ਵਿਕਾਸ ਦੁਬੇ ਐਨਕਾਊਂਟਰ ਤੋਂ ਬਾਅਦ ਆਖਿਰ ਕਿਉਂ ਟਵਿੱਟਰ ਤੇ ਟ੍ਰੈਂਡ ਕਰ ਰਹੇ ਰੋਹਿਤ ਸ਼ੈੱਟੀ, ਵੇਖੋ ਜਰਾ

vikas dubey rohit trending:ਕਾਨਪੁਰ ਦੇ ਗੈਂਗਸਟਰ ਅਤੇ ਹਿਸਟਰੀਸ਼ੀਟਰ ਵਿਕਾਸ ਦੁਬੇ ਦੇ ਐਨਕਾਊਂਟਰ ਦੀ ਖਬਰ ਤੋਂ ਬਾਅਦ ਹੁਣ ਟਵਿੱਟਰ ਤੇ ਬਾਲੀਵੁਡ ਦੇ ਐਕਸ਼ਨ ਡਾਇਰੈਕਟਰ ਰੋਹਿਤ ਸ਼ੈੱਟੀ ਟ੍ਰੈਂਡ ਕਰ ਰਹੇ ਹਨ। ਦਰਅਸਲ, ਰੋਹਿਤ ਸ਼ੈੱਟੀ ਦੀ ਫਿਲਮਾਂ ਵਿੱਚ ਕਈ ਵਾਰ ਪੁਲਿਸ ਅਤੇ ਗੁੰਡਿਆਂ ਦੇ ਵਿੱਚ ਲੜਾਈ ਦਿਖਾਈ ਗਈ ਹੈ।ਜਿਸ ਵਿੱਚ ਐਨਕਾਉਂਟਰਜ਼ ਦੇ ਵੀ ਸੀਨ ਮੌਜੂਦ ਹੁੰਦੇ ਹਨ।ਇਹ ਹੀ ਕਾਰਨ ਹੈ ਕਿ ਲੋਕ ਵਿਕਾਸ ਦੁਬੇ ਐਨਕਾਊਟਰ ਨੂੰ ਰੋਹਿਤ ਸ਼ੈੱਟੀ ਦੀ ਫਿਲਮ ਦੇ ਐਕਸ਼ਨ ਸੀਨ ਵਰਗਾ ਹੋਣ ਦੇ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਵਾ ਰਹੇ ਹਨ। ਟਵਿੱਟਰ ਤੇ ਯੂਜਰਜ਼ ਨੇ ਰੋਹਿਤ ਸ਼ੈੱਟੀ ਦੀ ਫਿਲਮਾਂ ਤੋਂ ਲੈ ਕੇ ਪੁਲਿਸ ਦੇ ਨਾਲ ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਹੈ।ਇੱਕ ਯੂਜਰ ਨੇ ਲਿਖਿਆ ਹੁਣ ਰੋਹਿਤ ਸ਼ੈੱਟੀ ਕਹਿ ਰਹੇ ਹੋਣਗੇ ਇਹ ਮੇਰੀ ਵਾਲੀ ਸਕ੍ਰਿਪਟ ਹੈ।

 ਉੱਥੇ ਇੱਕ ਯੂਜਰ ਨੇ ਵਿਕਾਸ ਦੁਬੇ ਐਨਕਾਊਟਰ ਦੇ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕੀਤੀ ਹੈ।ਜਿਸ ਵਿੱਚ ਉਸ ਨੂੰ ਲੈ ਕੇ ਜਾਣ ਵਾਲੀ ਗੱਡੀ ਦੇ ਐਕਸੀਡੈਂਟ ਨੂੰ ਦੇਖਿਆ ਜਾ ਸਕਦਾ ਹੈ। ਯੂਜਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ ਜਿਸ ਤਰ੍ਹਾਂ ਕਾਰ ਪਲਟੀ ਹੈ, ਮੈਂ ਸੋਚ ਰਿਹਾ ਹਾਂ ਰੋਹਿਤ ਸ਼ੈੱਟੀ ਨੂੰ ਇਸ ਸਕ੍ਰਿਪਟ ਦੇ ਲਈ ਬੁਲਾਇਆ ਗਿਆ ਸੀ।

