ਗੁਰਪਤਵੰਤ ਪਨੂੰ ‘ਤੇ ਉਸ ਦੇ ਸਾਥੀਆਂ ਖਿਲਾਫ਼ ਕਪੂਰਥਲਾ ਅਤੇ ਅੰਮ੍ਰਿਤਸਰ ‘ਚ ਦੇਸ਼ ਧ੍ਰੋਹ ਦਾ ਮਾਮਲਾ ਦਰਜ਼

treason case filed against pannu: ਕੇਂਦਰ ਵਲੋਂ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ਪੰਨੂੰ ਨੂੰ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਅੱਤਵਾਦੀ ਘੋਸ਼ਿਤ ਕਰਨ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲਿਸ ਨੇ ਪੰਨੂੰ, ਉਸਦੇ ਸਾਥੀਆਂ ਅਤੇ ਐਸਐਫਜੇ ਦੇ ਸਰਗਰਮ ਮੈਂਬਰ, ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਦੇਸ਼ ਧ੍ਰੋਹ ਦੇ ਆਰੋਪ ਵਿੱਚ 2 ਐਫ.ਆਈ.ਆਰ ਦਰਜ਼ ਕੀਤੀਆਂ ਹਨ। ਦਲਿਤ ਸੁਰੱਖਿਆ ਸੈਨਾ (ਡੀਐਸਐਸ) ਨੇ ਪੰਨੂੰ ਅਤੇ ਉਸਦੇ ਸਾਥੀਆਂ ਖਿਲਾਫ ਸ਼ਿਕਾਇਤ ਦਿੱਤੀ ਸੀ। ਥਾਣਾ ਬੀ ਡਵੀਜ਼ਨ ਪੁਲਿਸ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਸਾੜਨ ਅਤੇ ਹੋਰਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਪੂਰਥਲਾ ਵਿੱਚ ਦੂਜੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਜੋਗਿੰਦਰ ਸਿੰਘ ਉਰਫ ਗੋਗਾ ਦੇ ਫਰਵਰੀ 2020 ਵਿੱਚ ਭਾਰਤ ‘ਚ ਦਾਖਲ ਹੋਣ ਦੀ ਜਾਣਕਾਰੀ ‘ਤੇ ਅਧਾਰਤ ਹੈ। ਇਸ ਕੇਸ ਵਿੱਚ, ਪੰਨੂੰ ਅਤੇ ਉਸਦੇ ਸਾਥੀਆਂ ਉੱਤੇ ਦੇਸ਼ ਧ੍ਰੋਹ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਹੈ।

treason case filed against pannu
treason case filed against pannu

ਪੁਲਿਸ ਨੇ ਦੱਸਿਆ ਕਿ ਜੋਗਿੰਦਰ ਅਤੇ ਅਮਰੀਕਾ ਸਥਿਤ ਪੰਨੂੰ ਅਤੇ ਉਸ ਦੇ ਸਹਿਯੋਗੀ ਮੈਂਬਰਾਂ ਦੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਦਾ ਕੇਸ ਦਰਜ ਕੀਤਾ ਗਿਆ ਹੈ। ਪੰਨੂੰ ਜੋ ਖਾਲਿਸਤਾਨ ਦਾ ਸਮਰਥਨ ਕਰਦੇ ਹਨ, ਜਿਸ ਬਾਰੇ ਸੀਐਮ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਪੰਜਾਬ ਵਿੱਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮੀ ਨਾਲ ਸ਼ਾਮਿਲ ਹਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਜੋਗਿੰਦਰ ਸਿੰਘ ਐਸਐਫਜੇ ਦਾ ਪ੍ਰਮੁੱਖ ਅਤੇ ਸਰਗਰਮ ਮੈਂਬਰ ਹੈ, ਜਿਸ ਨੂੰ ਐਮਐਚਏ ਦੁਆਰਾ 10 ਜੁਲਾਈ 2019 ਨੂੰ ‘ਗੈਰਕਾਨੂੰਨੀ ਸੰਗਠਨ’ ਘੋਸ਼ਿਤ ਕੀਤਾ ਗਿਆ ਸੀ। ਪੰਨੂੰ ਦੇ ਕਹਿਣ ‘ਤੇ, ਜੋਗਿੰਦਰਾ ਐਸ.ਐਫ.ਜੇ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਉਸਦੇ ਨਾਲ ਸੰਪਰਕ ਵਿੱਚ ਸੀ ਅਤੇ ਐਸਐਫਜੇ ਦੇ ਕਾਰਕੁਨਾਂ ਅਤੇ ਪੰਜਾਬ ਵਿੱਚ ਸਥਿਤ ਮੈਂਬਰਾਂ ਨੂੰ, ਦੇਸ਼-ਵਿਦੇਸ਼ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਜੋਗਿੰਦਰ ਉਰਫ ਗੋਗਾ ਐਸਐਫਜੇ ਦੁਆਰਾ ਆਯੋਜਿਤ ਭਾਰਤ ਵਿਰੋਧੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਸਾਲ 2019 ਵਿੱਚ ਸਵਿਟਜ਼ਰਲੈਂਡ ਗਿਆ ਸੀ। ਜਗਿੰਦਰ, ਪੰਨੂੰ ਨਾਲ ਵੱਖਵਾਦੀ ਗਤੀਵਿਧੀਆਂ ਦਾ ਪ੍ਰਚਾਰ ਪੰਜਾਬ ਅਤੇ ਵਿਦੇਸ਼ਾਂ ਵਿੱਚ ਕਰਨ ਅਤੇ ‘ਰੈਫਰੈਂਡਮ 2020’ ਦੇ ਬੈਨਰ ਹੇਠ ਦੇਸ਼ ਦੀ ਵੰਡ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਲਈ ਆਰੋਪੀ ਹੈ।

The post ਗੁਰਪਤਵੰਤ ਪਨੂੰ ‘ਤੇ ਉਸ ਦੇ ਸਾਥੀਆਂ ਖਿਲਾਫ਼ ਕਪੂਰਥਲਾ ਅਤੇ ਅੰਮ੍ਰਿਤਸਰ ‘ਚ ਦੇਸ਼ ਧ੍ਰੋਹ ਦਾ ਮਾਮਲਾ ਦਰਜ਼ appeared first on Daily Post Punjabi.



source https://dailypost.in/news/punjab/treason-case-filed-against-pannu/
Previous Post Next Post

Contact Form