TikTok ਨੂੰ ਡਿਲੀਟ ਕਰਨ ਲਈ Amazon ਨੇ ਕਰਮਚਾਰੀਆਂ ਨੂੰ ਭੇਜੀ ਈ-ਮੇਲ ਨੂੰ ਦੱਸਿਆ ‘Mistake’, ਜਾਣੋ ਪੂਰਾ ਮਾਮਲਾ…..

Amazon says email to employees: ਅਮਰੀਕਾ ਦੀ ਈ-ਕਾਮਰਸ ਕੰਪਨੀ Amazon ਨੇ ਕਿਹਾ ਹੈ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੋਬਾਈਲ ਉਪਕਰਣ ਤੋਂ ਚੀਨੀ ਐਪ TikTok ਨੂੰ ਡਿਲੀਟ ਕਰਨ ਦਾ ਨਿਰਦੇਸ਼ ਦਿੰਦੀ ਇੱਕ ਈਮੇਲ ਗਲਤੀ ਨਾਲ ਭੇਜੀ ਗਈ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰਮਚਾਰੀਆਂ ਨੂੰ ਭੇਜੀ ਗਈ ਈਮੇਲ ਇੱਕ ਗਲਤੀ ਸੀ। TikTok ਸੰਬੰਧੀ ਸਾਡੀਆਂ ਨੀਤੀਆਂ ਨੂੰ ਹਾਲੇ ਬਦਲਿਆ ਨਹੀਂ ਗਿਆ ਹੈ । ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਈ-ਕਾਮਰਸ ਕੰਪਨੀ Amazon ਨੇ ਆਪਣੇ ਕਰਮਚਾਰੀਆਂ ਨੂੰ ਚੀਨੀ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ TikTok ਨੂੰ ਫੋਨ ਤੋਂ ਹਟਾਉਣ ਲਈ ਕਿਹਾ ਸੀ । ਕਰਮਚਾਰੀਆਂ ਨੂੰ ਭੇਜੀ ਗਈ ਇੱਕ ਈ-ਮੇਲ ਵਿੱਚ ਕੰਪਨੀ ਨੇ ‘ਸੁਰੱਖਿਆ ਜੋਖਮ’ ਦਾ ਹਵਾਲਾ ਦਿੰਦੇ ਹੋਏ TikTok ਐਪ ਨੂੰ ਡਿਲੀਟ ਕਰਨ ਲਈ ਕਿਹਾ ਸੀ।

Amazon says email to employees
Amazon says email to employees

ਦਰਅਸਲ, ਇਸ ਈ-ਮੇਲ ਵਿੱਚ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਜੇ ਤੁਹਾਡੇ ਕੋਲ ਆਪਣੇ ਮੋਬਾਈਲ ਫੋਨ ‘ਤੇ TikTok ਐਪ ਹੈ, ਤਾਂ ਇਸਨੂੰ 10 ਜੁਲਾਈ ਤੱਕ ਡਿਲੀਟ ਕਰ ਦੇਵੋ, ਨਹੀਂ ਤਾਂ ਤੁਸੀਂ ਆਪਣੇ ਮੋਬਾਈਲ ‘ਤੇ Amazon ਈਮੇਲ ਐਕਸੈਸ ਨਹੀਂ ਕਰ ਸਕੋਗੇ। ਇਸ ਈਮੇਲ ਤੋਂ ਪੰਜ ਘੰਟੇ ਬਾਅਦ Amazon ਨੇ ਆਪਣੇ ਕਰਮਚਾਰੀਆਂ ਨੂੰ ਦੱਸਿਆ ਕਿ TikTok ਨੂੰ ਡਿਲੀਟ ਕਰਨ ਦਾ ਨਿਰਦੇਸ਼ ਦਿੰਦੀ ਈਮੇਲ ਇੱਕ ਗਲਤੀ ਸੀ ਅਤੇ TikTok ਦੇ ਸਬੰਧ ਵਿੱਚ ਇਸ ਦੀਆਂ ਨੀਤੀਆਂ ਵਿੱਚ ਅਜੇ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

Amazon says email to employees
Amazon says email to employees

ਦੱਸ ਦੇਈਏ ਕਿ TikTok ਦੀ ਮਾਲਕੀਅਤ ਵਾਲੀ ਕੰਪਨੀ ਚੀਨ ਵਿੱਚ ByteDance ਹੈ। ਇਹ ਐਪ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਵਾਲੀ ਐਪ ਦੇ ਤੌਰ ‘ਤੇ ਦੁਨੀਆ ਭਰ ਵਿੱਚ ਮਸ਼ਹੂਰ ਹੈ। ਭਾਰਤ ਵਿੱਚ ਇਸ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੇ ਵੀ ਸੰਕੇਤ ਦਿੱਤੇ ਹਨ ਕਿ ਉਹ ਇਸ ਐਪ ‘ਤੇ ਪਾਬੰਦੀ ਲਗਾ ਸਕਦੀ ਹੈ। ਇਸ ਐਪ ਦੀ ਮਾਲਕੀਅਤ ਵਾਲੀ ਕੰਪਨੀ ਹੋਣ ਦੇ ਕਾਰਨ ਅਮਰੀਕਾ ਵਿੱਚ ਵੀ ਇਸ ਐਪ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸੋਮਵਾਰ ਨੂੰ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਕੁਝ ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਪੋਮਪਿਓ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰੇ ਦਾ ਕਾਰਨ ਦੱਸਿਆ ਹੈ।

Amazon says email to employees

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਵਿੱਚ ਵੀ TikTok ਸਮੇਤ 59 ਚੀਨੀ ਐਪਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਕੇਂਦਰ ਸਰਕਾਰ ਦੀ ਪਾਬੰਦੀ ਦੇ ਕੁਝ ਦਿਨਾਂ ਬਾਅਦ ਇਸ ਐਪ ਨੂੰ ਭਾਰਤ ਦੇ ਗੂਗਲ ਪਲੇ ਸਟੋਰ ਅਤੇ ਐਪਲ ਆਈਓਐਸ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ । ਕੇਂਦਰ ਸਰਕਾਰ ਨੇ ਇਹ ਪਾਬੰਦੀ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਐਪਸ ਦੀ ਵਰਤੋਂ ਭਾਰਤ ਦੀ ਅਖੰਡਤਾ ਲਈ ਖ਼ਤਰਾ ਹੋ ਸਕਦੀ ਹੈ ।

The post TikTok ਨੂੰ ਡਿਲੀਟ ਕਰਨ ਲਈ Amazon ਨੇ ਕਰਮਚਾਰੀਆਂ ਨੂੰ ਭੇਜੀ ਈ-ਮੇਲ ਨੂੰ ਦੱਸਿਆ ‘Mistake’, ਜਾਣੋ ਪੂਰਾ ਮਾਮਲਾ….. appeared first on Daily Post Punjabi.



source https://dailypost.in/news/business-news/amazon-says-email-to-employees/
Previous Post Next Post

Contact Form