ਉੱਥੇ ਇੱਕ ਹੋਰ ਯੂਜਰ ਨੇ ਰੋਹਿਤ ਸ਼ੈੱਟੀ ਦੇ ਨਾਲ-ਨਾਲ ਡਾਇਰੈਕਟਰ ਅਨੁਰਾਗ ਕਸ਼ਿਅਪ ਦਾ ਨਾਮ ਲੈਂਦੇ ਹੋਏ ਲਿਖਿਆ ‘ ਵਿਕਾਸ ਦੁਬੇ ਤੇ ਫਿਲਮ ਬਣੀ ਤਾਂ ਰੋਹਿਤ ਸ਼ੈੱਟੀ ਉਸ ਨੂੰ ਫਿਲਮ ਵਿੱਚ ਵਿਲੇਨ ਬਣਾਵੇਗਾ ਅਤੇ ਜੇਕਰ ਉਸ ਨੂੰ ਹੀਰੋ ਬਣਾਇਆ ਗਿਆ ਤਾਂ ਉਹ ਫਿਲਮ ਅਨੁਰਾਗ ਕਸ਼ਿਅਪ ਬਣਾਵੇਗਾ।ਇੱਕ ਹੋਰ ਯੂਜਰ ਨੇ ਲਿਖਿਆ ‘ਮੈਨੂੰ ਲੱਗਦਾ ਹੈ ਕਿ ਇਸ ਸਮੇਂ ਰੋਹਿਤ ਸ਼ੈੱਟੀ ਸਭ ਤੋਂ ਖੁਸ਼ ਇਨਸਾਨ ਹੋਵੇਗਾ ਉਹ ਸੂਰਿਆਵੰਸ਼ੀ ਦਾ ਅਗਲਾ ਪਾਰਟ ਬਣਾ ਸਕਦਾ ਹੇ, ਕੀ ਫਿਲਮੀ ਐਨਕਾਉਂਟਰ ਹੈ, ਸ਼ਾਬਾਸ਼ ਪੁਲਿਸ…।

vikas dubey rohit trending

ਉੱਥੇ ਹੀ ਰੋਹਿਤ ਸ਼ੈੱਟੀ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਡਾਇਰੈਕਟਰ ਨੇ ਹੁਣ ਤੱਕ ਬਾਲੀਵੁਡ ਨੂੰ ਕਈ ਐਕਸ਼ਨ ਹਿੱਟ ਫਿਲਮਾਂ ਦਿੱਤੀਆਂ ਹਨ।ਅਜੇ ਦੇਵਗਨ ਦੀ ਸਿੰਘਮ , ਰਣਵੀਰ ਸਿੰਘ ਦੀ ਸਿੰਬਾ ਅਜਿਹੀਆਂ ਫਿਲਮਾਂ ਹਨ ਜਿਸ ਵਿੱਚ ਐਕਸ਼ਨ ਦਾ ਡੋਜ ਭਰਿਆ ਹੋਇਆ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮਾਂ ਵਿੱਚ ਅਕਸ਼ੇ ਕੁਮਾਰ ਦੀ ਸੂਰਿਆਵੰਸ਼ੀ ਹੈ।

vikas dubey rohit trending

ਦੱਸ ਦੇਈਏ ਕਿ ਵਿਕਾਸ ਦੁਬੇ ਦਾ ਸ਼ੁਕਰਵਾਰ ਸਵੇਰੇ ਐਨਕਾਊਟਰ ਕਰ ਦਿੱਤਾ ਗਿਆ। ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲੇ ਵਿਕਾਸ ਦੁਬੇ ਨੂੰ ਵੀਰਵਾਰ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਸ਼ੁਕਰਵਾਰ ਸਵੇਰੇ ਜਦੋਂ STF ਵਿਕਾਸ ਦੁਬੇ ਦੀ ਗੱਡੀ ਵਿੱਚ ਲੈ ਕੇ ਜਾ ਰਹੀ ਸੀ। ਉਦੋਂ ਇੱਕ ਐਕਸੀਡੈਂਟ ਤੋਂ ਬਾਅਦ ਗੱਡੀ ਪਲਟ ਗਈ ਅਤੇ ਵਿਕਾਸ ਦੁਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ।ਦੱਸਿਆ ਗਿਆ ਕਿ ਵਿਕਾਸ ਨੇ ਪੁਲਿਸ ਦਾ ਹਥਿਆਰ ਵੀ ਫੜਿਆ ਸੀ, ਉਸ ਦੀ ਜਵਾਬੀ ਕਾਰਵਾਈ ਵਿੱਚ ਵਿਕਾਸ ਦੁਬੇ ਨੂੰ ਢੇਰ ਕਰ ਦਿੱਤਾ ਗਿਆ।

The post ਵਿਕਾਸ ਦੁਬੇ ਐਨਕਾਊਂਟਰ ਤੋਂ ਬਾਅਦ ਆਖਿਰ ਕਿਉਂ ਟਵਿੱਟਰ ਤੇ ਟ੍ਰੈਂਡ ਕਰ ਰਹੇ ਰੋਹਿਤ ਸ਼ੈੱਟੀ, ਵੇਖੋ ਜਰਾ appeared first on Daily Post Punjabi.



Previous Post Next Post

Contact Form