਹੋ ਗਏ। ਹਾਲੰਕੀ ਕੁਝ ਸਮੇਂ ਵਿੱਚ ਹੀ ਹੈਕਰਾਂ ਨੂੰ ਸੈਂਕੜੇ ਲੋਕਾਂ ਨੇ ਇੱਕ ਲੱਖ ਡਾਲਰ ਤੋਂ ਵੱਧ ਭੇਜ ਦਿੱਤੇ।

Cyber Attack on Twitter
Cyber Attack on Twitter

ਦੱਸ ਦੇਈਏ ਕਿ ਹੈਕਰਾਂ ਵੱਲੋਂ ਮਾਈਕ੍ਰੋਸਾੱਫਟ ਦੇ ਸੰਸਥਾਪਕ ਬਿਲ ਗੇਟਸ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਵੀ ਕੀਤਾ ਕਿ ਹਰ ਕੋਈ ਮੈਨੂੰ ਇਸ ਨੂੰ ਵਾਪਸ ਦੇਣ ਲਈ ਕਹਿ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ। ਮੈਂ ਅਗਲੇ 30 ਮਿੰਟਾਂ ਲਈ ਬੀਟੀਸੀ ਪਤੇ ‘ਤੇ ਭੇਜੇ ਗਏ ਸਾਰੇ ਭੁਗਤਾਨ ਦੁਗਣਾ ਕਰ ਰਿਹਾ ਹਾਂ। ਇਸ ਤੋਂ ਅੱਗੇ ਲਿਖਿਆ ਕਿ ਜੇਕਰ ਤੁਸੀਂ ਇੱਕ ਹਜ਼ਾਰ ਡਾਲਰ ਭੇਜਦੇ ਹੋ ਤਾਂ ਮੈਂ ਤੁਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜਾਂਗਾ । ਜਿਸ ਤੋਂ ਬਾਅਦ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ।

Cyber Attack on Twitter

ਇਸ ਸਬੰਧੀ ਟਵਿੱਟਰ ਥੋੜ੍ਹੀ ਦੇਰ ਬਾਅਦ ਟਵਿੱਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਅਪਡੇਟ ਕੀਤਾ ਜਾਵੇਗਾ । ਟਵਿੱਟਰ ਨੇ ਕਿਹਾ ਕਿ ਹੈਕਿੰਗ ਨੂੰ ਰੋਕਣ ਲਈ ਬਹੁਤ ਸਾਰੇ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹੈਕਿੰਗ ਦੇ ਪਿੱਛੇ ਕੌਣ ਸੀ ਇਸਦੀ ਜਾਂਚ ਕੀਤੀ ਜਾ ਰਹੀ ਹੈ।

The post Twitter ‘ਤੇ ਹੈਕਰਾਂ ਦਾ ਵੱਡਾ ਹਮਲਾ, ਬਿਲ ਗੇਟਸ, ਓਬਾਮਾ, ਐਪਲ ਸਣੇ ਕਈ ਦਿੱਗਜਾਂ ਦੇ ਅਕਾਊਂਟ ਹੈਕ appeared first on Daily Post Punjabi.



source https://dailypost.in/news/international/cyber-attack-on-twitter/
Previous Post Next Post

Contact Form