ਤਰਨਤਾਰਨ ਵਿਖੇ ਜ਼ਹਿਰੀਲੇ ਕੈਮੀਕਲ ਵਾਲਾ ਸੈਨੇਟਾਈਜਰ ਵੇਚ ਕੇ ਕੀਤਾ ਜਾ ਰਿਹਾ ਸੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ

Toxic chemical sanitizer : ਕੋਰੋਨਾ ਤੋਂ ਬਚਾਉਣ ਦਾ ਇਕੋ ਇਕ ਤਰੀਕਾ ਹੱਥਾਂ ਨੂੰ ਸੈਨੇਟਾਈਜ਼ ਕਰਨਾ ਹੈ ਪਰ ਦੁਕਾਨਦਾਰਾਂ ਵਲੋਂ ਇਸ ਵਿਚ ਵੀ ਆਪਣੀ ਮੁਨਾਫਾਖੋਰੀ ਹੀ ਦੇਖੀ ਜਾ ਰਹੀ ਹੈ ਤੇ ਲੋਕਾਂ ਦੀ ਸਿਹਤ ਵਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਤਰਨਤਾਰਨ ਤੋਂ ਦੁਕਾਨਾਂ ‘ਤੇ ਇਥਾਨੋਲ ਨਾਂ ਦਾ ਜ਼ਹਿਰੀਲਾ ਕੈਮੀਕਲ ਵੇਚਿਆ ਜਾ ਰਿਹਾ ਹੈ ਜਿਸ ਨਾਲ ਲੱਖਾਂ ਤੋਂ ਵਧ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਵਲੋਂ ਭਰੇ ਗਏ ਸੈਨੇਟਾਈਜ਼ਰ ਦੇ ਸੈਂਪਲ ਵੀ ਫੇਲ ਹੋ ਗਏ ਹਨ। ਵਿਭਾਗ ਨੇ ਸੈਨੇਟਾਈਜਰ ਬਣਾਉਣ ਵਾਲੀ ਕੰਪਨੀ ਨਾਲ ਉਨ੍ਹਾਂ ਮੈਡੀਕਲ ਸਟੋਰਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਨੇ ਇਹ ਸੈਨੇਟਾਈਜਰ ਵੇਚਿਆ ਹੈ।

Toxic chemical sanitizer

ਸੈਨੇਟਾਈਜ਼ਰ ਦੀਆਂ 100-100ML ਦੀਆਂ ਇਕ ਲੱਖ ਤੋਂ ਵੀ ਵਧ ਬੋਤਲਾਂ ਵੇਚੀਆਂ ਜਾ ਚੁੱਕੀਆਂ ਹਨ। ਇਹ ਸੈਨੇਟਾਈਜਰ ਸਥਾਨਕ ਅਨਾਜ ਮੰਡੀ ਵਿਚ ਸਟਾਰ ਲਾ ਕੇ ਵੇਚੇ ਗਏ ਸਨ। ਪਿਛਲੇ ਦਿਨੀਂ ਡਰੱਗ ਇੰਸਪੈਕਟਰ ਨੇ ਜਿਲ੍ਹੇ ਵਿਚ ਵਿਕਣ ਵਾਲੇ ਸੈਨੇਟਾਈਜਰ ਦੇ ਸੈਂਪਲ ਲਏ। ਜਾਂਚ ਤੋਂ ਬਾਅਦ ਰਿਪੋਰਟ ਫੇਲ ਆਉਣ ‘ਤੇ ਸਿਹਤ ਵਿਭਾਗ ਦੇ ਹੋਸ਼ ਉਡ ਗਏ। ਕੰਪਨੀ ਵਲੋਂ ਵੇਚੇ ਜਾ ਰਹੇ ਸੈਨੇਟਾਈਜਰ ਦੀ ਬੋਤਲ ਦੇ ਲੇਬਲ ‘ਤੇ ਕੈਮੀਕਲਸ ਦੀ ਜੋ ਮਾਤਰਾ ਲਿਖੀ ਗਈ ਸੀ ਉਹੀ ਸਹੀ ਨਹੀਂ ਪਾਈ ਗਈ।

Toxic chemical sanitizer
Toxic chemical sanitizer

ਸਿਹਤ ਵਿਭਾਗ ਨੇ ਅਲਕੋਹਲ ਡਿਸਇੰਫੈਕਟੈਂਟ ਹੈਂਡ ਸੈਨੇਟਾਈਜਰ ਦੇ ਸੈਂਪਲ ਭਰੇ ਗਏ। ਕੰਪਨੀ ਨੇ 70 ਫੀਸਦੀ ਅਲਕੋਹਲ ਦੀ ਮਾਤਰਾ ਦਾ ਦਾਅਵਾ ਕੀਤਾ ਸੀ। ਸਰਕਾਰੀ ਲੈਬਾਰਟਰੀ ਵਿਚ ਜਾਂਚ ਦੌਰਾਨ ਇਹ ਮਾਤਰਾ ਸਿਰਫ 11.27 ਫੀਸਦੀ ਨਿਕਲੀ। ਸੈਨੇਟਾਈਜਰ ਵਿਚ ਮੀਥਾਨੋਲ ਨਾਂ ਦੇ ਜ਼ਹਿਰੀਲਾ ਕੈਮੀਕਲ ਪਾਇਆ ਗਿਆ ਜਿਸ ਦੀ ਮਾਤਰਾ 58.33 ਫੀਸਦੀ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਥਾਈਲ ਅਲਕੋਹਲ ਦੀ ਮਾਤਰਾ 80 ਫੀਸਦੀ ਹੈ ਪਰ ਲੈਬ ਵਿਚ ਜਾਂਚ ਦੌਰਾਨ 100ML ਦੀ ਬੋਤਲ ਵਿਚ ਇਹ ਸਿਰਫ 64.52ML ਸੀ। ਕੈਮਿਸਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘਚਾਵਲਾ ਨੇ ਕਿਹਾ ਕਿ ਅਜਿਹੇ ਸੈਨੇਟਾਈਜਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

The post ਤਰਨਤਾਰਨ ਵਿਖੇ ਜ਼ਹਿਰੀਲੇ ਕੈਮੀਕਲ ਵਾਲਾ ਸੈਨੇਟਾਈਜਰ ਵੇਚ ਕੇ ਕੀਤਾ ਜਾ ਰਿਹਾ ਸੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ appeared first on Daily Post Punjabi.



source https://dailypost.in/current-punjabi-news/toxic-chemical-sanitizer/
Previous Post Next Post

Contact Form