ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਅੱਜ ਪਹਿਲੀ ਵਾਰ ਅੰਕਿਤਾ ਲੋਖੰਡੇ ਨੇ ਕੀਤਾ ਉਨ੍ਹਾਂ ਦੇ ਲਈ ਪੋਸਟ

ankita post sushant death:ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਪਹਿਲੀ ਵਾਰ ਅੰਕਿਤਾ ਲੋਖੰਡੇ ਨੇ ਕੁੱਝ ਪੋਸਟ ਕੀਤਾ ਹੈ।ਅੱਜ ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ। ਹਾਲਾਂਕਿ ਇਸ ਇੱਕ ਮਹੀਨੇ ਵਿੱਚ ਸੁਸ਼ਾਂਤ ਆਪਣੇ ਸਾਰੇ ਫੈਨਜ਼ ਤੋਂ ਇੱਕ ਪਲ ਦੇ ਲਈ ਵੀ ਦੂਰ ਨਹੀਂ ਰਹੇ।ਸੁਸ਼ਾਂਤ ਦੀ ਹੁਣ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਕੀਤਾ ਹੈ ਜਿਸ ਤੇ ਲੋਕਾਂ ਨੇ ਉਨ੍ਹਾਂ ਨੂੰ ਸਟ੍ਰਾਂਗ ਬਣੇ ਰਹਿਣ ਦੀ ਕਾਮਨਾ ਕੀਤੀ ਹੈ। ਅੰਕਿਤਾ ਲੋਖੰਡੇ ਨੇ ਆਪਣਾ ਪੂਜਾ ਘਰ ਵਿੱਚ ਇੱਕ ਦੀਪ ਜਗਾਇਆ ਹੈ।

ankita post sushant death

ਜਿਸਦੇ ਕੋਲ ਕੁੱਝ ਸਫੇਦ ਫੁੱਲ ਵੀ ਰੱਖੇ ਹਨ।ਅੰਕਿਤਾ ਨੇ ਇਸ ਪੋਸਟ ਵਿੱਚ ਬਸ ਤਿੰਨ ਸ਼ਬਦ ਲਿਖੇ ਹਨ, ਜਿਸ ਤੇ ਫੇਨਜ਼ ਉਨ੍ਹਾਂ ਦੇ ਦਰਦ ਨੂੰ ਬਿਆਨ ਕਰ ਰਹੇ ਹਨ।ਅੰਕਿਤਾ ਨੇ ਇਸ ਪੋਸਟ ਦੇ ਨਾਲ ਲਿਖਿਆ ਹੈ’ ਚਾਈਲਡ ਆਫ ਗਾਡ। ਅੰਕਿਤਾ ਦੇ ਇਸ ਪੋਸਟ ਤੇ ਲੋਕ ਉਨ੍ਹਾਂ ਨੂੰ ਇਸ ਸਮੇਂ ਮਜਬੂਤ ਬਣੇ ਰਹਿਣ ਦੀ ਸਲਾਹ ਦੇ ਰਹੇ ਹਨ। ਲੋਕ ਅੰਕਿਤਾ ਨੂੰ ਕਹਿ ਰਹੇ ਹਨ ਕਿ ਉਹ ਉਨ੍ਹਾਂ ਦਾ ਦਰਦ ਸਮਝ ਸਕਦੇ ਹਨ ਅਤੇ ਉਨ੍ਹਾਂ ਦੇ ਲਈ ਪ੍ਰਾਥਨਾ ਵੀ ਕਰ ਰਹੇ ਹਨ।ਕਿਸੇ ਨੇ ਲਿਖਿਆ ਕਿ ਅੰਕਿਤਾ ਅੱਜ ਵੀ ਉਨ੍ਹਾਂ ਨੂੰ ਮਿਸ ਕਰ ਰਹੀ ਹੈ, ਪਹਿਲਾ ਪਿਆਰ ਪਹਿਲਾ ਹੀ ਹੁੰਦਾ ਹੈ’।

