CM released booklet for Health Workers : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ’ਮਿਸ਼ਨ ਫਤਿਹ’ ਤਹਿਤ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਇਕ ਹੋਰ ਕਦਮ ਚੁੱਕਦੇ ਹੋਏ ਹੈਲਥ ਵਰਕਰਾਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ, ਜਿਸ ਦਾ ਉਦੇਸ਼ ਮਹਾਂਮਾਰੀ ਦੇ ਹਰੇਕ ਪਹਿਲੂ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਇਸ ਨਾਲ ਹੋਣ ਵਾਲੀ ਮੌਤ ਦਰ ਨੂੰ ਘਟਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਤਾਬਚਾ ਕਰੋਨਾਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਵਿੱਚ ਲੱਗੇ ਸਿਹਤ ਕਰਮੀਆਂ ਨੂੰ ਮਹਾਂਮਾਰੀ ਨਾਲ ਬਿਹਤਰ ਢੰਗ ਨਾਲ ਨਜਿੱਠਣ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ। ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ।

ਇਹ ਕਿਤਾਬਚਾ ਮਾਮੂਲੀ ਤੇ ਸਧਾਰਨ ਤੋਂ ਗੰਭੀਰ ਕੋਵਿਡ ਕੇਸਾਂ ਦੀਆਂ ਇਲਾਜ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਮਾਮੂਲੀ ਕੇਸਾਂ ਲਈ ਇਸ ਕਿਤਾਬਚੇ ਵਿੱਚ ਘਰਾਂ ਵਿੱਚ ਏਕਾਂਤਵਾਸ ਮਰੀਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਵੈ-ਮੁਲਾਂਕਣ ਪ੍ਰਸ਼ਨਾਵਲੀ ਅਤੇ ਘਰ ਅਧਾਰਿਤ ਟੈਸਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੈਡੀਕਲ ਟੀਮਾਂ ਨੂੰ ਮਾਹਿਰਾਂ ਦੀ ਨਿਗਰਾਨੀ ਦੀ ਲੋੜ ਹੁੰਦੀ ਹੈ ਇਸ ਨੂੰ ਧਿਆਨ ਵਿਚ ਰਖਦਿਆਂ ਇਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਸਮਰਪਿਤ ਮਾਹਿਰਾਂ ਦੀ ਮਾਹਿਰਾਂ ਦੀ ਤਾਜ਼ਾ ਸੂਚੀ ਸ਼ਾਮਲ ਹੈ, ਇਸ ਮਕਸਦ ਕੋਰੋਨਾ ਨਾਲ ਜਿੰਨਾ ਸੰਭਵ ਹੋ ਸਕੇ, ਮੌਤ ਦਰ ਘਟਾਉਣਾ ਹੈ।

ਜ਼ਿਕਰਯੋਗ ਹੈ ਕਿ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਮਾਹਿਰ ਕਮੇਟੀ ਵੱਲੋਂ ਤਿਆਰ ਕੀਤੇ ਗਏ ਇਸ ਕਿਤਾਬਚੇ ਵਿਚ ਕੋਰੋਨਾ ਪਾਜ਼ੀਟਿਵ ਦੇ ਇਲਾਜ ਪ੍ਰਬੰਧਨ ‘ਤੇ ਅਧਾਰਿਤ ਆਡੀਓ-ਵੀਡੀਓ ਸਾਧਨਾਂ ਨੂੰ ਸਮਝਣ, ਕਲਰ ਕੋਡਿੰਗ ਦਾ ਮੁਲਾਂਕਣ ਯੰਤਰ ਅਤੇ ਵਿਵਹਾਰਕ ਤਜਰਬਿਆਂ ਦੇ ਆਧਾਰ ‘ਤੇ ਹਵਾਲਾ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡੀ.ਐਮ.ਸੀ. ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾ. ਬਿਸ਼ਵ ਮੋਹਨ ਵੱਲੋਂ ਸੱਦੀ ਗਈ ਕਮੇਟੀ ਵਿਸ਼ਵ ਭਰ ਦੀਆਂ ਉੱਘੀਆਂ ਸੰਸਥਾਵਾਂ ਦੇ ਕਈ ਨਾਮਵਰ ਸਿਹਤ ਮਾਹਿਰਾਂ ‘ਤੇ ਅਧਾਰਿਤ ਹੈ।
The post ਮੁੱਖ ਮੰਤਰੀ ਨੇ ਹੈਲਥ ਵਰਕਰਾਂ ਲਈ ਜਾਰੀ ਕੀਤਾ ਕਿਤਾਬਚਾ, Covid-19 ਦੇ ਇਲਾਜ ਪ੍ਰਬੰਧਨ ’ਚ ਹੋਵੇਗਾ ਸਹਾਈ appeared first on Daily Post Punjabi.
source https://dailypost.in/latest-punjabi-news/cm-released-booklet-for-health-workers/