ਪਤੀ ਦੇ ਇਲਜਾਮਾਂ ਤੋਂ ਬਾਅਦ ਸ਼ਵੇਤਾ ਤਿਵਾਰੀ ਨੇ ਸ਼ੇਅਰ ਕੀਤੀ ਅਜਿਹੀ ਪੋਸਟ , ਬੇਟੀ ਪਲਕ ਨੇ ਵੀ ਦਿੱਤਾ ਸਾਥ

shweta share cryptic post:ਅਦਾਕਾਰਾ ਸ਼ਵੇਤਾ ਤਿਵਾਰੀ ਅਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ਦੇ ਵਿੱਚ ਵਿਵਾਦ ਵੱਧਦਾ ਜਾ ਰਹਾ ਹੈ।ਕਾਫੀ ਸਮੇਂ ਤੋਂ  ਦੋਵੇਂ ਅਲੱਗ ਰਹਿ ਰਹੇ ਹਨ।ਸ਼ਵੇਤਾ ਨੇ ਅਭਿਨਵ ਤੇ ਘਰੇਲੂ ਹਿੰਸਾ ਦਾ ਇਲਜਾਮ ਲਗਾਇਆ ਸੀ। ਇਸ ਤੋਂ ਬਾਅਦ ਹਾਲ ਹੀ ਵਿੱਚ ਅਭਿਨਵ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਸ਼ਵੇਤਾ ਦੇ ਕਾਰਨ ਤੋਂ ਉਹ ਆਪਣੇ ਬੇਟੇ ਨੂੰ ਨਹੀਂ ਮਿਲ ਪਾ ਰਹੇ ਹਨ।ਪਤੀ ਦੇ ਇਨ੍ਹਾਂ ਇਲਜਾਮਾਂ ਤੋਂ ਬਾਅਦ ਹੁਣ ਸ਼ਵੇਤਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

View this post on Instagram

You Can Never Pull Her Down #GuneetSikka

A post shared by Shweta Tiwari (@shweta.tiwari) on

ਸ਼ਵੇਤਾ ਤਿਵਾਰੀ ਆਪਣੇ ਪਤੀ ਅਭਿਨਵ ਕੋਹਲੀ ਦੇ ਬਾਰੇ ਵਿੱਚ ਕੁੱਝ ਵੀ ਕਹਿਣ ਤੋਂ ਬਚਦੀ ਰਹੀ ਹੈ ਪਰ ਪਤੀ ਦੇ ਇਲਜਾਮਾਂ ਤੋਂ ਬਾਅਦ ਸ਼ਵੇਤਾ ਨੇ ਜੋ ਆਪਣੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕੀਤਾ ਹੈ, ਉਸ ਨੂੰ ਕਈ ਲੋਕ ਉਨ੍ਹਾਂ ਦਾ ਜਵਾਬ ਮਨ ਰਹੇ ਹਨ।ਸ਼ਵੇਤਾ ਨੇ ਆਪਣੀ ਇੱਕ ਹਸਦੇ ਹੋਏ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ’ ਤੂੰ ਇਸ ਨੂੰ ਝੁਕਾ ਨਹੀਂ ਸਕਦਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੋਅ ਮੇਰੇ ਡੈਡ ਕੀ ਦੁਲਹਨ ਦੇ ਕਿਰਦਾਰ ਦੇ ਨਾਮ ਤੇ #GuneetSikka ਵੀ ਲਿਖਿਆ ਹੈ।ਖਾਸ ਗੱਲ ਇਹ ਹੈ ਕਿ ਸ਼ਵੇਤਾ ਤਿਵਾਰੀ ਦੀ ਇਸ ਤਸਵੀਰ ਨੂੰ ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਨੇ ਵੀ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਵਿੱਚ ਆਪਣੀ ਮਾਂ ਸ਼ਵੇਤਾ ਤਿਵਾਰੀ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ’ ਮੇਰੀ ਰਾਣੀ ਨੇ ਇੱਥੇ ਕੀ ਕਿਹਾ ਹੈ’।

ਤੁਹਾਨੂੰ ਦੱਸ ਦੇੲੌਏ ਕਿ ਇਸ ਤੋਂ ਪਹਿਲਾਂ ਸ਼ਵੇਤਾ ਤਿਵਾਰੀ ਦੇ ਪਤੀ ਅਭਿਨਵ ਕੋਹਲੀ ਨੇ ਆਪਣੇ ਬੇਟੇ ਰੇਆਂਸ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ , ਇੱਕ ਮਹੀਨੇ ਅਤੇ 23 ਦਿਨ ਹੋ ਗਏ ਹਨ , ਤੁਹਾਡੀ ਮੰਮੀ ਨੇ ਸਾਨੂੰ ਅਲੱਗ ਕਰ ਦਿੱਤਾ , ਆਪਣਾ ਪਿਆਰ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ, ਭਗਵਾਨ ਦੀ ਕ੍ਰਿਪਾ ਨਾਲ ਮੈਂ ਤੈਨੂੰ ਜਲਦ ਗਲੇ ਲਗਾਵਾਂਗਾ।

View this post on Instagram

Stay 6ft Away✋🏼!!!!

A post shared by Shweta Tiwari (@shweta.tiwari) on

ਦੱਸ ਦੇਈਏ ਕਿ ਹਾਲ ਹੀ ਵਿੱਚ ਅਭਿਨਵ ਕੋਹਲੀ ਨੇ ਪਤਲ ਤਿਵਾਰੀ ਦੇ ਇੰਸਟਾਗ੍ਰਾਮ ਪੋਸਟ ਦੇ ਕਈ ਸਕ੍ਰੀਨਸ਼ਾਟ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੇ ਹਨ।ਅਭਿਨਵ ਦਾ ਇਲਜਾਮ ਸੀ ਕਿ ਸ਼ਵੇਤਾ ਦੇ ਨਾਲ ਘਰੇਲੂ ਹਿੰਸਾ ਨੂੰ ਲੈ ਕੇ ਪਲਕ ਨੇ ਜੋ ਪੋਸਟ ਕੀਤਾ ਸੀ ਉਹ ਡਿਲੀਟ ਹੋ ਗਿਆ ਸੀ, ਬਾਅਦ ਵਿੱਚ ਉਹ ਪੋਸਟ ਉਨ੍ਹਾਂ ਦੀ ਟਾਈਮਲਾਈਨ ਤੇ ਫਿਰ ਤੋਂ ਆ ਗਏ।

View this post on Instagram

😊

A post shared by Shweta Tiwari (@shweta.tiwari) on

The post ਪਤੀ ਦੇ ਇਲਜਾਮਾਂ ਤੋਂ ਬਾਅਦ ਸ਼ਵੇਤਾ ਤਿਵਾਰੀ ਨੇ ਸ਼ੇਅਰ ਕੀਤੀ ਅਜਿਹੀ ਪੋਸਟ , ਬੇਟੀ ਪਲਕ ਨੇ ਵੀ ਦਿੱਤਾ ਸਾਥ appeared first on Daily Post Punjabi.



Previous Post Next Post

Contact Form