View this post on Instagram

CHILD Of GOD 😇

A post shared by Ankita Lokhande (@lokhandeankita) on

ਅੰਕਿਤਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਨਾ ਕੁੱਝ ਪੋਸਟ ਕਰਿਆ ਕਰਦੀ ਸੀ ਪਰ ਸੁਸ਼ਾਂਤ ਦੇ ਜਾਣ ਤੋਂ ਸਦਮੇ ਵਿੱਚ ਡੁੱਬ ਚੁੱਕੀ ਅੰਕਿਤਾ ਨੇ ਪਿਛਲੇ ਇਕ ਮਹੀਨੇ ਵਿੱਚ ਕੋਈ ਪੋਸਟ ਨਹੀਂ ਕੀਤਾ ਸੀ।ਦੱਸ ਦੇਈਏ ਕਿ ਅੰਕਿਤਾ ਨੇ ਇੰਸਟਗ੍ਰਾਮ ਤੇ ਆਪਣਾ ਆਖਿਰੀ ਪੋਸਟ ਸੁਸ਼ਾਂਤ ਦੀ ਮੌਤ ਤੋਂ ਠੀਕ ਇੱਕ ਦਿਨ ਪਹਿਲਾਂ 13 ਜੂਨ ਨੂੰ ਕੀਤਾ ਸੀ। ਇਹ ਇੱਕ ਟਿੱਕ ਟੌਕ ਵੀਡੀਓ ਸੀ , ਜਿਸ ਵਿੱਚ ਉਹ ਆਪਣੀਆਂ ਅਦਾਵਾਂ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸੁਸ਼ਾਂਤ ਨੂੰ ਲੈ ਕੇ ਅੰਕਿਤਾ ਕਾਫੀ ਸਦਮੇ ਵਿੱਚ ਹੈ, ਉਹ ਸੁਸ਼ਾਂਤ ਦੇ ਪਰਿਵਾਰ ਦੇ ਨਾਲ ਮਿਲਣ ਅਤੇ ਉਨ੍ਹਾਂ ਦਾ ਦਰਦ ਵੰਡਣ ਦੇ ਲਈ ਪਟਨਾ ਵਿੱਚ ਅਦਾਕਾਰ ਦੇ ਘਰ ਵਿੱਚ ਵੀ ਗਈ ਸੀ।

View this post on Instagram

😉😉💕☔

A post shared by Ankita Lokhande (@lokhandeankita) on

ਦੱਸ ਦੇਈਏ ਕਿ ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਤੋਂ ਇਨ੍ਹਾਂ ਦਾ ਪਿਆਰ ਕਾਫੀ ਮਜਬੂਤ ਸੀ। ਦੋਵੇਂ ਇੱਕ ਦੂਜੇ ਤੇ ਜਾਨ ਛਿੜਕਦੇ ਸਨ।ਪਲ ਭਰ ਦੇ ਲਈ ਅਲੱਗ ਨਾ ਰਹਿਣ ਵਾਲੇ ਅੰਕਿਤਾ ਅਤੇ ਸੁਸ਼ਾਂਤ ਸਾਲ 2016 ਦੇ ਦਸੰਬਰ ਵਿੱਚ ਹੀ ਵਿਆਹ ਕਰਨ ਵਾਲੇ ਸਨ ਅਤੇ ਫਿਰ ਇਨ੍ਹਾਂ ਦੋਹਾਂ ਦੇ ਰਿਸ਼ਤੇ ਵਿੱਚ ਕੜਵਾਹਟ ਆ ਗਈ ਅਤੇ ਦੋਵੇਂ ਹਮੇਸ਼ਾ ਦੇ ਲਈ ਅਲੱਗ ਹੋ ਗਏ।ਹਾਲਾਂਕਿ ਇਸਦੇ ਬਾਵਜੂਦ ਲੋਕ ਅੰਕਿਤਾ ਅਤੇ ਸੁਸ਼ਾਂਤ ਦੀ ਜੋੜੀ ਨੂੰ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਜੋੜੀ ਮੰਨਦੇ ਸਨ ਅਤੇ ਉਸਦੀ ਮੌਤ ਤੋਂ ਬਾਅਦ ਵੀ ਲੋਕ ਇਸ ਜੋੜੀ ਦੇ ਲਈ ਆਪਣਾ ਪਿਆਰ ਜਤਾ ਰਹੇ ਹਨ।

View this post on Instagram

One of my favourite songs 🥰😍 #zubeda

A post shared by Ankita Lokhande (@lokhandeankita) on

The post ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਅੱਜ ਪਹਿਲੀ ਵਾਰ ਅੰਕਿਤਾ ਲੋਖੰਡੇ ਨੇ ਕੀਤਾ ਉਨ੍ਹਾਂ ਦੇ ਲਈ ਪੋਸਟ appeared first on Daily Post Punjabi.



Previous Post Next Post

Contact Form