ਦੇਸ਼ ‘ਚ ਮੁੜ ਆ ਰਿਹੈ ਲਾਕਡਾਊਨ ਦਾ ਦੌਰ, ਅੱਜ ਤੋਂ ਇਨ੍ਹਾਂ ਸ਼ਹਿਰਾਂ ‘ਚ ਲਾਗੂ ਹੋਣਗੀਆਂ ਪਾਬੰਦੀਆਂ

India Coronavirus Lockdown: ਦੇਸ਼ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।  ਦੇਸ਼ ਵਿੱਚ ਕੋਰੋਨਾ ਦੇ ਮਾਮਲੇ 9 ਲੱਖ ਤੱਕ ਪਹੁੰਚ ਗਏ ਹਨ ਅਤੇ ਹੁਣ ਇੱਕ ਵਾਰ ਫਿਰ ਤਾਲਾਬੰਦੀ ਦਾ ਦੌਰ ਵਾਪਿਸ ਆਉਂਦਾ ਦਿਖਾਈ ਦੇ ਰਿਹਾ ਹੈ। ਅੱਜ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਲਾਕਡਾਊਨ ਇੱਕ ਵਾਰ ਫਿਰ ਲਾਗੂ ਕੀਤਾ ਜਾ ਰਿਹਾ ਹੈ। ਇਹ ਸਪਸ਼ਟ ਤੌਰ ‘ਤੇ ਦੱਸ ਰਿਹਾ ਹੈ ਕਿ ਜ਼ਿੰਦਗੀ ਦੀ ਰਫਤਾਰ ਨੂੰ ਰੋਕਣਾ ਹੀ ਕੋਰੋਨਾ ਨੂੰ ਕਾਬੂ ਕਰਨ ਦਾ ਇੱਕੋ-ਇੱਕ ਰਸਤਾ ਮੰਨਿਆ ਜਾ ਰਿਹਾ ਹੈ। ਦਰਅਸਲ, ਕੋਰੋਨਾ ਕੇਸਾਂ ਦੇ ਅੰਕੜੇ ਜੋ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ ਹੁਣ ਡਰਾਉਣੇ ਹੋਣੇ ਸ਼ੁਰੂ ਹੋ ਗਏ ਹਨ। ਅੱਜ ਕੁੱਲ ਕੇਸਾਂ ਦੀ ਗਿਣਤੀ 9 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ । ਆਈਐਮਏ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਹੁਣ ਤੱਕ 93 ਡਾਕਟਰ ਆਪਣੀ ਜਾਨ ਗਵਾ ਚੁੱਕੇ ਹਨ । ਉੱਥੇ ਹੀ WHO ਦਾ ਕਹਿਣਾ ਹੈ ਕਿ ਸਥਿਤੀ ਹੋਰ ਵੀ ਬਦਤਰ ਹੋਵੇਗੀ।

India Coronavirus Lockdown
India Coronavirus Lockdown

ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਅਨਲਾਕ ਨਾਲ ਸਥਿਤੀ ਵਿਗੜ ਰਹੀ ਹੈ। ਕੀ ਫਿਰ ਤੋਂ ਸਖਤੀ ਦੀ ਜ਼ਰੂਰਤ ਦੁਬਾਰਾ ਮਹਿਸੂਸ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਕਈ ਰਾਜਾਂ ਦੇ ਲਾਕਡਾਊਨ ਹੋਣ ਦੇ ਫੈਸਲੇ ਤੋਂ ਲੱਗਦਾ ਹੈ ਕਿ ਅਨਲਾਕ ਦੀ ਛੂਟ ਕਾਰਨ ਕੋਰੋਨਾ ਨੂੰ ਪੈਰਾਂ ਪਸਾਰਨ ਵਿੱਚ ਮਦਦ ਮਿਲ ਰਹੀ ਹੈ। ਕੋਰੋਨਾ ਨੂੰ ਕਾਬੂ ਕਰਨ ਲਈ ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ, ਸੂਰਤ ਵਿੱਚ ਸਰਕਾਰੀ ਬਸਾਂ ਨੂੰ ਫਿਰ ਬੰਦ ਕਰ ਦਿੱਤਾ ਹੈ। ਗਵਾਲੀਅਰ ਵਿੱਚ ਇੱਕ ਦਿਨ 191 ਕੇਸ ਅੱਜ ਕੱਲ੍ਹ ਸ਼ਾਮ 7 ਵਜੇ ਤੋਂ ਇੱਕ ਹਫ਼ਤੇ ਤੱਕ ਮੁਕੰਮਲ ਲਾਕਡਾਊਨ ਲਾਗੂ ਹੋ ਗਿਆ ਹੈ। ਜਿਸ ਵਿੱਚ ਕਰਫਿਊ ਦੀ ਤਰ੍ਹਾਂ ਸਖ਼ਤੀ ਰਹੇਗੀ।

India Coronavirus Lockdown

ਇਸ ਤੋਂ ਇਲਾਵਾ ਅੱਜ ਰਾਤ ਤੋਂ ਬੈਂਗਲੁਰੂ ਸਮੇਤ ਦੱਖਣੀ ਕਰਨਾਟਕ ਵਿੱਚ ਇੱਕ ਹਫਤੇ ਦਾ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਮਹਾਂਰਾਸ਼ਟਰ ਦੇ ਪੁਣੇ ਅਤੇ ਪਿੰਪਰੀ-ਚਿੰਚਵਾੜ ਵਿੱਚ ਅੱਜ ਰਾਤ ਤੋਂ 10 ਦਿਨਾਂ ਦਾ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਪੁਣੇ ਵਿੱਚ 14 ਜੁਲਾਈ ਤੋਂ 23 ਜੁਲਾਈ ਤੱਕ ਜਾਰੀ ਰਹੇਗਾ। ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਮੁੜ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲਾਕਡਾਊਨ ਲਾਗੂ ਰਹੇਗਾ। ਵਾਰਾਣਸੀ ਵਿੱਚ ਪੰਜ ਦਿਨਾਂ (ਸੋਮਵਾਰ ਤੋਂ ਸ਼ੁੱਕਰਵਾਰ) ਲਈ ਅੱਧਾ ਦਿਨ ਦਾ ਲਾਕਡਾਊਨ ਲਾਗੂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼ਾਮ 4 ਵਜੇ ਤੋਂ ਪਾਬੰਦੀਆਂ ਲਾਗੂ ਹੋ ਜਾਣਗੀਆਂ । 

The post ਦੇਸ਼ ‘ਚ ਮੁੜ ਆ ਰਿਹੈ ਲਾਕਡਾਊਨ ਦਾ ਦੌਰ, ਅੱਜ ਤੋਂ ਇਨ੍ਹਾਂ ਸ਼ਹਿਰਾਂ ‘ਚ ਲਾਗੂ ਹੋਣਗੀਆਂ ਪਾਬੰਦੀਆਂ appeared first on Daily Post Punjabi.



Previous Post Next Post

Contact Form